ਡਾਈਟ ''ਚ ਫਾਈਬਰ ਸ਼ਾਮਲ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

01/02/2018 3:21:46 PM

ਨਵੀਂ ਦਿੱਲੀ— ਲੰਮੀ ਉਮਰ ਤੱਕ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪੌਸ਼ਟਿਕ ਆਹਾਰ ਖਾਣਾ ਬਹੁਤ ਜ਼ਰੂਰੀ ਹੈ ਅਤੇ ਸਿਰਫ ਇਨ੍ਹਾਂ ਦਾ ਸੇਵਨ ਹੀ ਨਹੀਂ ਸਗੋਂ ਇਨ੍ਹਾਂ ਦਾ ਪਾਚਨ ਵੀ ਠੀਕ ਢੰਗ ਨਾਲ ਹੋਣਾ ਬਹੁਤ ਜ਼ਰੂਰੀ ਹੈ, ਜਿਸ ਦੇ ਲਈ ਫਾਈਬਰ ਜ਼ਿੰਮੇਵਾਰ ਹੁੰਦਾ ਹੈ। ਸਰੀਰ ਨੂੰ ਭਰਪੂਰ ਫਾਈਬਰ ਮਿਲੇਗਾ ਤਾਂ ਪਾਚਨ ਕਿਰਿਆ ਵੀ ਦਰੁਸਤ ਰਹੇਗੀ। ਹਾਲਾਂਕਿ ਫਾਈਬਰ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਪੋਸ਼ਣ ਨਹੀਂ ਮਿਲਦਾ ਪਰ ਫਿਰ ਵੀ ਇਹ ਸਰੀਰ ਲਈ ਬੇਹੱਦ ਲੋੜੀਂਦਾ ਤੱਤ ਹੈ। ਖਾਸ ਕਰਕੇ ਮੋਟਾਪੇ ਦੇ ਸ਼ਿਕਾਰ ਤੇ ਡਾਇਬਟੀਜ਼ ਦੇ ਮਰੀਜ਼ਾਂ ਦਾ ਹਰ ਦਿਨ ਫਾਈਬਰ ਭਰਪੂਰ ਖਾਣਾ ਬਹੁਤ ਜ਼ਰੂਰੀ ਹੈ।
— ਫਾਈਬਰ ਕੀ ਹੈ...?
ਫਾਈਬਰ ਇਕ ਤਰ੍ਹਾਂ ਦਾ ਕਾਰਬੋਹਾਈਡ੍ਰੇਟ ਹੈ, ਜੋ ਪਾਚਣ ਸਬੰਧੀ ਪ੍ਰਕਿਰਿਆਵਾਂ ਨੂੰ ਸੰਚਾਲਿਤ ਕਰਨ ਵਿਚ ਕਾਫੀ ਮਦਦ ਕਰਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ ਇਕ ਘੁਲਣਸ਼ੀਲ ਅਤੇ ਦੂਜਾ ਅਘੁਲਣਸ਼ੀਲ। ਘੁਲਣਸ਼ੀਲ ਫਾਈਬਰ ਭਰਪੂਰ ਆਹਾਰ ਪਾਣੀ ਵਿਚ ਆਸਾਨੀ ਨਾਲ ਘੁਲ ਕੇ ਸੰਘਣਾ ਤਰਲ ਜੈੱਲ ਬਣਾਉਂਦੇ ਹਨ, ਜੋ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਉਥੇ ਹੀ ਬਲੱਡ ਸ਼ੂਗਰ ਅਤੇ ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਫਾਇਦੇਮੰਦ ਹੁੰਦਾ ਹੈ। ਅਘੁਲਣਸ਼ੀਲ ਫਾਈਬਰ ਸਰੀਰ ਵਿਚ ਫਾਲਤੂ ਖਾਣੇ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਇਹ ਫਾਈਬਰ ਭਾਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।
— ਕਿਨ੍ਹਾਂ ਚੀਜ਼ਾਂ 'ਚ ਹੁੰਦੈ ਭਰਪੂਰ ਫਾਈਬਰ
ਆਹਾਰ ਵਿਚ ਜੇ 25 ਤੋਂ 35 ਗ੍ਰਾਮ ਫਾਈਬਰ ਹੈ ਤਾਂ ਉਸ ਨੂੰ ਹਾਈ ਫਾਈਬਰ ਡਾਈਟ ਪਲਾਨ ਕਿਹਾ ਜਾਂਦਾ ਹੈ। ਫਾਈਬਰ ਸਾਬਤ ਅਨਾਜ ਅਤੇ ਨਟਸ ਵਿਚ ਭਰਪੂਰ ਮਾਤਰਾ ਵਿਚ ਮੁਹੱਈਆ ਹੁੰਦਾ ਹੈ। ਇਸ ਤੋਂ ਇਲਾਵਾ ਰੇਸ਼ੇਦਾਰ ਭੋਜਨ, ਸਟ੍ਰਾਬੇਰੀ, ਕਣਕ, ਹਰੀਆਂ ਪੱਤੇਦਾਰ ਸਬਜ਼ੀਆਂ, ਸੇਬ, ਪਪੀਤਾ, ਫਲੀਆਂ, ਮਟਰ, ਅੰਗੂਰ, ਖੀਰਾ, ਟਮਾਟਰ, ਬੀਨਸ ਵਾਲੇ ਆਹਾਰ, ਰਾਜਮਾਹ, ਲੋਬੀਆ, ਸੋਇਆਬੀਨ, ਅਮਰੂਦ, ਛਿਲਕੇ ਵਾਲੀਆਂ ਦਾਲਾਂ, ਸਲਾਦ, ਐਵੋਕਾਡੋ, ਸ਼ਕਰਕੰਦੀ, ਦਲੀਆ, ਵੇਸਣ ਅਤੇ ਸੂਜੀ ਵਰਗੇ ਖੁਰਾਕ ਪਦਾਰਥਾਂ ਵਿਚ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।

PunjabKesari
— ਭਾਰ ਘਟਾਉਣ ਵਿਚ ਕਿਵੇਂ ਮਦਦਗਾਰ ਹੈ ਫਾਈਬਰ
ਫਾਈਬਰ ਦਾ ਮੁਖ ਕੰਮ ਪਾਚਨਤੰਤਰ ਨੂੰ ਹੈਲਦੀ ਰੱਖਣਾ ਹੈ। ਫਾਈਬਰ ਦਾ ਭਰਪੂਰ ਸੇਵਨ ਕਰਨ 'ਤੇ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਹੀ ਗੁਣ ਭਾਰ ਘੱਟ ਕਰਨ ਵਿਚ ਕਾਫੀ ਮਦਦਗਾਰ ਹੁੰਦਾ ਹੈ। ਫਾਈਬਰ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਅਸੀਂ ਜੋ ਵੀ ਖਾਂਦੇ ਹਾਂ, ਨੂੰ ਪਚਾਉਣ ਵਿਚ ਮਦਦ ਕਰਦਾ ਹੈ। ਭਾਰ ਘੱਟ ਕਰਨ ਲਈ ਸਿਰਫ ਯੋਗਾ, ਕਸਰਤ ਜਾਂ ਡਾਈਟਿੰਗ ਹੀ ਨਹੀਂ ਸਗੋਂ ਭਰਪੂਰ ਫਾਈਬਰ ਵਾਲੇ ਖੁਰਾਕ ਪਦਾਰਥਾਂ ਦਾ ਵੀ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਮੈਟਾਬਾਲਿਜ਼ਮ ਸਹੀ ਰਹਿੰਦਾ ਹੈ।
— ਕਿੰਨੀ ਮਾਤਰਾ 'ਚ ਕਰਨਾ ਚਾਹੀਦੈ ਫਾਈਬਰ ਦਾ ਸੇਵਨ
50 ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1 ਦਿਨ ਵਿਚ 21 ਗ੍ਰਾਮ ਅਤੇ ਮਰਦਾਂ ਨੂੰ 30 ਗ੍ਰਾਮ ਫਾਈਬਰ, ਉਥੇ ਹੀ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ 25 ਗ੍ਰਾਮ ਤੇ ਮਰਦਾਂ ਨੂੰ 38 ਗ੍ਰਾਮ ਫਾਈਬਰ ਦਾ ਸੇਵਨ ਕਰਨਾ ਚਾਹੀਦਾ ਹੈ

— ਫਾਈਬਰ ਦੀ ਕਮੀ ਹੋਣ 'ਤੇ ਕੀ ਹੋਵੇਗਾ। 
-
ਕਬਜ਼ ਹੋ ਸਕਦੀ ਹੈ।
- ਕਮੀ ਹੋਣ 'ਤੇ ਕੀ ਹੋਵੇਗਾ
- ਫਾਈਬਰ ਦੀ ਕਮੀ ਹੋਣ ਨਾਲ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ।
- ਪੇਟ ਸਾਫ ਨਹੀਂ ਹੁੰਦਾ, ਜਿਸ ਨਾਲ ਕਬਜ਼ ਦੀ ਪ੍ਰੇਸ਼ਾਨੀ, ਐਸੀਡਿਟੀ ਰਹਿੰਦੀ ਹੈ।
- ਮੂੰਹ ਵਿਚ ਛਾਲੇ
- ਅੰਤੜੀਆਂ ਦਾ ਕੈਂਸਰ
- ਬਵਾਸੀਰ ਦੀ ਸਮੱਸਿਆ
- ਦਿਲ ਨਾਲ ਜੁੜੀਆਂ ਬੀਮਾਰੀਆਂ

 


Related News