ਪੰਜਾਬ ਦੇ ਕਾਰੋਬਾਰੀ ਵੱਡੀ ਮੁਸੀਬਤ 'ਚ ਫਸੇ! ਜਾਣੋ ਕੀ ਹੈ ਕਾਰਨ

Thursday, Dec 12, 2024 - 10:53 AM (IST)

ਪੰਜਾਬ ਦੇ ਕਾਰੋਬਾਰੀ ਵੱਡੀ ਮੁਸੀਬਤ 'ਚ ਫਸੇ! ਜਾਣੋ ਕੀ ਹੈ ਕਾਰਨ

ਲੁਧਿਆਣਾ : ਪੰਜਾਬ ਦੇ ਕਾਰੋਬਾਰੀ ਵੱਡੀ ਮੁਸੀਬਤ 'ਚ ਫਸ ਗਏ ਹਨ। ਦਰਅਸਲ ਕਿਸਾਨ ਅੰਦੋਲਨ ਦੇ ਕਾਰਨ ਇਸ ਵਾਰ 50 ਫ਼ੀਸਦੀ ਤੋਂ ਜ਼ਿਆਦਾ ਦਾ ਹੌਜਰੀ ਕਾਰੋਬਾਰ ਠੱਪ ਹੋ ਗਿਆ ਹੈ। ਨਕਦ 'ਚ ਮਾਲ ਖ਼ਰੀਦਣ ਵਾਲੇ ਗਾਹਕ ਇਸ ਵਾਰ ਲੁਧਿਆਣਾ ਨਹੀਂ ਪਹੁੰਚੇ। ਉਨ੍ਹਾਂ ਨੇ ਦਿੱਲੀ ਦੇ ਗਾਂਧੀਨਗਰ ਅਤੇ ਕਰੋਲ ਬਾਗ ਦੇ ਟੈਂਕ ਰੋਡ ਤੋਂ ਹੀ ਮਾਲ ਖ਼ਰੀਦ ਕੇ ਆਪਣੀ ਦੁਕਾਨਦਾਰੀ ਚਲਾ ਲਈ, ਜਦੋਂ ਕਿ ਲੁਧਿਆਣਾ ਦੇ ਹੋਲਸੇਲਰ ਗਾਹਕਾਂ ਦੀ ਉਡੀਕ 'ਚ ਖ਼ਾਲੀ ਬੈਠੇ ਹੋਏ ਹਨ। ਦਸੰਬਰ ਦੇ ਦੂਜੇ ਹਫ਼ਤੇ 'ਚ ਲੁਧਿਆਣਾ ਦੇ ਹੋਲਸੇਲਰਾਂ ਨੂੰ ਮੈਨੂਫੈਕਚਰਰਾਂ ਨੂੰ ਦੂਜੀ ਵਾਰ ਮਾਲ ਬਣਾਉਣ ਦੀ ਮੰਗ ਕਰਨੀ ਪੈਂਦੀ ਹੈ। ਇਸ ਵਾਰ ਪੁਰਾਣਾ ਪਿਆ ਹੋਇਆ ਮਾਲ ਵੀ ਡੰਪ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਬੇਹੱਦ ਚੌਕਸ ਰਹਿਣ ਦੀ ਲੋੜ

