Health Tips: ਸਰਦੀਆਂ ''ਚ ਵਾਇਰਲ ਫਲੂ ਤੋਂ ਬਚਾਉਂਦੀ ਹੈ ''ਕਾਲੀ ਮਿਰਚ'', ਜਾਣੋ ਇਸਤੇਮਾਲ ਕਰਨ ਦੇ ਤਰੀਕੇ
Thursday, Jan 11, 2024 - 05:48 PM (IST)
ਜਲੰਧਰ - ਸਰਦੀਆਂ ਦੇ ਮੌਸਮ 'ਚ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਰਦੀਆਂ ਵਿਚ ਮੁੱਖ ਤੌਰ 'ਤੇ ਠੰਡ, ਜ਼ੁਕਾਮ, ਬੁਖ਼ਾਰ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਸਰੀਰ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ, ਜਿਸ ਲਈ ਤੁਹਾਨੂੰ ਆਪਣੀ ਡਾਈਟ ਦਾ ਖ਼ਾਸ ਧਿਆਨ ਰੱਖਣਾ ਪਵੇਗਾ। ਤੁਸੀਂ ਆਪਣੀ ਖੁਰਾਕ ਵਿੱਚ ਗਰਮ ਤਾਸੀਰ ਵਾਲੀ ਕਾਲੀ ਮਿਰਚ ਨੂੰ ਸ਼ਾਮਲ ਕਰਕੇ ਇਨ੍ਹਾਂ ਬੀਮਾਰੀਆਂ ਤੋਂ ਬਚ ਸਕਦੇ ਹੋ। ਕਾਲੀ ਮਿਰਚ ਵਿੱਚ ਪ੍ਰੋਟੀਨ, ਵਿਟਾਮਿਨ ਡੀ, ਕੈਲਸ਼ੀਅਮ, ਆਇਰਨ ਅਤੇ ਫਾਈਬਰ ਵਰਗੇ ਕਈ ਔਸ਼ਧੀ ਗੁਣ ਹੁੰਦੇ ਹਨ। ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਕੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ। ਕਾਲੀ ਮਿਰਚ ਦਾ ਸੇਵਨ ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਕਰ ਸਕਦੇ ਹੋ, ਦੇ ਬਾਰੇ ਆਓ ਜਾਣਦੇ ਹਾਂ....
ਚਾਹ ਨਾਲ ਕਾਲੀ ਮਿਰਚ
ਸਰਦੀਆਂ ਦੇ ਮੌਸਮ ਵਿਚ ਜੇਕਰ ਤੁਸੀਂ ਜ਼ੁਕਾਮ, ਖੰਘ ਅਤੇ ਫਲੂ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲੀ ਮਿਰਚ ਦੀ ਚਾਹ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਕਾਲੀ ਮਿਰਚ ਪਾਉਣ ਨਾਲ ਚਾਹ ਦਾ ਸਵਾਦ ਵਧਦਾ ਹੈ ਅਤੇ ਸਰੀਰ ਵੀ ਗਰਮ ਰਹਿੰਦਾ ਹੈ। ਜੇਕਰ ਤੁਹਾਨੂੰ ਬਲਗਮ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਦੀ ਚਾਹ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।
ਕਾਲੀ ਮਿਰਚ ਤੇ ਸ਼ਹਿਦ
ਸਰਦੀਆਂ ਦੇ ਮੌਸਮ ਵਿਚ ਜੇਕਰ ਤੁਹਾਨੂੰ ਠੰਡ, ਜ਼ੁਕਾਮ, ਖੰਘ ਦੀ ਸਮੱਸਿਆ ਹੋ ਗਈ ਹੈ ਤਾਂ ਕਾਲੀ ਮਿਰਚ ਨੂੰ 1 ਚਮਚ ਸ਼ਹਿਦ 'ਚ ਮਿਲਾ ਕੇ ਖਾਓ। ਇਸ ਨਾਲ ਤੁਹਾਡੀ ਇਮਿਊਨਿਟੀ ਪਾਵਰ ਮਜ਼ਬੂਤ ਹੋਵੇਗੀ ਅਤੇ ਸਰੀਰ ਵੀ ਗਰਮ ਰਹੇਗਾ। ਸੌਣ ਤੋਂ ਪਹਿਲਾਂ ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਕਾਲੀ ਮਿਰਚ ਦਾ ਕਾੜ੍ਹਾ
ਸਰਦੀਆਂ ਦੇ ਮੌਸਮ ਵਿਚ ਬੀਮਾਰੀਆਂ ਤੋਂ ਦੂਰ ਰਹਿਣ ਲਈ ਤੁਸੀਂ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ। ਇੱਕ ਗਲਾਸ ਪਾਣੀ ਵਿੱਚ 4-5 ਕਾਲੀ ਮਿਰਚਾਂ ਨੂੰ ਉਬਾਲ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਲਓ ਅਤੇ ਗੁਣਗੁਣਾ ਹੋਣ 'ਤੇ ਪੀ ਲਓ। ਅਜਿਹਾ ਕਰਨ ਨਾਲ ਤੁਹਾਡੀ ਇਮਿਊਨਿਟੀ ਪਾਵਰ ਮਜ਼ਬੂਤ ਹੋ ਜਾਵੇਗੀ।
ਕੋਸੇ ਪਾਣੀ ਨਾਲ ਕਾਲੀ ਮਿਰਚ ਦਾ ਸੇਵਨ
ਸਰਦੀਆਂ ਦੇ ਮੌਸਮ ਵਿੱਚ ਤੁਸੀਂ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਆਸਾਨੀ ਨਾਲ ਕਰ ਸਕਦੇ ਹੋ। ਸਵੇਰੇ ਖਾਲੀ ਢਿੱਡ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਤੁਹਾਡਾ ਭਾਰ ਵੀ ਘੱਟ ਹੋਵੇਗਾ।