ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ‘ਕੱਦੂ ਦਾ ਜੂਸ’, ਲੀਵਰ ਤੇ ਕਿਡਨੀ ਦੀ ਸਮੱਸਿਆ ਨੂੰ ਵੀ ਕਰੇ ਦੂਰ
Thursday, May 21, 2020 - 04:02 PM (IST)
ਜਲੰਧਰ — ਪੋਸ਼ਟਿਕਤਾ ਨਾਲ ਭਰਪੂਰ ਕੱਦੂ ਦੀ ਸਬਜ਼ੀ ਨਾ ਸਿਰਫ ਖਾਣ 'ਚ ਸੁਆਦ ਹੁੰਦੀ ਹੈ, ਸਗੋਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਇਹ ਸਰੀਰ ਦੇ ਕਈ ਰੋਗਾਂ ਤੋਂ ਬਚਾ ਕੇ ਰੱਖਦੀ ਹੈ ਪਰ ਅੱਜ ਅਸੀਂ ਤੁਹਾਨੂੰ ਕੱਦੂ ਦਾ ਜੂਸ ਪੀਣ ਨਾਲ ਉਸ ਤੋਂ ਹੋਣ ਬਾਰੇ ਫਾਇਦਿਆਂ ਦੇ ਬਾਰੇ ਜਾਣੂ ਕਰਵਾਉਂਦੇ ਹਾਂ। ਐਂਟੀ-ਆਕਸੀਡੈਂਟਸ, ਵਿਟਾਮਿੰਸ, ਬੀਟਾ ਕੈਰੋਟੀਨ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਲਿਊਟਿਨ ਦੇ ਗੁਣਾਂ ਨਾਲ ਭਰਪੂਰ ਕੱਦੂ ਦਾ ਸੂਪ ਲੀਵਰ, ਕਿਡਨੀ ਤੋਂ ਲੈ ਕੇ ਬਲੱਡ ਪ੍ਰੈਸ਼ਰ ਤੱਕ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਕੱਦੂ ਦਾ ਜੂਸ ਬਣਾਉਣ ਦਾ ਤਰੀਕਾ
ਇਸ ਦਾ ਜੂਸ ਬਣਾਉਣ ਲਈ 1/4 ਕੱਪ ਕੱਦੂ, 1/4 ਕੱਪ ਆਲੂ ਅਤੇ 1/2 ਕੱਪ ਗਾਜਰ ਦਾ ਵੱਖ-ਵੱਖ ਰਸ ਕੱਢ ਲਓ। ਫਿਰ ਤਿਆਰ ਕੀਤੇ ਹੋਏ ਤਿੰਨਾ ਜੂਸਾਂ ਅਤੇ 3 ਚੱਮਚ ਐਵੋਕਾਡੋ ਨੂੰ 1/4 ਕੱਪ ਦੁੱਧ 'ਚ ਮਿਕਸ ਕਰ ਲਓ। ਫਿਰ ਇਸ ਨੂੰ ਠੰਡਾ ਹੋਣ ਲਈ 30 ਮਿੰਟ ਲਈ ਫਰਿੱਜ 'ਚ ਰੱਖ ਦਿਓ। ਇਸ ਤੋਂ ਬਾਅਦ ਇਸ 'ਚ ਪੁਦੀਨੇ ਦੇ ਰਸ ਦੀਆਂ ਕੁਝ ਪੱਤੀਆਂ ਪਾ ਕੇ ਪੀਓ।
ਕੱਦੂ ਦਾ ਜੂਸ ਪੀਣ ਦੇ ਫਾਇਦੇ
1. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਕੱਦੂ ਦੇ ਜੂਸ 'ਚ ਮੌਜੂਦ ਪੈਕਟਿਨ ਅਤੇ ਫਾਇਟੋਸਟੇਰੋਲ ਨਾਮ ਦੇ ਤੱਤ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਕੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ 'ਚ ਮਦਦ ਕਰਦੇ ਹਨ।
2. ਲੀਵਰ ਅਤੇ ਕਿਡਨੀ ਦੀ ਸਮੱਸਿਆ
ਲੀਵਰ 'ਚ ਗਾਲ ਬਲੈਡਰ ਜਾਂ ਕਿਡਨੀ 'ਚ ਪੱਥਰੀ ਦੀ ਸਮੱਸਿਆ ਹੋਣ 'ਤੇ 10 ਦਿਨ ਇਸ ਦੇ ਜੂਸ ਦੀ ਵਰਤੋਂ ਕਰੋ। ਤੁਹਾਡੀਆਂ ਦੋਹੇਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
3. ਗਰਮੀ 'ਚ ਫਾਇਦੇਮੰਦ
ਇਕ ਗਲਾਸ ਕੱਦੂ ਦੇ ਜੂਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਬਾਹਰੀ ਗਰਮੀ ਦੇ ਨਾਲ ਸਰੀਰ ਦੇ ਅੰਦਰ ਹੋਣ ਵਾਲੀ ਗਰਮੀ ਤੋਂ ਵੀ ਆਰਾਮ ਮਿਲਦਾ ਹੈ।
4. ਮਾਰਨਿੰਗ ਸਿਕਨੈੱਸ ਨੂੰ ਕਰੇ ਦੂਰ
ਗਰਭਵਤੀ ਔਰਤਾਂ ਨੂੰ ਅਕਸਰ ਪ੍ਰੈਗਨੇਂਸੀ ਪੀਰੀਅਰਡ ਦੌਰਾਨ ਸਿਕਨੈੱਸ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਇਸ ਜੂਸ ਦੀ ਵਰਤੋਂ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਉਂਝ ਵੀ ਇਸ ਜੂਸ ਦੀ ਵਰਤੋਂ ਗਰਭਵਤੀ ਔਰਤਾਂ ਲਈ ਚੰਗੀ ਹੁੰਦਾ ਹੈ।
5. ਐਸੀਡਿਟੀ ਜਾਂ ਅਲਸਰ ਦੀ ਸਮੱਸਿਆ
ਕੱਦੂ ਦੇ ਜੂਸ ਦੀ ਵਰਤੋਂ ਕਿਡਨੀ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਯੁਰਿਨ ਦੇ ਰਸਤੇ ਬਾਹਰ ਕੱਢਦਾ ਹੈ। ਇਸ ਨਾਲ ਪੇਟ 'ਚ ਬਣਨ ਵਾਲੇ ਅਲਸਰ ਦਾ ਖਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ
6. ਨੀਂਦ ਨਾ ਆਉਣ ਦੀ ਸਮੱਸਿਆ
ਕੱਦੂ ਦਾ ਜੂਸ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਦਿਮਾਗ ਦੀਆਂ ਤੰਤਰਕਾਵਾਂ ਨੂੰ ਸ਼ਾਂਤ ਕਰਨ ਅਤੇ ਨੀਂਦ ਨੂੰ ਦੂਰ ਕਰਨ ਲਈ ਕੱਦੂ 'ਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ।
7. ਦਿਲ ਦੇ ਰੋਗਾਂ ਤੋਂ ਬਚਾਅ
ਇਸ ਜੂਸ ਦੀ ਵਰਤੋਂ ਨਾ ਸਿਰਫ ਧਮਨੀਆਂ ਨੂੰ ਡਿਟੌਕਸ ਕਰਦਾ ਹੈ ਸਗੋਂ ਇਹ ਧਮਨੀਆਂ ਦੀਆਂ ਦੀਵਾਰਾਂ ਨੂੰ ਸਖਤ ਹੋਣ ਤੋਂ ਵੀ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦੇ ਖਤਰੇ ਤੋਂ ਬਚੇ ਰਹਿੰਦੇ ਹੋ।
8. ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣ 'ਚ ਮਦਦਗਾਰ
ਇਸ ਜੂਸ 'ਚ ਵਿਟਾਮਿਨ-ਸੀ, ਐਂਟੀਆਕਸੀਡੈਂਟ, ਬੀਟਾ ਕੈਰੋਟੀਨ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਗੁਣ ਮੌਜੂਦ ਹੁੰਦੇ ਹਨ। ਅਜਿਹੇ 'ਚ ਇਸ ਜੂਸ ਦੀ ਵਰਤੋਂ ਇਮਿਊਨ ਸਿਸਟਮ ਨੂੰ ਵਧਾਉਣ 'ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਸਿਰ ਦਰਦ ਤੋਂ ਪਰੇਸ਼ਾਨ ‘ਦਾਲਚੀਨੀ’ ਦੀ ਕਰਨ ਵਰਤੋਂ, ਮੁਹਾਸਿਆਂ ਤੋਂ ਵੀ ਮਿਲੇਗਾ ਛੁਟਕਾਰਾ