ਇਹ ਉਹ ਗਾਹਕ ਹਨ, ਜੋ ਹਰ ਹਫ਼ਤੇ 2 ਤੋਂ 3 ਲੱਖ ਰੁਪਏ ਨਕਦੀ ਦਾ ਮਾਲ ਖ਼ਰੀਦ ਲੈਂਦੇ ਸਨ। ਇਨ੍ਹਾਂ ਲੋਕਾਂ ਦਾ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਹਰ ਹਫ਼ਤੇ ਲੁਧਿਆਣਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਸ ਸਾਲ ਕਿਸਾਨ ਅੰਦੋਲਨ ਕਾਰਨ ਉਹ ਲੁਧਿਆਣਾ ਨਹੀਂ ਪਹੁੰਚ ਪਾ ਰਹੇ। ਇਸ ਦਾ ਮੁੱਖ ਕਾਰਨ ਹੈ ਕਿ ਜੇਕਰ ਉਹ ਮਾਲ ਲੈ ਵੀ ਲੈਂਦੇ ਹਨ ਤਾਂ ਦਿੱਲੀ ਤੱਕ ਲਿਜਾਣ 'ਚ ਉਨ੍ਹਾਂ ਨੂੰ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ। ਟਰਾਂਸਪੋਰਟਰਾਂ ਰਾਹੀਂ ਮਾਲ 2 ਤੋਂ 3 ਦਿਨਾਂ 'ਚ ਪਹੁੰਚ ਰਿਹਾ ਹੈ। ਜੇਕਰ ਉਹ ਟਰੇਨ ਰਾਹੀਂ ਮਾਲ ਲਿਜਾਂਦੇ ਹਨ ਤਾਂ ਇਕ ਹਫ਼ਤੇ ਦਾ ਸਮਾਂ ਲੱਗ ਰਿਹਾ ਹੈ। ਟਰੱਕ ਆਪਰੇਟਰਾਂ ਨੇ ਵੀ ਕਿਰਾਇਆਂ 'ਚ 25 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਲਈ ਗਾਹਕ ਦਿੱਲੀ ਤੋਂ ਉਹ ਉਤਪਾਦ ਖ਼ਰੀਦ ਕੇ ਵੇਚ ਰਹੇ ਹਨ ਤਾਂ ਲੁਧਿਆਣਾ ਦੇ ਮੁਕਾਬਲੇ ਉਹ ਸਸਤਾ ਪੈਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ 14 ਦਸੰਬਰ ਤੱਕ Alert ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਇਸ ਲਈ ਉਨ੍ਹਾਂ ਨੇ ਦਿੱਲੀ ਦੇ ਹੀ ਗਾਂਧੀਨਗਰ ਅਤੇ ਟੈਂਕ ਰੋਡ ਤੋਂ ਮਾਲ ਨੂੰ ਖ਼ਰੀਦ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਮਤਲਬ ਕਿ ਕਿਸਾਨ ਅੰਦੋਲਨ ਦਾ ਸਹੀ ਫ਼ਾਇਦਾ ਦਿੱਲੀ ਦੇ ਬਾਜ਼ਾਰਾਂ ਨੂੰ ਮਿਲ ਗਿਆ ਹੈ। ਇਸ ਬਾਰੇ ਨਿਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਕਹਿੰਦੇ ਹਨ ਕਿ ਹੌਜਰੀ ਇਸ ਵਾਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਸਲੇ ਦਾ ਹੱਲ ਜਲਦ ਤੋਂ ਜਲਦ ਕੱਢੇ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਧਰਨਾ-ਪ੍ਰਦਰਸ਼ਨ ਕਰਦੇ ਰਹਿਣ ਪਰ ਸੜਕਾਂ ਤੋਂ ਹਟ ਕੇ ਬੈਠ ਜਾਣ, ਉਹ ਉਨ੍ਹਾਂ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੋਰ ਸੂਬਿਆਂ 'ਚ ਮਾਲ ਵੇਚਣ ਵਾਲੇ ਲੋਕ ਹਰ ਹਫ਼ਤੇ ਲੁਧਿਆਣਾ ਤੋਂ ਮਾਲ ਲੈ ਕੇ ਜਾਂਦੇ ਹਨ ਅਤੇ ਅਗਲੇ ਹਫ਼ਤੇ ਲਈ ਮਾਲ ਦਾ ਆਰਡਰ ਐਡਵਾਂਸ ਹੀ ਦੇ ਜਾਂਦੇ ਹਨ ਪਰ ਇਸ ਵਾਰ ਲੁਧਿਆਣਾ ਦੇ ਹੋਲਸੇਲਰ ਖ਼ਾਲੀ ਬੈਠੇ ਹੋਏ ਹਨ। ਹੁਣ ਲੱਗਦਾ ਹੈ ਕਿ ਅਗਲੇ 10 ਦਿਨਾਂ 'ਚ ਗਾਹਕ ਨਹੀਂ ਆਉਣਗੇ ਤਾਂ ਮਾਲ ਸੇਲ ਲਾ ਕੇ ਵੇਚਣਾ ਪਵੇਗਾ। ਪ੍ਰੀਮੀਅਮ ਕੁਆਲਿਟੀ ਦਾ ਮਾਲ ਵੇਚਣ ਵਾਲੇ ਹੋਲਸੇਲਰਾਂ ਦਾ ਵੀ ਇਹੀ ਹਾਲ ਹੈ। ਉਨ੍ਹਾਂ ਨੇ ਤਾਂ ਬਾਜ਼ਾਰ ਦੇ ਹਾਲਾਤ ਨੂੰ ਦੇਖਦੇ ਹੋਏ ਹੁਣੇ ਹੀ ਸੇਲ ਲਾ ਦਿੱਤੀ ਹੈ। ਕੁੱਲ ਮਿਲਾ ਕੇ ਕਿਸਾਨ ਅੰਦੋਲਨ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੌਜਰੀ ਉਦਯੋਗ ਨੂੰ ਹੋ ਰਿਹਾ ਹੈ ਕਿ ਕਿਉਂਕਿ ਇਹ ਸੀਜ਼ਨਲ ਉਦਯੋਗ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


author

Babita

Content Editor

Related News