ਗੋਂਦ ਕਤੀਰਾ ਖਾਣ ਵਾਲੇ ਸਾਵਧਾਨ! ਇਨ੍ਹਾਂ 4 ਤਰ੍ਹਾਂ ਦੇ ਲੋਕਾਂ ਲਈ ਹੋ ਸਕਦਾ ਹੈ ਜਾਨਲੇਵਾ

Tuesday, Apr 14, 2026 - 03:48 PM (IST)

ਗੋਂਦ ਕਤੀਰਾ ਖਾਣ ਵਾਲੇ ਸਾਵਧਾਨ! ਇਨ੍ਹਾਂ 4 ਤਰ੍ਹਾਂ ਦੇ ਲੋਕਾਂ ਲਈ ਹੋ ਸਕਦਾ ਹੈ ਜਾਨਲੇਵਾ

ਹੈਲਥ ਡੈਸਕ - ਗਰਮੀਆਂ 'ਚ ਸਰੀਰ ਨੂੰ ਠੰਢਕ ਪਹੁੰਚਾਉਣ ਲਈ ਗੋਂਦ ਕਤੀਰਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਹ ਹੱਡੀਆਂ ਦੀ ਮਜ਼ਬੂਤੀ ਅਤੇ ਕਮਜ਼ੋਰੀ ਦੂਰ ਕਰਨ ਲਈ ਜਾਣਿਆ ਜਾਂਦਾ ਹੈ ਪਰ ਸਿਹਤ ਮਾਹਿਰਾਂ ਅਨੁਸਾਰ, ਕੁਝ ਖ਼ਾਸ ਸਰੀਰਕ ਸਥਿਤੀਆਂ 'ਚ ਗੋਂਦ ਕਤੀਰਾ ਫਾਇਦੇ ਦੀ ਬਜਾਏ ਜ਼ਹਿਰ ਵਾਂਗ ਕੰਮ ਕਰ ਸਕਦਾ ਹੈ। ਜੇਕਰ ਤੁਸੀਂ ਵੀ ਇਸ ਦਾ ਸੇਵਨ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

ਇਨ੍ਹਾਂ ਲੋਕਾਂ ਲਈ ਹੋ ਸਕਦਾ ਹੈ ਖ਼ਤਰਨਾਕ 

ਸਾਹ ਦੀ ਬਿਮਾਰੀ ਵਾਲੇ ਮਰੀਜ਼
- ਜਿਨ੍ਹਾਂ ਲੋਕਾਂ ਨੂੰ ਦਮਾ ਜਾਂ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ, ਉਨ੍ਹਾਂ ਨੂੰ ਗੋਂਦ ਕਤੀਰੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਤਾਸੀਰ ਬਹੁਤ ਜ਼ਿਆਦਾ ਠੰਢੀ ਹੁੰਦੀ ਹੈ, ਜੋ ਸਾਹ ਦੀ ਸਮੱਸਿਆ ਨੂੰ ਵਧਾ ਸਕਦੀ ਹੈ।

ਪਾਚਨ ਦੀ ਸਮੱਸਿਆ 
- ਹਾਲਾਂਕਿ ਗੋਂਦ ਕਤੀਰਾ ਪੇਟ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਦਾ ਸੇਵਨ ਸਹੀ ਮਾਤਰਾ 'ਚ ਪਾਣੀ ਪੀਤੇ ਬਿਨਾਂ ਕਰਦੇ ਹੋ, ਤਾਂ ਇਹ ਅੰਤੜੀਆਂ 'ਚ ਫਸ ਸਕਦਾ ਹੈ। ਇਸ ਨਾਲ ਕਬਜ਼ ਅਤੇ ਪੇਟ ਦਰਦ ਦੀ ਗੰਭੀਰ ਸਮੱਸਿਆ ਹੋ ਸਕਦੀ ਹੈ।

ਗਰਭਵਤੀ ਅਤੇ ਦੁੱਧ ਬ੍ਰੈਸਟ ਫੀਡਿੰਗ ਵਾਲੀਆਂ ਮਾਵਾਂ
- ਗਰਭਵਤੀ ਔਰਤਾਂ ਨੂੰ ਗੋਂਦ ਕਤੀਰਾ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਕਈ ਵਾਰ ਇਹ ਸਰੀਰ 'ਚ ਹਾਰਮੋਨਲ ਅਸੰਤੁਲਨ ਪੈਦਾ ਕਰ ਸਕਦਾ ਹੈ।

ਦਵਾਈਆਂ ਦਾ ਸੇਵਨ ਕਰਨ ਵਾਲੇ
- ਜੇਕਰ ਤੁਸੀਂ ਕਿਸੇ ਖ਼ਾਸ ਬਿਮਾਰੀ ਦੀ ਦਵਾਈ ਖਾ ਰਹੇ ਹੋ, ਤਾਂ ਗੋਂਦ ਕਤੀਰਾ ਲੈਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਜਾਂ ਬਾਅਦ 'ਚ ਹੀ ਇਸ ਦਾ ਸੇਵਨ ਕਰੋ। ਇਹ ਦਵਾਈ ਦੇ ਅਸਰ ਨੂੰ ਘੱਟ ਕਰ ਸਕਦਾ ਹੈ।

ਸੇਵਨ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ :-

ਪਾਣੀ ਦੀ ਮਾਤਰਾ
- ਗੋਂਦ ਕਤੀਰਾ ਸਰੀਰ 'ਚੋਂ ਪਾਣੀ ਸੋਖ ਲੈਂਦਾ ਹੈ, ਇਸ ਲਈ ਇਸ ਨੂੰ ਖਾਣ ਤੋਂ ਬਾਅਦ ਦਿਨ ਭਰ ਖੂਬ ਪਾਣੀ ਪੀਓ।

ਭਿਓਂ ਕੇ ਵਰਤੋਂ
- ਇਸ ਨੂੰ ਹਮੇਸ਼ਾ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ ਅਤੇ ਜਦੋਂ ਇਹ ਜੈੱਲ ਵਾਂਗ ਬਣ ਜਾਵੇ, ਉਦੋਂ ਹੀ ਵਰਤੋਂ।

ਐਲਰਜੀ ਦੀ ਜਾਂਚ
 ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ, ਤਾਂ ਪਹਿਲਾਂ ਥੋੜ੍ਹੀ ਮਾਤਰਾ 'ਚ ਲੈ ਕੇ ਚੈੱਕ ਕਰੋ।

 


author

Sunaina

Content Editor

Related News