ਚਿਹਰੇ ਦੇ ਕਿੱਲਾਂ ਤੋਂ ਇੰਝ ਪਾਓ ਛੁਟਕਾਰਾ, ਅਸਰਦਾਰ ਨੇ ਇਹ ਨੁਸਖੇ

08/26/2019 4:43:41 PM

ਜਲੰਧਰ (ਬਿਊਰੋ) — ਸੁੰਦਰਤਾ 'ਤੇ ਦਾਗ ਲਗਾਉਣ ਵਾਲੀਆਂ ਸਮੱਸਿਆਵਾਂ 'ਚੋਂ ਹੀ ਇਕ ਹੈ, 'ਕਿੱਲ'। ਕਿੱਲ ਨਾਲ ਚਿਹਰਾ ਥੋੜ੍ਹਾ ਭੱਦਾ ਜਿਹਾ ਲੱਗਦਾ ਹੈ ਅਤੇ ਦੇਖਣ ਵਾਲੇ ਨੂੰ ਵੀ ਸਹੀਂ ਨਹੀਂ ਲੱਗਦਾ। 

ਕਿਵੇਂ ਹੁੰਦਾ ਹੈ ਚਿਹਰੇ 'ਤੇ ਕਿੱਲ 
ਕਿੱਲ ਚਿਹਰੇ ਦੇ ਪੋਰਸ 'ਚ ਗੰਦਗੀ ਜਾਂ ਤੇਲ ਭਰ ਜਾਣ ਨਾਲ ਹੁੰਦਾ ਹੈ। ਉਂਝ ਤਾਂ ਇਹ ਸੱਮਸਿਆ ਚਿਕਨੀ ਚਮੜੀ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਪਰ ਅੱਜ ਦੀ ਖਰਾਬ ਖੁਰਾਕ ਜਾਂ ਵਾਤਾਵਰਨ ਕਾਰਨ ਕੋਈ ਵੀ ਇਸ ਪਰੇਸ਼ਾਨੀ 'ਚ ਘਿਰ ਸਕਦਾ ਹੈ। ਕਿੱਲ ਜ਼ਿਆਦਾਤਰ ਨੱਕ, ਮੱਥੇ ਅਤੇ ਠੋਡੀ 'ਤੇ ਹੀ ਹੁੰਦੇ ਹਨ ਅਤੇ ਇਹ ਦੇਖਣ 'ਚ ਕਾਲੇ ਧੱਬੇ ਅਤੇ ਹੱਥ ਲਾਉਣ ਤੇ ਖੁਰਦਰੇ ਲੱਗਦੇ ਹਨ। ਕਈ ਲੜਕੀਆਂ ਇਸ ਨੂੰ ਹੱਥਾਂ ਨਾਲ ਕੱਢਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਕਾਰਨ ਚਿਹਰੇ 'ਤੇ ਦਾਗ ਪੈ ਜਾਂਦੇ ਹਨ। 

ਕਿੱਲ ਹੋਣ ਦੇ ਕਾਰਨ ਹੇਠਾਂ ਲਿਖੇ ਹਨ:-


1. ਦੂਸ਼ਿਤ ਵਾਤਾਵਰਣ :- ਚਿਹਰੇ ਦੀ ਚਮੜੀ ਦੇ ਪੋਰਸ 'ਤੇ ਜੰਮਣ ਵਾਲੀ ਗੰਦਗੀ ਨੂੰ ਕਿੱਲ ਕਿਹਾ ਜਾਂਦਾ ਹੈ। ਲੜਕੀਆਂ ਦੀ ਚਮੜੀ ਮੁੰਡਿਆਂ ਨਾਲੋਂ ਜ਼ਿਆਦਾ
ਕੋਮਲ ਹੁੰਦੀ ਹੈ, ਜਿਸ ਕਾਰਨ ਇਹ ਗੰਦਗੀ ਚਿਕਨੀ ਚਮੜੀ ਵਾਲੀ ਲੜਕੀਆਂ ਦੇ ਚਿਹਰੇ 'ਤੇ ਜਲਦ ਅਸਰ ਕਰਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਕਿੱਲ ਦਾ ਸਾਹਮਣਾ ਕਰਨਾ ਪੈਂਦਾ ਹੈ।

