ਬਲਾਕ ਧਮਨੀਆਂ ਨੂੰ ਖੋਲ੍ਹਣ ''ਚ ਬੇਹੱਦ ਕਾਰਗਾਰ ਹਨ ਇਹ ਦੇਸੀ ਨੁਸਖੇ

05/11/2018 12:21:16 PM

ਨਵੀਂ ਦਿੱਲੀ— ਸਰੀਰ 'ਚ ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖਣ ਲਈ ਧਮਨੀਆਂ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਧਮਨੀਆਂ ਬੰਦ ਹੋਣ 'ਤੇ ਬਲੱਡ ਸਰਕੁਲੇਸ਼ਨ ਦਾ ਕਾਰਜ ਪ੍ਰਭਾਵਿਤ ਹੁੰਦਾ ਹੈ,ਜਿਸ ਕਾਰਨ ਹੋਰ ਸਰੀਰਕ ਸਮੱਸਿਆਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਸਮੱਸਿਆ ਜ਼ਿਆਦਾਤਰ ਸਿਗਰਟ ਦੀ ਵਰਤੋਂ ਕਰਨ ਕਾਰਨ ਹੁੰਦੀ ਹੈ। ਧਮਨੀਆਂ 'ਚ ਬਲਾਕੇਜ ਅਚਾਨਕ ਨਹੀਂ ਹੁੰਦੀ ਸਗੋਂ ਇਸ ਤੋਂ ਪਹਿਲਾਂ ਕੁਝ ਸਰੀਰ 'ਚ ਲੱਛਣ ਜਿਵੇਂ ਚੱਕਰ ਆਉਣਾ, ਸਾਹ ਫੁੱਲਣਾ, ਚਲਣ 'ਚ ਮੁਸ਼ਕਿਲ ਆਉਣਾ ਆਦਿ ਦਿਖਾਈ ਦਿੰਦੇ ਹਨ, ਜਿਸ ਨੂੰ ਪਹਿਚਾਨ ਕੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਬਲਾਕ ਧਮਨੀਆਂ ਨੂੰ ਖੋਲ੍ਹ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਹਲਦੀ
ਹਲਦੀ 'ਚ ਬਹੁਤ ਸਾਰੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ। ਸਰੀਰ ਨੂੰ ਸਿਹਤਮੰਦ ਰੱਖਣ ਲਈ ਹਲਦੀ ਇਕ ਔਸ਼ਧੀ ਦੀ ਤਰ੍ਹਾਂ ਕੰਮ ਕਰਦੀ ਹੈ। ਹਲਦੀ 'ਚ ਕਰਕਊਮਿਨ ਐਂਟੀ ਇੰਫਲੀਮੇਟਰੀ ਗੁਣ ਹੁੰਦੇ ਹਨ ਜੋ ਖੂਨ ਦੇ ਥੱਕਿਆਂ ਨੂੰ ਜੰਮਣ ਤੋਂ ਰੋਕਦਾ ਹੈ। ਇਸ ਦੀ ਵਰਤੋਂ ਨਾਲ ਧਮਨੀਆਂ 'ਚ ਥੱਕੇ ਨਹੀਂ ਜੰਮ ਪਾਉਂਦੇ ਅਤੇ ਬਲਾਕ ਧਮਨੀਆਂ ਆਸਾਨੀ ਨਾਲ ਖੁਲ੍ਹ ਜਾਂਦੀਆਂ ਹਨ। ਇਸ ਲਈ ਇਕ ਗਲਾਸ ਕੋਸੇ ਦੁੱਧ 'ਚ 1ਚੱਮਚ ਹਲਦੀ ਪਾਊਡਰ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ।

PunjabKesari
2. ਲਸਣ
ਲਸਣ ਖਾਣ ਨਾਲ ਸਰੀਰ 'ਚ ਮੌਜੂਦ ਵਾਹਿਕਾਵਾਂ ਦੀ ਚੌੜਾਈ ਫੈਲਣ 'ਚ ਸਕਸ਼ਮ ਹੁੰਦੀ ਹੈ। ਧਮਨੀਆਂ ਦੀ ਬਲਾਕੇਜ ਖੋਲ੍ਹਣ ਲਈ ਵੀ ਤੁਸੀਂ ਲਸਣ ਦੀ ਵਰਤੋਂ ਕਰ ਸਕਦੇ ਹੋ। ਇਸ ਸਮੱਸਿਆ ਨੂੰ ਖਤਮ ਕਰਨ ਲਈ ਲਸਣ ਦੀਆਂ ਕਲੀਆਂ ਨੂੰ ਭੁੰਨ ਕੇ ਜਾਂ ਪੀਸ ਕੇ ਦੁੱਧ 'ਚ ਪਾ ਕੇ ਪੀਓ।

