ਕਾਲਾ ਲੂਣ ਹੈ ਗੁਣਾਂ ਦੀ ਖਾਨ, ਪਾਚਨ ਦੀ ਸਮੱਸਿਆ ਤੇ ਜੋੜਾਂ ਦੇ ਦਰਦ ਦੇ ਰੋਗੀਆਂ ਲਈ ਹੈ ਵਰਦਾਨ

Tuesday, Jul 30, 2024 - 12:21 PM (IST)

ਕਾਲਾ ਲੂਣ ਹੈ ਗੁਣਾਂ ਦੀ ਖਾਨ, ਪਾਚਨ ਦੀ ਸਮੱਸਿਆ ਤੇ ਜੋੜਾਂ ਦੇ ਦਰਦ ਦੇ ਰੋਗੀਆਂ ਲਈ ਹੈ ਵਰਦਾਨ

ਨਵੀਂ ਦਿੱਲੀ- ਕਾਲਾ ਲੂਣ ਖਾਣ 'ਚ ਸਵਾਦ ਭਰਪੂਰ ਅਤੇ ਔਸ਼ਧੀ ਗੁਣਾਂ ਦਾ ਖਜ਼ਾਨਾ ਹੁੰਦਾ ਹੈ। ਖਣਿਜ ਪਦਾਰਥਾਂ ਨਾਲ ਭਰਪੂਰ ਕਾਲਾ ਲੂਣ ਸਰੀਰ ਨੂੰ ਦਰੁਸਤ ਰੱਖਣ 'ਚ ਮਦਦ ਕਰਦਾ ਹੈ। ਇਸ ਵਿਚ ਤੱਤ ਅਤੇ ਖਣਿਜ ਪਦਾਰਥਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ।  ਇਸ ਵਿਚ ਸੋਡੀਅਮ, ਕਲੋਰਾਈਡ, ਸਲਫ਼ਰ, ਆਇਰਨ, ਹਾਇਡਰੋਜਨ ਵਰਗੇ ਤੱਤਾਂ ਦੇ ਨਾਲ-ਨਾਲ 80 ਪ੍ਰਕਾਰ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਲਈ ਕਿਸੇ ਨਾ ਕਿਸੇ ਰੂਪ ਵਿਚ ਫਾਇਦੇਮੰਦ ਸਾਬਤ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਢਿੱਡ ਕਾਲੇ ਲੂਣ ਦਾ ਪਾਣੀ ਪੀਓ ਅਤੇ ਕੋਲੇਸਟਰੋਲ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕਈ ਹੋਰ ਬੀਮਾਰੀਆਂ ਵੀ ਦੂਰ ਰਹੋ। ਅੱਜ ਅਸੀਂ ਤੁਹਾਨੂੰ ਕਾਲੇ ਲੂਣ ਦੇ ਸੇਵਨ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ-

ਪਾਚਨ ਕਿਰਿਆ ਕਰੇ ਦਰੁਸਤ
ਪਾਚਨ ਪ੍ਰਕਿਰਿਆ ਵਿਚ ਗੜਬੜੀ ਹੋਣ ਨਾਲ ਅਸੀਂ ਅਕਸਰ ਢਿੱਡ ਨਾਲ ਸਬੰਧਤ ਕਬਜ਼, ਗੈਸ, ਬਦਹਜ਼ਮੀ, ਢਿੱਡ ਫੂਲਨ ਵਰਗੀ ਕਈ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ ਜਿਸ ਨੂੰ ਇਹ ਠੀਕ ਰਖਦਾ ਹੈ। ਸਵੇਰੇ ਖਾਲੀ ਢਿੱਡ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਅਤੇ ਇਕ ਚੁਟਕੀ ਕਾਲਾ ਲੂਣ ਮਿਲਾ ਕੇ ਰੋਜ਼ ਪੀਓ, ਕੁੱਝ ਹੀ ਦਿਨਾਂ ਵਿਚ ਤੁਹਾਡਾ ਹਾਜਮਾ ਇੱਕ ਦਮ ਠੀਕ ਹੋ ਜਾਵੇਗਾ। ਢਿੱਡ ਵਿਚ ਗੈਸ ਅਤੇ ਜਲਨ ਦਾ ਦੀ ਸਮੱਸਿਆ ਨਹੀਂ ਰਹੇਗੀ। 

