ਗਰਮੀਆਂ ’ਚ ਖਾਲੀ ਪੇਟ ਹਿੰਗ  ਖਾਣ ਦੇ ਫਾਇਦੇ ਸੁਣ ਹੋ ਜਾਓਗੇ ਹੈਰਾਨ! ਸਿਹਤ ਲਈ ਹੈ ਵਰਦਾਨ

Tuesday, May 27, 2025 - 12:05 PM (IST)

ਗਰਮੀਆਂ ’ਚ ਖਾਲੀ ਪੇਟ ਹਿੰਗ  ਖਾਣ ਦੇ ਫਾਇਦੇ ਸੁਣ ਹੋ ਜਾਓਗੇ ਹੈਰਾਨ! ਸਿਹਤ ਲਈ ਹੈ ਵਰਦਾਨ

ਹੈਲਥ ਡੈਸਕ - ਇਸ ਤਪਦੀ ਗਰਮੀ ’ਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ। ਅਜਿਹੇ ’ਚ ਹਿੰਗ, ਜੋ ਕਿ ਸਾਡੀ ਰਸੋਈ ’ਚ ਇਕ ਛੋਟੀ ਜਿਹੀ ਪਰ ਸ਼ਕਤੀਸ਼ਾਲੀ ਸਮੱਗਰੀ ਹੈ, ਸਰੀਰ ਨੂੰ ਕਈ ਢੰਗਾਂ ਨਾਲ ਲਾਭ ਪਹੁੰਚਾ ਸਕਦੀ ਹੈ। ਦੱਸ ਦਈਏ  ਕਿ ਹਿੰਗ ਨਾ ਸਿਰਫ਼ ਹਾਜ਼ਮਾ ਪ੍ਰਣਾਲੀ ਨੂੰ ਠੀਕ ਰੱਖਦੀ ਹੈ, ਸਗੋਂ ਇਹ ਗਰਮੀਆਂ ’ਚ ਆਉਣ ਵਾਲੀਆਂ ਕਈ ਆਮ ਸਮੱਸਿਆਵਾਂ ਜਿਵੇਂ ਕਿ ਗੈਸ, ਅਜ਼ਮੀਨ, ਉਲਟੀਆਂ ਅਤੇ ਇਨਫੈਕਸ਼ਨ ਤੋਂ ਵੀ ਬਚਾਅ ਕਰਦੀ ਹੈ। ਆਓ ਜਾਣੀਏ ਕਿ ਗਰਮੀਆਂ ’ਚ ਹਿੰਗ ਖਾਣ ਦੇ ਕੀ-ਕੀ ਫ਼ਾਇਦੇ ਹਨ।

ਗੈਸ ਦੀ ਸਮੱਸਿਆ ਹੋਵੇਗੀ ਦੂਰ
- ਹਿੰਗ ਪੇਟ ’ਚ ਬਣਨ ਵਾਲੀ ਗੈਸ ਨੂੰ ਘਟਾਉਂਦੀ ਹੈ ਅਤੇ ਬਲੋਟਿੰਗ ਜਾਂ ਅਜ਼ਮੀਨ ਤੋਂ ਆਰਾਮ ਦਿੰਦੀ ਹੈ। ਗਰਮੀਆਂ ’ਚ ਗਲਤ ਖੁਰਾਕ ਜਾਂ ਗੰਦਾ ਪਾਣੀ ਪੀਣ ਕਾਰਨ ਇਹ ਸਮੱਸਿਆ ਵਧ ਜਾਂਦੀ ਹੈ।

ਹਾਜ਼ਮੇ ਨੂੰ ਕਰੇ ਮਜ਼ਬੂਤ 
- ਹਿੰਗ ’ਚ ਐਂਟੀ-ਫਲੈਟੂਲੈਂਟ ਗੁਣ ਹੁੰਦੇ ਹਨ ਜੋ ਹਾਜ਼ਮਾ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ ਅਤੇ ਭੁੱਖ ਨੂੰ ਵਧਾਉਂਦੇ ਹਨ।

ਤਾਪਮਾਨ ਨੂੰ ਕਾਬੂ ’ਚ ਰੱਖਣ ’ਚ ਮਦਦਗਾਰ
- ਹਿੰਗ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਸੰਤੁਲਿਤ ਕਰਦੀ ਹੈ, ਜਿਸ ਨਾਲ ਗਰਮੀਆਂ ਦੇ ਦਿਨਾਂ ’ਚ ਠੰਡਕ ਮਿਲਦੀ ਹੈ।

ਇਨਫੈਕਸ਼ਨ ਤੋਂ ਬਚਾਅ
- ਹਿੰਗ ’ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਗਰਮੀਆਂ ’ਚ ਪੈਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ, ਜਿਵੇਂ ਕਿ ਫੂਡ ਪਾਇਜ਼ਨਿੰਗ ਜਾਂ ਪੇਟ ਦਰਦ।

ਮਾਸਿਕ ਧਰਮ ਦੀ ਗੜਬੜ ’ਚ ਆਰਾਮ
- ਔਰਤਾਂ ਲਈ ਹਿੰਗ ਮਾਸਿਕ ਧਰਮ ਦੌਰਾਨ ਹੋਣ ਵਾਲੇ ਦਰਦ ਅਤੇ ਗੜਬੜ ’ਚ ਆਰਾਮ ਦਿੰਦੀ ਹੈ।

ਡਾਇਰੀਆ ਅਤੇ ਉਲਟੀ ’ਚ ਲਾਭਕਾਰੀ
- ਹਿੰਗ ਪੇਟ ਦੇ ਫਾਇਦਿਆਂ ਨਾਲ ਨਾਲ ਲੂ ਜਾਂ ਡਾਇਰੀਆ ਵਾਲੀਆਂ ਸਥਿਤੀਆਂ ’ਚ ਵੀ ਸਹਾਇਕ ਹੁੰਦੀ ਹੈ।

ਵਰਤੋਂ ਦਾ ਤਰੀਕਾ :-
- ਹਿੰਗ ਨੂੰ ਗਰਮ ਪਾਣੀ 'ਚ ਘੋਲ ਕੇ ਪੀ ਸਕਦੇ ਹੋ।
- ਦਾਲਾਂ, ਸਭਜ਼ੀਆਂ ਜਾਂ ਲੱਸੀ ’ਚ ਚਟਣੀ ਵਾਂਗ ਵਰਤ ਸਕਦੇ ਹੋ।
- ਹਿੰਗ-ਪਾਣੀ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਵਧੀਆ ਮੰਨਿਆ ਜਾਂਦਾ ਹੈ। 


author

Sunaina

Content Editor

Related News