PunjabKesari
3. ਅਲਸੀ
ਅਲਸੀ 'ਚ ਅਲਪਾ ਲਿਨੋਲੇਨਿਕ ਐਸਿਡ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਬੰਦ ਧਮਨੀਆ ਨੂੰ ਖੋਲ੍ਹਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੱਤ ਧਮਨੀਆਂ 'ਚ ਮੌਜੂਦ ਐਲ. ਡੀ. ਐਲ.  ਕੋਲੈਸਟਰੋਲ ਨੂੰ ਆਸਾਨੀ ਨਾਲ ਬਾਹਰ ਕੱਢ ਦਿੰਦਾ ਹੈ, ਜਿਸ ਨਾਲ ਬਲਾਕ ਧਮਨੀਆਂ ਆਸਾਨੀ ਨਾਲ ਕੰਮ ਕਰਨ ਲੱਗਦੀਆਂ ਹਨ। ਇਸ ਦੀ ਵਰਤੋਂ ਕਰਨ ਲਈ ਰਾਤ ਨੂੰ ਅਲਸੀ ਦੇ ਬੀਜਾਂ ਨੂੰ ਪਾਣੀ 'ਚ ਭਿਓਂ ਦਿਓ ਅਤੇ ਇਸ ਨੂੰ ਪੀਸ ਕੇ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਲਓ। ਇਸ ਕਾੜ੍ਹੇ ਨੂੰ 3 ਤੋਂ 4 ਮਹੀਨਿਆਂ ਤਕ ਪੀਣ ਨਾਲ ਬਲਾਕ ਧਮਨੀਆਂ ਖੁਲ੍ਹ ਜਾਂਦੀਆਂ ਹਨ।

PunjabKesari
4. ਅਨਾਰ
ਬਲਾਕ ਧਮਨੀਆਂ ਨੂੰ ਖੋਲ੍ਹਣ 'ਚ ਅਨਾਰ ਕਾਫੀ ਫਾÎਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ 3 ਤੋਂ 4 ਅਨਾਰ ਦੇ ਰਸ ਦੀ ਵਰਤੋਂ ਕਰੋ। ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੋਵੇਗੀ।

PunjabKesari
5. ਲਾਲ ਮਿਰਚ ਪਾਊਡਰ
ਇਸ 'ਚ ਕੈਪਸੇਸਿਨ ਨਾਮ ਦਾ ਤੱਤ ਹੁੰਦਾ ਹੈ ਜੋ ਸਰੀਰ 'ਚ ਖਰਾਬ ਕੋਲੈਸਟਰੋਲ ਨੂੰ ਆਸਾਨੀ ਨਾਲ ਕੱਢਣ 'ਚ ਮਦਦ ਕਰਦਾ ਹੈ। ਜੇ ਤੁਸੀਂ ਵੀ ਇਸ ਨੂੰ ਆਪਣੇ ਖਾਣੇ 'ਚ ਸ਼ਾਮਲ ਕਰੋਗੇ ਤਾਂ ਇਹ ਸਰੀਰ 'ਚ ਜੰਮੇ ਹੋਏ ਪਲੇਟਸ ਨੂੰ ਆਸਾਨੀ ਨਾਲ ਖਤਮ ਕਰ ਸਕੋਗੇ ਅਤੇ ਬਲਾਕ ਧਮਨੀਆਂ ਨੂੰ ਖੋਲ੍ਹ ਸਕੋਗੇ। ਇਸ ਦੀ ਵਰਤੋਂ ਕਰਨ ਲਈ ਤੁਸੀਂ 1 ਕੱਪ ਗਰਮ ਪਾਣੀ 'ਚ ਅੱਧਾ ਜਾਂ ਇਕ ਚੱਮਚ ਲਾਲ ਮਿਰਚ ਮਿਲਾ ਕੇ ਪੀਓ।

PunjabKesari


Related News