ਕੀ ਤੁਸੀਂ ਜਾਣਦੇ ਹੋ ਗਰਮੀਆਂ ’ਚ ਗੁਣ ਖਾਣ ਦੇ ਫਾਇਦੇ?

Tuesday, May 13, 2025 - 12:58 PM (IST)

ਕੀ ਤੁਸੀਂ ਜਾਣਦੇ ਹੋ ਗਰਮੀਆਂ ’ਚ ਗੁਣ ਖਾਣ ਦੇ ਫਾਇਦੇ?

ਹੈਲਥ ਡੈਸਕ - ਗਰਮੀਆਂ ਦੇ ਮੌਸਮ ’ਚ ਜਿੱਥੇ ਹਰ ਕੋਈ ਠੰਡਕ ਦੀ ਖੋਜ ਕਰਦਾ ਹੈ, ਉਥੇ ਇਕ ਛੋਟੀ ਜਿਹੀ ਪਰ ਜ਼ਬਰਦਸਤ ਚੀਜ਼ ਹੈ ਜੋ ਸਰੀਰ ਨੂੰ ਨਿਰਮੋਲ ਤੌਰ 'ਤੇ ਠੰਢਕ ਅਤੇ ਤਾਜ਼ਗੀ ਦੇ ਸਕਦੀ ਹੈ ਜੋ ਕਿ ਹੈ ਗੁੜ! ਇਹ ਸਿਰਫ਼ ਮਿੱਠਾ ਨਹੀਂ, ਸਗੋਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ, ਹਾਜ਼ਮੇ ਨੂੰ ਸੁਧਾਰਣ ਅਤੇ ਬਹੁਤ ਸਾਰੀਆਂ ਹੋਰ ਚਮਤਕਾਰੀ ਸਿਹਤ ਲਾਭਾਂ ਨਾਲ ਭਰਪੂਰ ਹੈ। ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਗਰਮੀਆਂ ’ਚ ਗੁੜ ਖਾਣ ਨਾਲ ਕਿਹੜੇ ਫਾਇਦੇ ਮਿਲ ਸਕਦੇ ਹਨ।

ਗਰਮੀਆਂ ’ਚ ਗੁੜ ਖਾਣ ਦੇ ਫਾਇਦੇ :-

ਸਰੀਰ ਨੂੰ ਠੰਡਕ ਪਹੁੰਚਾਉਂਦੈ
- ਗੁੜ ਦਾ ਸਹੀ ਮਾਤਰਾ ’ਚ ਸੇਵਨ ਸਰੀਰ ਦੇ ਤਾਪਮਾਨ ਨੂੰ ਕੰਟ੍ਰੋਲ ਰੱਖਦਾ ਹੈ। ਇਹ ਸਰੀਰ ਨੂੰ ਅੰਦਰੋਂ ਠੰਢਾ ਰੱਖਣ ’ਚ ਮਦਦ ਕਰਦਾ ਹੈ, ਜੋ ਕਿ ਤਾਪਮਈ ਮੌਸਮ ’ਚ ਬਹੁਤ ਜ਼ਰੂਰੀ ਹੈ।

ਹਾਈਡ੍ਰੇਸ਼ਨ ਦੀ ਕਮੀ ਕਰੇ ਦੂਰ
- ਗਰਮੀਆਂ ’ਚ ਪਸੀਨਾ ਵੱਧ ਆਉਂਦਾ ਹੈ, ਜਿਸ ਨਾਲ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਗੁੜ, ਖ਼ਾਸ ਕਰਕੇ ਨਿੰਬੂ ਪਾਣੀ ਜਾਂ ਠੰਡੇ ਪਾਣੀ ’ਚ ਘੋਲ ਕੇ ਪੀਣ ਨਾਲ ਇਲੈਕਟਰੋਲਾਈਟਸ ਦੀ ਭਰਪਾਈ ਹੁੰਦੀ ਹੈ।

ਹਾਜ਼ਮੇ ’ਚ ਸੁਧਾਰ
- ਗੁੜ ਹਾਜ਼ਮੇ ਨੂੰ ਐਕਟਿਵ ਕਰਦਾ ਹੈ ਅਤੇ ਭੋਜਨ ਤੋਂ ਬਾਅਦ ਖਾਣ ਨਾਲ ਅਜੀਰਨ, ਗੈਸ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਗਰਮੀਆਂ ’ਚ ਇਹ ਖ਼ਾਸ ਤੌਰ 'ਤੇ ਲਾਭਕਾਰੀ ਹੈ।

ਲਿਵਰ ਤੋਂ ਜ਼ਹਿਰੀਲੇ ਤੱਤ ਕਰੇ ਸਾਫ
- ਗੁੜ ਇਕ ਕੂਦਰਤੀ ਡਿਟਾਕਸੀਫਾਇਰ ਹੈ ਜੋ ਲਿਵਰ ਦੀ ਸਫਾਈ ਕਰਦਾ ਹੈ। ਇਹ ਸਰੀਰ ਤੋਂ ਟਾਕਸੀਨਸ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ ਜੋ ਕਿ ਗਰਮੀਆਂ ’ਚ ਪਸੀਨੇ ਰਾਹੀਂ ਵੀ ਨਿਕਲਦੇ ਹਨ।

ਊਰਜਾ ਨੂੰ ਵਧਾਵੇ
- ਜਦ ਗਰਮੀ ਕਾਰਨ ਥਕਾਵਟ ਹੋਵੇ ਜਾਂ ਲੂ ਲੱਗਣ ਦੇ ਆਸਾਰ ਹੋਣ, ਤਾਂ ਥੋੜ੍ਹਾ ਜਿਹਾ ਗੁੜ ਸਰੀਰ ਨੂੰ ਤੁਰੰਤ ਊਰਜਾ ਦੇ ਸਕਦਾ ਹੈ। ਇਹ ਕੁਦਰਤੀ ਇਨਸਟੈਂਟ ਐਨਰਜੀ ਬੂਸਟਰ ਵਜੋਂ ਕੰਮ ਕਰਦਾ ਹੈ।


 


author

Sunaina

Content Editor

Related News