Holidays 2026 : ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ, 11 ਵਾਰ ਮਿਲੇਗੀ ਲਗਾਤਾਰ ਤਿੰਨ ਦਿਨ ਛੁੱਟੀ
Friday, Nov 28, 2025 - 12:16 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਲ 2026 ਲਈ ਆਮ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਐਲਾਨ ਨਾਲ ਸੂਬੇ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਪੂਰੇ ਸਾਲ ਦੌਰਾਨ 11 ਵਾਰ ਤਿੰਨ ਦਿਨ ਲਗਾਤਾਰੀ ਛੁੱਟੀ ਮਿਲੇਗੀ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਕੁੱਲ 26 ਛੁੱਟੀਆਂ ਨੂੰ ਆਮ ਛੁੱਟੀਆਂ ਵਜੋਂ ਰੱਖਿਆ ਗਿਆ ਹੈ। ਹਾਲਾਂਕਿ, ਸੂਚੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਸੱਤ ਛੁੱਟੀਆਂ ਸ਼ਨੀਵਾਰ ਜਾਂ ਐਤਵਾਰ ਨੂੰ ਆ ਰਹੀਆਂ ਹਨ। ਇਸ ਤੋਂ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਰਾਖਵੀਆਂ ਛੁੱਟੀਆਂ ਵੀ ਐਲਾਨੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ
ਸਾਲ 2026 ਦੀਆਂ ਮੁੱਖ ਛੁੱਟੀਆਂ ਤੇ ਦਿਨ
• 26 ਜਨਵਰੀ : ਗਣਤੰਤਰ ਦਿਵਸ (ਸੋਮਵਾਰ)।
• 1 ਫਰਵਰੀ : ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ (ਐਤਵਾਰ)
• 14 ਫਰਵਰੀ ਮਹਾਸ਼ਿਵਰਾਤਰੀ (ਐਤਵਾਰ)
• 4 ਮਾਰਚ : ਹੋਲੀ (ਬੁੱਧਵਾਰ)।
• 21 ਮਾਰਚ : ਈਦ (ਸ਼ਨੀਵਾਰ)
• 23 ਮਾਰਚ : ਸ਼ਹੀਦੀ ਦਿਵਸ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ (ਸੋਮਵਾਰ)।
• 26 ਮਾਰਚ : ਰਾਮ ਨੌਮੀ
• 31 ਮਾਰਚ : ਮਹਾਵੀਰ ਜਯੰਤੀ (ਵੀਰਵਾਰ)
• 3 ਅਪ੍ਰੈਲ : ਗੁੱਡ ਫਰਾਈਡੇ (ਬੁੱਧਵਾਰ)
• 8 ਅਪ੍ਰੈਲ : ਗੁਰੂ ਨਾਭਾ ਦਾਸ ਜੀ (ਬੁੱਧਵਾਰ)।
• 14 ਅਪ੍ਰੈਲ: ਵਿਸਾਖੀ (ਵੀਰਵਾਰ)।
• 14 ਅਪ੍ਰੈਲ : ਜਨਮ ਦਿਨ ਡਾ. ਅੰਬੇਡਕਰ (ਵੀਰਵਾਰ)
• 19 ਅਪ੍ਰੈਲ : ਭਗਵਾਨ ਪਰਸ਼ੂਰਾਮ (ਵੀਰਵਾਰ)
• 1 ਮਈ : ਮਈ ਦਿਵਸ (ਸ਼ੁੱਕਰਵਾਰ)
• 27 ਮਈ : ਈਦ-ਉਲ-ਜੂਹਾ (ਬਕਰੀਦ) ਬੁੱਧਵਾਰ
• 18 ਜੂਨ : ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ (ਵੀਰਵਾਰ)
• 29 ਜੂਨ : ਕਬੀਰ ਜੈਯੰਤੀ (ਸੋਮਵਾਰ)
• 31ਜੁਲਾਈ : ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ ਜੀ (ਸ਼ੁੱਕਰਵਾਰ)
• 15 ਅਗਸਤ : ਸੁਤੰਤਰਤਾ ਦਿਵਸ (ਸ਼ਨੀਵਾਰ)
• 4 ਸਤੰਬਰ : ਜਨਮ ਅਸ਼ਟਮੀ (ਸ਼ੁੱਕਰਵਾਰ
• 2 ਅਕਤੂਬਰ : ਗਾਂਧੀ ਜੈਯੰਤੀ (ਸ਼ੁੱਕਰਵਾਰ)
• 11 ਅਕਤੂਬਰ : ਮਹਾਰਾਜ ਅਗਰਸੈਨ ਜੈਯੰਤੀ (ਐਤਵਾਰ)
• 20 ਅਕਤੂਬਰ : ਦੁਸਹਿਰਾ (ਮੰਗਲਵਾਰ)
• 26 ਅਕਤੂਬਰ : ਜਨਮ ਦਿਵਸ ਮਾਹਾਰਿਸ਼ੀ ਵਾਲਮੀਕਿ ਜੀ (ਸੋਮਵਾਰ)
• 8 ਨਵੰਬਰ : ਦੀਵਾਲੀ (ਐਤਵਾਰ)
• 9 ਨਵੰਬਰ : ਵਿਸ਼ਵਕਰਮਾ ਦਿਵਸ (ਸੋਮਵਾਰ)
• 16 ਨਵੰਬਰ : ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ (ਸੋਮਵਾਰ)
• 24 ਨਵੰਬਰ : ਗੁਰਪੁਰਬ ਗੁਰੂ ਨਾਨਕ ਦੇਵ ਜੀ (ਮੰਗਲਵਾਰ
• 14 ਦਸੰਬਰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ (ਸੋਮਵਾਰ)
• 25 ਦਸੰਬਰ : ਕ੍ਰਿਸਮਿਸ ਦਿਵਸ (ਸ਼ੁੱਕਰਵਾਰ)
• 28 ਦਸੰਬਰ : ਸ਼ਹੀਦੀ ਸਭਾ ਫਤਹਿਗੜ੍ਹ ਸਾਹਿਬ (ਸੋਮਵਾਰ)
ਦੱਸ ਦਈਏ ਕਿ ਇਸ ਵਾਰ ਦੀਵਾਲੀ ਦੀ ਛੁੱਟੀ 8 ਨਵੰਬਰ ਨੂੰ ਐਤਵਾਰ ਨੂੰ ਆ ਰਹੀ ਹੈ, ਜਿਸ ਤੋਂ ਬਾਅਦ 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਸੋਮਵਾਰ ਹੈ।
