ਚਿਰਾਗ ਪਾਸਵਾਨ ਨਾਲ ਲੇਖਾ-ਜੋਖਾ ਬਰਾਬਰ ਕਰਨ ’ਚ ਜੁਟੇ ਹੋਏ ਹਨ ਨਿਤੀਸ਼ ਕੁਮਾਰ

Saturday, May 11, 2024 - 01:19 PM (IST)

ਚਿਰਾਗ ਪਾਸਵਾਨ ਨਾਲ ਲੇਖਾ-ਜੋਖਾ ਬਰਾਬਰ ਕਰਨ ’ਚ ਜੁਟੇ ਹੋਏ ਹਨ ਨਿਤੀਸ਼ ਕੁਮਾਰ

ਨਵੀਂ ਦਿੱਲੀ- ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲੋਕ ਸਭਾ ਦੀਆਂ ਮੌਜੂਦਾ ਚੋਣਾਂ ’ਚ ਚਿਰਾਗ ਪਾਸਵਾਨ ਨੂੰ ਉਹੀ ‘ਤੋਹਫ਼ਾ’ ਵਾਪਸ ਕਰ ਰਹੇ ਹਨ ਜੋ ਚਿਰਾਗ ਨੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਦਿੱਤਾ ਸੀ।

ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ (ਰਾਮ ਵਿਲਾਸ) ਪਾਰਟੀ ਬਿਹਾਰ ’ਚ ਲੋਕ ਸਭਾ ਦੀਆਂ 40 ’ਚੋਂ 5 ਸੀਟਾਂ ’ਤੇ ਚੋਣ ਲੜ ਰਹੀ ਹੈ। ਨਿਤੀਸ਼ ਕੁਮਾਰ ਉਨ੍ਹਾਂ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

ਭਾਜਪਾ ਅਤੇ ਜਨਤਾ ਦਲ (ਯੂ) ਨੇ ਵੀ ਵਿਹਾਰਕ ਮੰਤਵਾਂ ਲਈ ਕੁਝ ਹਫ਼ਤਿਆਂ ਬਾਅਦ ਸਾਂਝੀ ਪ੍ਰਚਾਰ ਮੁਹਿੰਮ ਨੂੰ ਛੱਡ ਦਿੱਤਾ ਹੈ। ਜਨਤਾ ਦਲ (ਯੂ) ਇਸ ਗੱਲ ਤੋਂ ਦੁਖੀ ਹੈ ਕਿ ਭਾਜਪਾ ਦੀ ਲੀਡਰਸ਼ਿਪ ਨੇ ਅਚਾਨਕ ਪ੍ਰਚਾਰ ਦੀ ਆਪਣੀ ਸੁਰ ਕਿਉਂ ਬਦਲ ਲਈ ਹੈ । ਮੁਸਲਿਮ ਭਾਈਚਾਰੇ ’ਚ ਪਛੜੀਆਂ ਸ਼੍ਰੇਣੀਆਂ ਨੂੰ ਰਾਖਵਾਂਕਰਨ ਦੇਣ ਵਿਰੁੱਧ ਉਸ ਨੇ ਹੁਣ ਖੁੱਲ੍ਹ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸ ਕਾਰਨ ਵੱਡੀ ਗਿਣਤੀ ’ਚ ਮੁਸਲਮਾਨ ‘ਇੰਡੀਆ’ ਬਲਾਕ ’ਚ ਚਲੇ ਗਏ ਹਨ। ਇਸ ਕਾਰਨ ਨਿਤੀਸ਼ ਕੁਮਾਰ ਕਮਜ਼ੋਰ ਹੋ ਗਏ ਹਨ। ਦੂਜਾ, ਨਿਤੀਸ਼ ਚਿਰਾਗ ਪਾਸਵਾਨ ਨਾਲ ਲੇਖਾ-ਜੋਖ ਾ ਨਿਪਟਾਉਣਾ ਚਾਹੁੰਦੇ ਹਨ। ਜਨਤਾ ਦਲ (ਯੂ) ਨੇ ਭਾਜਪਾ ਨਾਲ ਗੱਠਜੋੜ ਕਰ ਕੇ ਵਿਧਾਨ ਸਭਾ ਦੀਆਂ 115 ਸੀਟਾਂ ’ਤੇ ਚੋਣ ਲੜੀ ਸੀ । ਉਹ 43 ਸੀਟਾਂ ਨਾਲ ਤੀਜੇ ਨੰਬਰ ’ਤੇ ਰਹੀ ਸੀ। ਭਾਜਪਾ ਨੇ 243 ਸੀਟਾਂ ਵਾਲੇ ਹਾਊਸ ’ਚ 74 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ ਸੀ। ਰਾਜਦ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣੀ ਸੀ।

ਜਨਤਾ ਦਲ (ਯੂ) ਦਾ ਸਭ ਤੋਂ ਮਾੜਾ ਪ੍ਰਦਰਸ਼ਨ ਇਸ ਲਈ ਹੋਇਆ ਕਿਉਂਕਿ ਚਿਰਾਗ ਪਾਸਵਾਨ ਨੇ ਐੱਨ. ਡੀ. ਏ. ਛੱਡ ਦਿੱਤਾ ਸੀ । 80 ਉਮੀਦਵਾਰਾਂ ਨੂੰ ਇਸ ਤਰ੍ਹਾਂ ਮੈਦਾਨ ਵਿਚ ਉਤਾਰਿਆ ਸੀ ਕਿ ਨਿਤੀਸ਼ ਬੁਰੀ ਤਰ੍ਹਾਂ ਹਾਰ ਜਾਣ। ਨਾਰਾਜ਼ ਨਿਤੀਸ਼ ਕੁਮਾਰ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ । ਉਹ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋ ਕੇ ਇਸ ਦੇ ਕੌਮੀ ਕਨਵੀਨਰ ਬਣ ਗਏ। ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਤੇ ਚਿਰਾਗ ਪਾਸਵਾਨ ਅਤੇ ਛੋਟੇ ਸਹਿਯੋਗੀਆਂ ਨਾਲ ਗੱਠਜੋੜ ਕੀਤਾ।

ਨਿਤੀਸ਼ ਨੇ ‘ਇੰਡੀਆ’ ’ਚ ਆਪਣਾ ਆਧਾਰ ਗੁਆ ਲਿਆ ਤੇ ਭਾਜਪਾ ਲੀਡਰਸ਼ਿਪ ਨੂੰ ਸੁਨੇਹਾ ਭੇਜਿਆ। ਭਾਜਪਾ ਨੇ ਫਿਰ ‘ਪਲਟੂ ਰਾਮ’ ਨੂੰ ਗਲੇ ਲਾਇਆ। ਭਾਜਪਾ ਵਰਕਰ ਤੇ ਨੇਤਾ ਨਿਤੀਸ਼ ਨੂੰ ਵਾਪਸ ਲਿਆਉਣ ਦੇ ਵਿਰੁੱਧ ਸਨ ਪਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਨਾਲ ਲਿਆਉਣ ਦਾ ਫੈਸਲਾ ਕੀਤਾ ਤੇ ‘ਜ਼ਹਿਰ ਨਿਗਲ’ ਲਿਆ। ਹੁਣ ਨਿਤੀਸ਼ ਕੁਮਾਰ ਫਿਰ ਖੇਡਾਂ ਖੇਡ ਰਹੇ ਹਨ ਅਤੇ ਭਾਜਪਾ ਬਿਹਾਰ ’ਚ ‘ਹਾਰ’ ਵੱਲ ਵਧ ਰਹੀ ਹੈ।


author

Rakesh

Content Editor

Related News