ਖੰਘ ਤੇ ਅਸਥਮਾ 'ਚ ਲਾਹੇਵੰਦ
ਖੰਘ, ਅਸਥਮਾ ਦੇ ਇਲਾਜ ਵਿਚ ਕਾਲਾ ਲੂਣ ਕਾਫ਼ੀ ਕਾਰਗਰ ਹੈ। ਇਸ ਨੂੰ ਤੁਸੀਂ ਕੋਸੇ ਪਾਣੀ, ਉਬਲੇ ਅੰਡੇ ਵਿਚ ਪਾ ਕੇ ਸੇਵਨ ਕਰ ਸਕਦੇ ਹੋ। ਕਾਲੇ ਲੂਣ ਨਾਲ ਬਣੇ ਗਰਮ ਪਾਣੀ ਦੀ ਭਾਫ਼ ਨਾਲ ਬਲਗ਼ਮ, ਕਫ਼ ਅਤੇ ਖੰਘ ਦੂਰ ਕਰਨ ਵਿਚ ਕਾਫ਼ੀ ਸਹਾਇਤਾ ਮਿਲਦੀ ਹੈ।

ਸਿਕਰੀ
ਸਿਕਰੀ ਸਾਡੇ ਵਾਲਾਂ ਲਈ ਕਾਫ਼ੀ ਨੁਕਸਾਨਦਾਇਕ ਹੁੰਦੀ ਹੈ। ਵਾਲਾਂ ਦੇ ਸਮੇਂ ਤੋਂ ਪਹਿਲਾਂ ਝੜਨਾ, ਸਫੇਦ ਹੋਣੇ ਅਤੇ ਰੁੱਖੇ-ਰੁੱਖੇ ਹੋਣ ਵਿਚ ਰੂਸੀ ਇਕ ਮਹੱਤਵਪੂਰਣ ਕਾਰਨ ਹੋ ਸਕਦੀ ਹੈ। ਕਾਲਾ ਲੂਣ ਅਤੇ ਲਾਲ ਟਮਾਟਰ ਦਾ ਮਿਸ਼ਰਣ ਵਾਲਾਂ ਉਤੇ ਲਗਾਉਣ ਨਾਲ ਰੂਸੀ ਜਲਦੀ ਹੀ ਗਾਇਬ ਹੋ ਜਾਂਦੀ ਹੈ।

ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ
ਰੋਜ਼ਾਨਾ ਦਹੀਂ ਵਿਚ ਕਾਲਾ ਲੂਣ ਮਿਲਾ ਕੇ ਖਾਓ ਕਿਉਂਕਿ ਕਾਲਾ ਲੂਣ ਖ਼ੂਨ ਨੂੰ ਪਤਲਾ ਰੱਖਦਾ ਹੈ। ਜਿਸ ਕਰਕੇ ਹਾਈ ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ।

ਛਾਤੀ ਵਿਚ ਜਲਨ
ਛਾਤੀ ਵਿਚ ਜਲਣ ਦੀ ਸਮੱਸਿਆ ਹੋਣ ਤੇ ਕਾਲੇ ਲੂਣ ਦੀ ਜ਼ਰੂਰ ਵਰਤੋਂ ਕਰੋ। ਇਹ ਢਿੱਡ ਵਿਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ। ਜਿਸ ਨਾਲ ਛਾਤੀ ਵਿਚ ਜਲਣ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।

ਜੋੜਾਂ ਦੇ ਦਰਦ
ਇਕ ਕੱਪੜੇ ਵਿਚ ਇਕ ਕੱਪ ਕਾਲਾ ਲੂਣ ਬੰਨ੍ਹ ਕੇ ਪੋਟਲੀ ਬਣਾ ਲਓ ਅਤੇ ਇਸ ਨੂੰ ਗਰਮ ਕਰਕੇ ਜੋੜਾਂ ਤੇ ਸੇਕ ਕਰੋ। ਜਿਸ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ।


author

Tarsem Singh

Content Editor

Related News