Diabetic patients ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼, ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ
Friday, Mar 14, 2025 - 10:59 AM (IST)

ਹੈਲਥ ਡੈਸਕ - ਕੱਚਾ ਪਪੀਤਾ ਇਕ ਪੌਸ਼ਟਿਕ ਫਲ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਕੱਚਾ ਪਪੀਤਾ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਜ਼ਿਆਦਾਤਰ ਲੋਕ ਕੱਚਾ ਪਪੀਤਾ ਖਾਣ ਦੇ ਫਾਇਦਿਆਂ ਤੋਂ ਅਣਜਾਣ ਹਨ ਪਰ ਅੱਜ ਅਸੀਂ ਤੁਹਾਨੂੰ ਕੱਚਾ ਪਪੀਤਾ ਖਾਣ ਦੇ ਕਈ ਵੱਡੇ ਫਾਇਦੇ ਦੱਸਣ ਜਾ ਰਹੇ ਹਾਂ। ਸ਼ੂਗਰ ਦੇ ਮਰੀਜ਼ਾਂ ਲਈ ਕੱਚਾ ਪਪੀਤਾ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਦੁੱਧ ਪੀਂਦੇ ਸਮੇਂ ਕਰਦੇ ਹੋ ਗਲਤੀਆਂ ਤਾਂ ਹੋ ਜਾਓ ਸਾਵਧਾਨ! ਜਾਣੋ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
- ਕੱਚਾ ਪਪੀਤਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ’ਚ ਪਪੈਨ ਨਾਮਕ ਇਕ ਐਂਜ਼ਾਈਮ ਹੁੰਦਾ ਹੈ ਜੋ ਸਰੀਰ ’ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਜੇਕਰ ਸ਼ੂਗਰ ਦੇ ਮਰੀਜ਼ ਨਿਯਮਿਤ ਤੌਰ 'ਤੇ ਕੱਚੇ ਪਪੀਤੇ ਦਾ ਸੇਵਨ ਕਰਦੇ ਹਨ ਤਾਂ ਇਹ ਉਨ੍ਹਾਂ ਨੂੰ ਸ਼ੂਗਰ ਨੂੰ ਕੰਟਰੋਲ ਕਰਨ ’ਚ ਬਹੁਤ ਮਦਦ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਫੇਫੜੇ ਹੀ ਨਹੀਂ ਇਨ੍ਹਾਂ ਅੰਗਾਂ ’ਤੇ ਬੁਰਾ ਪ੍ਰਭਾਵ ਪਾਉਂਦਾ ਹੈ ਸਿਗਰਟ ਦਾ ਧੂੰਆਂ
ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੈ
- ਕੱਚਾ ਪਪੀਤਾ ਖਾਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਕੱਚਾ ਪਪੀਤਾ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ। ਇਸ ’ਚ ਫਾਈਬਰ ਅਤੇ ਪਪੈਨ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਕਬਜ਼, ਗੈਸ ਅਤੇ ਹੋਰ ਪਾਚਨ ਸਮੱਸਿਆਵਾਂ ਨੂੰ ਘਟਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - Walk ਕਰਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀਆਂ, ਫਾਇਦੇ ਦੀ ਥਾਂ ਹੋ ਸਕਦੇ ਨੇ ਨੁਕਸਾਨ
ਭਾਰ ਘਟਾਉਣ ’ਚ ਮਦਦਗਾਰ
- ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਕੱਚੇ ਪਪੀਤੇ ਦਾ ਸੇਵਨ ਕਰੋ। ਇਹ ਤੁਹਾਡਾ ਭਾਰ ’ਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਕੱਚਾ ਪਪੀਤਾ ਭਾਰ ਘਟਾਉਣ ’ਚ ਮਦਦ ਕਰਦਾ ਹੈ। ਇਸ ’ਚ ਫਾਈਬਰ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪੇਟ ਭਰਦੀ ਹੈ ਅਤੇ ਭੁੱਖ ਘੱਟ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਪੇਟ ਦੀ ਚਰਬੀ ਹੋਵੇਗੀ ਦੂਰ, ਬਸ ਕਰੋ ਇਹ ਕੰਮ
ਸਕਿਨ ਨੂੰ ਹੈਲਦੀ ਬਣਾਵੇ
- ਕੱਚਾ ਪਪੀਤਾ ਤੁਹਾਡੀ ਸਕਿਨ ਨੂੰ ਵੀ ਨਿਖਾਰਦਾ ਹੈ ਕਿਉਂਕਿ ਇਸ ’ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਤੁਸੀਂ ਕੱਚੇ ਪਪੀਤੇ ਦਾ ਪੇਸਟ ਬਣਾ ਸਕਦੇ ਹੋ ਅਤੇ ਉਸ ’ਚ ਦੁੱਧ ਅਤੇ ਹਲਦੀ ਮਿਲਾ ਕੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਚਿਹਰੇ 'ਤੇ ਬਹੁਤ ਜ਼ਿਆਦਾ ਚਮਕ ਆਉਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਇਹ ਛੋਟੀ ਦਿਸਣ ਵਾਲੀ ਇਲਾਇਚੀ ਸਰੀਰ ਨੂੰ ਦਿੰਦੀ ਹੈ ਬੇਮਿਸਾਲ ਫਾਇਦੇ
ਵਾਲਾਂ ਨੂੰ ਹੈਲਦੀ ਬਣਾਵੇ
- ਕੱਚਾ ਪਪੀਤਾ ਵਾਲਾਂ ਨੂੰ ਸਿਹਤਮੰਦ ਬਣਾਉਣ ’ਚ ਮਦਦ ਕਰਦਾ ਹੈ। ਕੱਚੇ ਪਪੀਤੇ ਦਾ ਪੇਸਟ ਬਣਾ ਕੇ ਆਪਣੇ ਵਾਲਾਂ 'ਤੇ ਲਗਾਓ। ਫਿਰ ਕੁਝ ਸਮੇਂ ਬਾਅਦ ਇਸ ਪੇਸਟ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਉਪਾਅ ਨਾਲ ਤੁਹਾਡੇ ਵਾਲ ਬਹੁਤ ਸਿਹਤਮੰਦ ਅਤੇ ਰੇਸ਼ਮੀ ਬਣ ਜਾਂਦੇ ਹਨ। ਇਹ ਡੈਂਡਰਫ ਨੂੰ ਘਟਾਉਣ ’ਚ ਵੀ ਮਦਦ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਬਾਸੀ ਰੋਟੀ ਦੇ ਫਾਇਦੇ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ, ਜਾਣੋ ਖਾਣ ਦਾ ਸਹੀ ਤਰੀਕਾ
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