ਭਾਰ ਨੂੰ ਘੱਟ ਕਰਨ ਲਈ ਪੀਓ ਇਹ ਹੈਲਦੀ ਜੂਸ, ਹੋਣਗੇ ਲਾਜਵਾਬ ਫਾਇਦੇ

02/15/2020 5:57:34 PM

ਜਲੰਧਰ— ਅੱਜਕਲ ਹਰ ਕੋਈ ਆਪਣੇ ਵੱਧਦੇ ਭਾਰ ਤੋਂ ਪਰੇਸ਼ਾਨ ਰਹਿੰਦਾ ਹੈ। ਇਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ ਪਰ ਇਸ ਦਾ ਜ਼ਿਆਦਾ ਅਸਰ ਨਹੀਂ ਹੋ ਰਿਹਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਹੈਲਦੀ ਜੂਸ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਪੀ ਕੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਭਾਰ ਘੱਟ ਕਰਨ ਦੇ ਨਾਲ-ਨਾਲ ਇਹ ਜੂਸ ਤੁਹਾਡੀ ਐਨਰਜੈਟਿਕ ਬਣਾਏ ਰੱਖਣ 'ਚ ਮਦਦ ਵੀ ਕਰਦੇ ਹਨ।

PunjabKesari

ਖੀਰੇ ਦਾ ਜੂਸ ਕਰੇ ਭਾਰ ਨੂੰ ਘੱਟ
ਖੀਰੇ ਦੇ ਜੂਸ 'ਚ ਮੌਜੂਦ ਫਾਈਬਰ ਜਿੱਥੇ ਬਾਡੀ ਨੂੰ ਫੈਟ ਬਰਨ ਦਾ ਕੰਮ ਕਰਦਾ ਹੈ, ਉਥੇ ਹੀ ਇਹ ਤੁਹਾਡਾ ਪੇਟ ਵੀ ਕਾਫੀ ਦੇਰ ਤੱਕ ਭਰਿਆ ਰੱਖਦਾ ਹੈ। ਖੀਰੇ ਦਾ ਜੂਸ ਬਣਾਉਣ ਲਈ ਇਕ ਖੀਰੇ ਦੇ ਕੱਟ ਕੇ ਗਰਾਈਂਡਰ 'ਚ ਰੱਖ ਲਵੋ। ਇਸ 'ਚ ਸੁਆਦ ਅਨੁਸਾਰ ਨਮਕ, ਇਕ ਚੁਟਕੀ ਕਾਲੀ ਮਿਰਚ ਅਤੇ ਅਧਾ ਚਮਚਾ ਨਿੰਬੂ ਦਾ ਰਸ ਪਾਓ। ਇਸ ਨੂੰ ਚੰਗੀ ਤਰ੍ਹਾਂ ਗਰਾਈਂਡ ਕਰਨ ਤੋਂ ਬਾਅਦ ਜਾਂ ਤਾਂ ਇੰਝ ਹੀ ਜਾਂ ਫਿਰ ਛਾਣ ਕੇ ਜੂਸ ਦਾ ਸੇਵਨ ਕਰੋ।

PunjabKesari

ਗਾਜਰ ਦਾ ਜੂਸ ਘੱਟ ਕਰੇ ਭਾਰ
ਗਾਜਰ ਦਾ ਜੂਸ ਵੀ ਭਾਰ ਘੱਟ ਕਰਨ 'ਚ ਬੇਹੱਦ ਲਾਹੇਵੰਦ ਹੁੰਦਾ ਹੈ। ਇਹ ਨਾ ਸਿਰਫ ਭਾਰ ਨੂੰ ਘੱਟ ਕਰਦਾ ਹੈ ਸਗੋਂ ਅੱਖਾਂ ਦੀ ਰੌਸ਼ਨੀ, ਵਾਲਾਂ ਅਤੇ ਨਹੁੰਆਂ ਨੂੰ ਵੀ ਹੈਲਦੀ ਬਣਾ ਕੇ ਰੱਖਦਾ ਹੈ। ਜੇਕਰ ਤੁਸੀਂ ਰੋਜ਼ਾਨਾ 250 ਗ੍ਰਾਮ ਗਾਜਰ ਦਾ ਜੂਸ ਪੀਂਦੇ ਹੋ ਤਾਂ ਇਕ ਹਫਤੇ 'ਚ 300 ਤੋਂ 400 ਗ੍ਰਾਮ ਭਾਰ ਘੱਟ ਸਕ ਸਕਦੇ ਹੋ। ਗਾਜਰ ਦਾ ਜੂਸ ਬਣਾਉਣ ਲਈ ਜੂਸਰ 'ਚ 250 ਗ੍ਰਾਮ ਗਾਜਰ ਚੰਗੀ ਤਰ੍ਹਾਂ ਸਾਫ ਕਰਕੇ ਪਾਓ। ਇਸ ਦੇ ਨਾਲ ਹੀ ਇਕ ਚੁਕੰਦਰ ਅਤੇ ਅੱਧਾ ਨਿੰਬੂ ਦਾ ਰੱਸ ਵੀ ਪਾਓ। ਜੂਸ ਕੱਢਣ ਤੋਂ ਬਾਅਦ 1 ਚਮਚਾ ਕਾਲਾ ਨਮਕ ਪਾ ਕੇ ਜੂਸ ਦਾ ਸੇਵਨ ਕਰੋ।

PunjabKesari

ਅਨਾਰ ਦਾ ਜੂਸ ਭਾਰ ਕਰ ਘੱਟ
ਭਾਰ ਨੂੰ ਘੱਟ ਕਰਨ ਲਈ ਅਨਾਰ ਦਾ ਜੂਸ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਅਨਾਰ ਦੇ ਜੂਸ 'ਚ ਸੰਤਰੇ ਦਾ ਰਸ ਮਿਲਾ ਕੇ ਪੀਣ ਨਾਲ ਕਾਫੀ ਦੇਰ ਤੱਕ ਪੇਟ ਭਰਿਆ ਰਹਿੰਦਾ ਹੈ। ਜੇਕਰ ਤੁਸੀਂਨਾਸ਼ਤਾ ਦੇਰੀ ਨਾਲ ਕੀਤਾ ਹੈ ਤਾਂ ਲੰਚ ਦੇ ਸਮੇਂ ਇਸ ਜੂਸ ਨੂੰ ਪੀ ਕੇ ਤੁਹਾਨੂੰ ਸ਼ਾਮ ਤੱਕ ਭੁੱਖਣ ਨਹੀਂ ਲੱਗਣ ਵਾਲੀ। ਅਨਾਰ ਦਾ ਜੂਸ ਸਰੀਰ 'ਚ ਖੂਨ ਦੀ ਕਮੀ ਵੀ ਪੂਰੀ ਕਰਦਾ ਹੈ।

PunjabKesari

ਆਂਵਲੇ ਦਾ ਜੂਸ ਕਰੇ ਭਾਰ ਘੱਟ
ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਬਾਅਦ ਆਂਵਲੇ ਦਾ ਰਸ ਪੀਂਦੇ ਹੋ ਤਾਂ ਤੁਹਾਡਾ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਇਸ 'ਚ ਮੌਜੂਦ ਵਿਟਾਮਿਨ-ਸੀ ਅਤੇ ਫਾਈਬਰ ਸਰੀਰ ਨੂੰ ਡਿਟਾਕਸੀਫਾਈ ਕਰਨ 'ਚ ਮਦਦ ਕਰਦੇ ਹਨ।


shivani attri

Content Editor

Related News