ਸਾਵਧਾਨ! ਇਨ੍ਹਾਂ 2 ਬਲੱਡ ਗਰੁੱਪਾਂ ਵਾਲਿਆਂ ਨੂੰ ਹਾਰਟ ਅਟੈਕ ਦਾ ਸਭ ਤੋਂ ਵੱਧ ਖਤਰਾ, ਰਿਸਰਚ ''ਚ ਹੋਇਆ ਵੱਡਾ ਖੁਲਾਸਾ
Tuesday, Apr 14, 2026 - 09:32 AM (IST)
ਹੈਲਥ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ, ਗਲਤ ਖਾਣ-ਪੀਣ ਅਤੇ ਵਧਦੇ ਤਣਾਅ ਕਾਰਨ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ ਪਰ ਹਾਲ ਹੀ 'ਚ ਹੋਈ ਇਕ ਵੱਡੀ ਖੋਜ ਨੇ ਇਕ ਹੈਰਾਨੀਜਨਕ ਪਹਿਲੂ ਸਾਹਮਣੇ ਲਿਆਂਦਾ ਹੈ ਕਿ ਤੁਹਾਡਾ ਬਲੱਡ ਗਰੁੱਪ ਵੀ ਤੁਹਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲਗਭਗ 4 ਲੱਖ ਲੋਕਾਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ A ਅਤੇ B ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦੂਜਿਆਂ ਦੇ ਮੁਕਾਬਲੇ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਕੀ ਕਹਿੰਦੇ ਹਨ ਖੋਜ ਦੇ ਅੰਕੜੇ?
ਰਿਸਰਚ ਅਨੁਸਾਰ, O ਬਲੱਡ ਗਰੁੱਪ ਵਾਲੇ ਲੋਕਾਂ ਦੇ ਮੁਕਾਬਲੇ A ਅਤੇ B ਬਲੱਡ ਗਰੁੱਪ ਵਾਲਿਆਂ 'ਚ ਹਾਰਟ ਅਟੈਕ ਦਾ ਜੋਖਮ 8% ਜ਼ਿਆਦਾ ਪਾਇਆ ਗਿਆ ਹੈ। ਵਿਸਥਾਰ 'ਚ ਦੇਖੀਏ ਤਾਂ :-
A ਬਲੱਡ ਗਰੁੱਪ - ਇਨ੍ਹਾਂ ਲੋਕਾਂ 'ਚ ਹਾਰਟ ਫੇਲਿਅਰ ਦਾ ਖਤਰਾ 11% ਜ਼ਿਆਦਾ ਹੁੰਦਾ ਹੈ।
B ਬਲੱਡ ਗਰੁੱਪ - ਇਨ੍ਹਾਂ 'ਚ ਹਾਰਟ ਅਟੈਕ ਦਾ ਜੋਖਮ 15% ਤੱਕ ਵਧੇਰੇ ਪਾਇਆ ਗਿਆ ਹੈ।
A ਅਤੇ B ਗਰੁੱਪ ਹੀ ਖਤਰੇ 'ਚ ਕਿਉਂ?
ਵਿਗਿਆਨੀਆਂ ਅਨੁਸਾਰ, A ਅਤੇ B ਬਲੱਡ ਗਰੁੱਪ ਵਾਲੇ ਲੋਕਾਂ ਦੇ ਖੂਨ 'ਚ ਥੱਕਾ ਬਣਨ ਦੀ ਸੰਭਾਵਨਾ O ਗਰੁੱਪ ਦੇ ਮੁਕਾਬਲੇ 44% ਜ਼ਿਆਦਾ ਹੁੰਦੀ ਹੈ। ਜਦੋਂ ਇਹ ਖੂਨ ਦੇ ਥੱਕੇ ਧਮਨੀਆਂ 'ਚ ਜਾ ਕੇ ਰੁਕਾਵਟ ਪੈਦਾ ਕਰਦੇ ਹਨ, ਤਾਂ ਇਹ ਹਾਰਟ ਅਟੈਕ ਦਾ ਮੁੱਖ ਕਾਰਨ ਬਣਦੇ ਹਨ।
ਬਚਾਅ ਲਈ ਅਪਣਾਓ ਇਹ ਨੁਸਖੇ
ਹਾਲਾਂਕਿ ਬਲੱਡ ਗਰੁੱਪ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਮਾਹਿਰਾਂ ਅਨੁਸਾਰ ਆਪਣੀ ਜੀਵਨਸ਼ੈਲੀ 'ਚ ਸੁਧਾਰ ਕਰਕੇ ਇਸ ਜੋਖਮ ਨੂੰ ਘਟਾਇਆ ਜਾ ਸਕਦਾ ਹੈ :-
ਸੰਤੁਲਿਤ ਖੁਰਾਕ
- ਆਪਣੀ ਡਾਈਟ 'ਚ ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜ ਸ਼ਾਮਲ ਕਰੋ।
ਨਿਯਮਤ ਕਸਰਤ
- ਹਫ਼ਤੇ 'ਚ ਘੱਟੋ-ਘੱਟ 150 ਮਿੰਟ ਤੇਜ਼ ਚੱਲਣਾ, ਯੋਗਾ ਜਾਂ ਸਾਈਕਲਿੰਗ ਵਰਗੀ ਕਸਰਤ ਜ਼ਰੂਰ ਕਰੋ।
ਤਣਾਅ ਤੋਂ ਦੂਰੀ
- ਦਿਲ ਨੂੰ ਸਿਹਤਮੰਦ ਰੱਖਣ ਲਈ ਮੈਡੀਟੇਸ਼ਨ ਅਤੇ ਯੋਗਾ ਦਾ ਸਹਾਰਾ ਲਓ।
ਸਮੇਂ ਸਿਰ ਜਾਂਚ
- ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੇਸਟ੍ਰੋਲ ਦੀ ਨਿਯਮਤ ਜਾਂਚ ਕਰਵਾਉਂਦੇ ਰਹੋ।
ਨਸ਼ਿਆਂ ਤੋਂ ਪਰਹੇਜ਼
- ਧੂਮਰਪਾਨ ਅਤੇ ਸ਼ਰਾਬ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਕਈ ਗੁਣਾ ਵਧਾ ਦਿੰਦੇ ਹਨ, ਇਸ ਲਈ ਇਨ੍ਹਾਂ ਤੋਂ ਦੂਰ ਰਹੋ।
ਜੇਕਰ ਤੁਹਾਡਾ ਬਲੱਡ ਗਰੁੱਪ A ਜਾਂ B ਹੈ, ਤਾਂ ਇਸ ਨੂੰ ਇਕ ਚਿਤਾਵਨੀ ਵਜੋਂ ਲਓ ਅਤੇ ਅੱਜ ਤੋਂ ਹੀ ਆਪਣੇ ਦਿਲ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਸ਼ੁਰੂ ਕਰੋ।
Related News
ਕੋਲੇਸਟ੍ਰੋਲ ਦੀ ਹੋ ਜਾਵੇਗੀ ਪੱਕੀ ਛੁੱਟੀ! ਰਾਤ ਦੇ ਖਾਣੇ ਤੋਂ ਬਾਅਦ ਇਹ ਛੋਟੇ ਜਿਹੇ ਬੀਜ ਕਰਨਗੇ ਵੱਡਾ ਕਮਾਲ, ਜਾਣੋ ਤਰੀਕ
