ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

Wednesday, Apr 30, 2025 - 02:56 PM (IST)

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

ਹੈਲਥ ਡੈਸਕ - ਕਿਸ਼ਮਿਸ, ਜੋ ਕਿ ਸੁੱਕੇ ਹੋਏ ਅੰਗੂਰ ਹੁੰਦੇ ਹਨ, ਭਾਰਤੀ ਰਸੋਈ ’ਚ ਸਿਰਫ਼ ਮਿਠਾਸ ਜਾਂ ਸਜਾਵਟ ਲਈ ਨਹੀਂ, ਸਗੋਂ ਸਿਹਤ ਲਈ ਇਕ ਪੌਸ਼ਟਿਕ ਭਰਪੂਰ ਖੁਰਾਕ ਵਜੋਂ ਵੀ ਜਾਣੇ ਜਾਂਦੇ ਹਨ। ਇਹ ਨਿੱਕੇ ਜਿਹੇ ਸੁੱਕੇ ਫਲ ਆਪਣੇ ’ਚ ਆਇਰਨ, ਫਾਈਬਰ, ਕੈਲਸ਼ੀਅਮ, ਐਂਟੀਓਕਸੀਡੈਂਟਸ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਲੁਕੇ ਹੋਏ ਹਨ ਜੋ ਸਰੀਰ ਨੂੰ ਤਾਕਤ, ਰੋਜ਼ਾਨਾ ਊਰਜਾ ਅਤੇ ਬਿਹਤਰ ਪਚਨ ਪ੍ਰਦਾਨ ਕਰਦੇ ਹਨ। ਆਯੁਰਵੇਦ ਵੀ ਕਿਸ਼ਮਿਸ ਨੂੰ ਦਿਨ ਦੀ ਸ਼ੁਰੂਆਤ ਲਈ ਬਹੁਤ ਉਪਯੋਗ ਮੰਨਦਾ ਹੈ, ਖਾਸ ਕਰਕੇ ਜੇ ਇਹ ਰਾਤ ਨੂੰ ਭਿੱਜਾ ਕੇ ਸਵੇਰੇ ਖਾਧੀ ਜਾਵੇ।

ਕਿਸ਼ਮਿਸ਼ ਖਾਣ ਦੇ ਫਾਇਦੇ :-

ਤਾਕਤ ਅਤੇ ਊਰਜਾ ਵਧਾਵੇ
- ਕਿਸ਼ਮਿਸ ’ਚ ਭਰਪੂਰ ਮਾਤਰਾ ’ਚ ਗਲੂਕੋਜ਼ ਅਤੇ ਫਰਕਟੋਜ਼ ਹੁੰਦੇ ਹਨ ਜੋ ਥਕਾਵਟ ਦੂਰ ਕਰਕੇ ਤੁਰੰਤ ਊਰਜਾ ਦਿੰਦੇ ਹਨ।

ਖੂਨ ਦੀ ਮਾਤਰਾ ਵਧਾਵੇ
- ਇਸ ’ਚ ਆਇਰਨ, ਤਾਂਬਾ ਅਤੇ ਵੀਟਾਮਿਨ B-complex ਦੇ ਕਾਰਨ, ਇਹ ਖੂਨ ਦੀ ਘਾਟ (ਅਨੀਮੀਆ) ਨੂੰ ਪੂਰਾ ਕਰਦੀ ਹੈ।

ਹਾਜ਼ਮੇ ਨੂੰ ਸੁਧਾਰੇ
- ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਪੇਟ ਦੀ ਗਤੀ ਠੀਕ ਰੱਖਦੀ ਹੈ ਅਤੇ ਕਬਜ਼ ਦੂਰ ਕਰਦੀ ਹੈ।

ਹੱਡੀਆਂ ਨੂੰ ਕਰੇ ਮਜ਼ਬੂਤ
- ਕਿਸ਼ਮਿਸ ’ਚ ਕੈਲਸ਼ੀਅਮ ਅਤੇ ਬੋਰਨ ਹੁੰਦੇ ਹਨ ਜੋ ਹੱਡੀਆਂ ਦੀ ਮਜ਼ਬੂਤੀ ਲਈ ਲਾਭਕਾਰੀ ਹਨ।

ਹਾਰਟ ਲਈ ਵਧੀਆ
- ਐਂਟੀਓਕਸੀਡੈਂਟ ਅਤੇ ਪੋਟੈਸ਼ੀਅਮ ਹੋਣ ਕਰਕੇ ਇਹ ਕੋਲੈਸਟ੍ਰੋਲ ਨੂੰ ਕੰਟ੍ਰੋਲ ਕਰਦੀ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਕਰਦੀ ਹੈ।

ਚਿਹਰੇ ’ਤੇ ਲਿਆਵੇ ਨਿਖਾਰ
- ਇਹ ਸਰੀਰ ਨੂੰ ਅੰਦਰੋਂ ਡਿਟੌਕਸ ਕਰਦੀ ਹੈ, ਜਿਸ ਨਾਲ ਸਕਿਨ ’ਤੇ ਨਿਖਾਰ ਚਮੜੀ ਆਉਂਦਾ ਹੈ।

ਅੱਖਾਂ ਦੀ ਰੋਸ਼ਨੀ ਲਈ ਲਾਹੇਵੰਦ
- ਵਿਟਾਮਿਨ A ਅਤੇ ਕੈਰੋਟੀਨ ਹੋਣ ਕਰਕੇ ਇਹ ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਦੀ ਹੈ।

ਇਮਿਊਨਿਟੀ ਵਧਾਵੇ
- ਕਿਸ਼ਮਿਸ ਦੇ ਐਂਟੀਬੈਕਟੀਰੀਅਲ ਗੁਣ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।


 


author

Sunaina

Content Editor

Related News