2. ਹੱਥਾਂ ਦੀ ਗੰਦਗੀ :- ਸਾਡੇ ਹੱਥ ਹੀ ਸਾਡੇ ਸਰੀਰ 'ਚੋਂ ਸਭ ਤੋਂ ਜ਼ਿਆਦਾ ਗੰਦੇ ਹੁੰਦੇ ਹਨ ਕਿਉਕਿ ਅਸੀਂ ਸਭ ਤੋਂ ਜ਼ਿਆਦਾ ਕੰਮ ਇਨ੍ਹਾਂ ਹੱਥਾਂ ਨਾਲ ਹੀ ਕਰਦੇ ਹਾਂ। ਕਦੇ ਉਸ 'ਤੇ ਮਿੱਟੀ ਲੱਗਦੀ ਹੈ, ਕਦੇ ਤੇਲ ਅਤੇ ਕਦੇ ਅਸੀਂ ਉਸੇ ਹੱਥਾਂ ਨਾਲ ਭੋਜਨ ਖਾਣ ਤੋਂ ਬਾਅਦ ਉਨ੍ਹਾਂ ਨੂੰ ਚਿਹਰੇ 'ਤੇ ਫੇਰ ਲੈਂਦੇ ਹਾਂ ਤਾਂ ਸਾਰੇ ਬੈਕਟੀਰੀਆ ਚਿਹਰੇ 'ਤੇ ਲੱਗ ਜਾਂਦੇ ਹਨ, ਜਿਸ ਕਾਰਨ ਕਿੱਲ ਹੋ ਜਾਂਦੇ ਹਨ।

3. ਗਰਮੀ ਦਾ ਮੌਸਮ :- ਜ਼ਿਆਦਾ ਗਰਮੀ ਹੋਣ ਕਾਰਨ ਵੀ ਕਿੱਲ ਪੈਦਾ ਹੋ ਜਾਂਦੇ ਹਨ। ਕਈ ਵਾਰ ਚਿਹਰਾ ਇਨੀਂ ਗਰਮੀ ਬਰਦਾਸ਼ ਨਹੀਂ ਕਰਦਾ ਅਤੇ ਗਰਮ
ਹੋ ਜਾਂਦਾ ਹੈ, ਜਿਸ ਕਾਰਨ ਕਿੱਲ ਪੈਦਾ ਹੁੰਦੇ ਹਨ। ਇਹ ਸਭ ਵਾਤਾਵਰਣ ਕਾਰਨ ਹੀ ਹੁੰਦਾ ਹੈ।

ਦੱਸਣਯੋਗ ਹੈ ਕਿ ਚੜ੍ਹਦੀ ਜਵਾਨੀ 'ਚ ਚਿਹਰੇ 'ਤੇ ਕਿੱਲ ਹੋਣਾ ਇਕ ਆਮ ਗੱਲ ਹੁੰਦੀ ਹੈ ਪਰ ਜੇਕਰ ਇਨ੍ਹਾਂ ਦਾ ਸਮੇਂ ਸਿਰ ਹੱਲ ਨਾ ਕੀਤਾ ਜਾਵੇ ਤਾਂ ਇਹ ਸਾਰੇ ਚਿਹਰੇ ਨੂੰ ਖਰਾਬ ਕਰਕੇ ਆਪਣੇ ਦਾਗ ਹਮੇਸ਼ਾ ਲਈ ਚਿਹਰੇ 'ਤੇ ਛੱਡ ਜਾਂਦੇ ਹਨ। ਮਾਰਕੀਟ 'ਚ ਚੱਲ ਰਹੇ ਤਰ੍ਹਾਂ-ਤਰ੍ਹਾਂ ਦੇ ਪ੍ਰੋਡੈਕਟ ਚਿਹਰੇ ਦਾ ਨੁਕਸਾਨ ਕਰਦੇ ਹਨ। ਇਸ ਦੇ ਕੁਦਰਤੀ ਹੱਲ ਲਈ ਅਸੀਂ ਲੈ ਕੇ ਆਏ ਹਾਂ :- ਨਿੰਮ, ਕੇਸਰ, ਮਜੀਠਾ ਲੋਰਦਹ ਅਤੇ ਚੰਦਨ ਵਰਗੀਆ ਸ਼ੁੱਧ ਅਤੇ ਜੜ੍ਹੀਆ ਬੂਟੀਆ ਯੁਕਤ ਫੇਸ ਪੈਕ ਅਤੇ ਖਾਣ ਵਾਸਤੇ ਕੁਦਰਤੀ ਆਯੁਰਵੈਦਿਕ ਖੁਰਾਕ, ਜੋ ਕਿ ਖੂਨ ਨੂੰ ਸਾਫ ਕਰਕੇ ਚਿਹਰੇ 'ਤੇ ਹੋਣ ਵਾਲੀ ਕਿੱਲਾ ਦੀ ਬੀਮਾਰੀ 'ਤੇ ਕਾਬੂ ਪਾਉਂਦੇ ਹਨ।


Related News