ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼

10/27/2020 5:21:53 PM

ਜਲੰਧਰ (ਬਿਊਰੋ) - ਮੱਖਣ ਪੰਜਾਬੀਆਂ ਦੇ ਖਾਣੇ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਮੱਖਣ ਖਾਣ ’ਚ ਜਿੰਨਾ ਸੁਆਦ ਹੁੰਦੈ, ਉਸ ਤੋਂ ਵੱਧ ਇਹ ਸਰੀਰ ਲਈ ਗੁਣਕਾਰੀ ਹੁੰਦਾ ਹੈ। ਫਾਇਦੇਮੰਦ ਹੋਣ ਕਾਰਨ ਮੱਖਣ ਨੂੰ ਨਾਸ਼ਤੇ ’ਚ ਪਹਿਲ ਦੇਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਨਾਸ਼ਤੇ 'ਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ, ਜੋ ਸਹੀ ਹੈ। ਅੱਜ ਕੱਲ ਲੋਕ ਬਾਜ਼ਾਰ ਤੋਂ ਮਿਲਣ ਵਾਲੇ ਮੱਖਣ ਦੀ ਵਰਤੋਂ ਜ਼ਿਆਦਾ ਮਾਤਰਾ ’ਚ ਕਰਦੇ ਹਨ, ਕਿਉਂਕਿ ਬੱਚਿਆਂ ਅਤੇ ਵੱਡਿਆਂ ਨੂੰ ਘਰੋਂ ਕੱਢਿਆ ਮੱਖਣ ਚੰਗਾ ਨਹੀਂ ਲੱਗਦਾ। ਪਿਲੇ ਮੱਖਣ ਨਾਲੋਂ ਸਫੇਦ ਮੱਖਣ ਸਿਹਤ ਲਈ ਬਹੁਤ ਫਾਇਦੇਮੰਦ ਹੈ, ਜਿਸ ’ਚ ਵਿਟਾਮਿਨ-ਏ, ਈ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦੇ ਹਨ। ਸਫੇਦ ਮੱਖਣ ’ਚ ਨਮਕ ਬਿਲਕੁੱਲ ਨਹੀਂ ਹੁੰਦਾ ਅਤੇ ਇਸ ’ਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਘੱਟ ਹੁੰਦੀ ਹੈ।
 
ਮੱਖਣ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ...

1. ਥਾਈਰਾਈਡ
ਥਾਈਰਾਈਡ ਦੀ ਵਜ੍ਹਾ ਨਾਲ ਗਲੇ ਵਿਚ ਸੋਜ ਹੋ ਜਾਂਦੀ ਹੈ। ਅਜਿਹੇ ਵਿਚ ਸਫੇਦ ਮੱਖਣ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਆਇਓਡੀਨ ਥਾਈਰਾਈਡ ਗ੍ਰੰਥੀਆਂ ਨੂੰ ਮਜ਼ਬੂਤ ਬਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। 

PunjabKesari

2. ਅੱਖਾਂ ਦੀ ਜਲਨ 
ਅੱਖਾਂ ਦੀ ਜਲਨ ਦੀ ਸਮੱਸਿਆ ਹੋਣ ’ਤੇ ਗਾਂ ਦੇ ਦੁੱਧ ਦਾ ਮੱਖਣ ਬਣਾ ਕੇ ਅੱਖਾਂ ’ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ। ਕਿਸੇ ਕਾਰਨ ਅੱਖਾਂ ’ਚ ਹੋਣ ਵਾਲੀ ਜਲਨ ’ਤੇ ਮੱਖਣ ਦੀ ਵਰਤੋਂ ਕਰਨਾ ਫਾਇਦੇਮੰਦ ਹੈ।

3. ਦਿਲ ਦਾ ਰੋਗ
ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਹੁੰਦੀ ਹੈ, ਜਿਸ ਵਜ੍ਹਾ ਨਾਲ ਦਿਲ ਦੇ ਕਈ ਰੋਗ ਹੋ ਜਾਂਦੇ ਹਨ। ਅਜਿਹੇ ਵਿਚ ਵਿਟਾਮਿਨ ਅਤੇ ਸੇਲੇਨਿਯਮ ਨਾਲ ਭਰਪੂਰ ਸਫੇਦ ਮੱਖਣ ਖਾਣ ਨਾਲ ਦਿਲ ਹੈਲਦੀ ਰਹਿੰਦਾ ਹੈ। 

4. ਸਿਹਤਮੰਦ ਦਿਮਾਗ
ਸਫੇਦ ਮੱਖਣ ਬੱਚਿਆਂ ਨੂੰ ਜ਼ਰੂਰ ਖਿਲਾਉਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦਾ ਦਿਮਾਗ ਸਿਹਤਮੰਦ ਹੁੰਦਾ ਹੈ ਤੇ ਯਾਦ ਰੱਖਣ ਦੀ ਤਾਕਤ ਵਧਦੀ ਹੈ। ਇਸ ਤੋਂ ਇਲਾਵਾ ਮੱਖਣ ਦੀ ਵਰਤੋਂ ਕਰਨ ਨਾਲ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ। 

PunjabKesari

5. ਕਮਜ਼ੋਰ ਹੱਡੀਆਂ
ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਸਫੇਦ ਮੱਖਣ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। 

ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ

6. ਕੈਂਸਰ 
ਸਫੇਦ ਮੱਖਣ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ ਵਿਚ ਮਦਦ ਮਿਲਦੀ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਚਮੜੀ ਦੀ ਫ੍ਰੀ ਰੈਡਿਕਲਸ ਤੋਂ ਸੁਰੱਖਿਆ ਕਰਦੇ ਹਨ ਅਤੇ ਕੈਂਸਰ ਨਾਲ ਲੜਣ ਵਿਚ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

PunjabKesari

7. ਕੋਲੈਸਟਰੋਲ ਦੀ ਸਮੱਸਿਆ
ਰੋਜ਼ਾਨਾ ਮੱਖਣ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਦੀ ਸਮੱਸਿਆ ਤੋਂ ਹਮੇਸ਼ਾ-ਹਮੇਸ਼ਾ ਲਈ ਛੁਟਕਾਰਾ ਮਿਲਦਾ ਹੈ। ਕੋਲੈਸਟਰੋਲ ਦੇ ਮਰੀਜ਼ਾਂ ਨੂੰ ਰੋਜ਼ਾਨਾਂ ਮੱਖਣ ਦੀ ਵਰਤੋਂ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

8. ਦਮਾ
ਦਮੇ ਦੇ ਸ਼ਿਕਾਰ ਲੋਕਾਂ ਨੂੰ ਮੱਖਣ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਹ ਦੀ ਤਕਲੀਫ ਹੋਣ ’ਤੇ ਮੱਖਣ ਖਾਣਾ ਲਾਭਦਾਇਕ ਸਾਬਿਤ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : ਕਾਜਲ ਲਗਾਉਂਦੇ ਸਮੇਂ ਧਿਆਨ ’ਚ ਰੱਖੋ ਇਹ ਗੱਲਾਂ, ਵਧੇਗੀ ਤੁਹਾਡੀਆਂ ਅੱਖਾਂ ਦੀ ਖ਼ੂਬਸੂਰਤੀ

PunjabKesari


rajwinder kaur

Content Editor

Related News