ਰੋਜ਼ਾਨਾ ਖਾਲੀ ਪੇਟ ਪੀਓ ਇਹ ਪਾਣੀ, ਫਾਇਦੇ ਜਾਣ ਹੋ ਜਾਓਗੇ ਹੈਰਾਨ
Friday, Apr 25, 2025 - 12:15 PM (IST)

ਹੈਲਥ ਡੈਸਕ - ਗਰਮੀਆਂ ਦੇ ਮੌਸਮ ’ਚ ਸਰੀਰ ਨੂੰ ਠੰਡਕ ਪਹੁੰਚਾਉਣ ਅਤੇ ਤੰਦਰੁਸਤ ਰੱਖਣ ਲਈ ਕੁਦਰਤੀ ਇਲਾਜ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ। ਅਜਵਾਇਨ, ਜੋ ਹਰ ਰਸੋਈ ’ਚ ਮਿਲ ਜਾਂਦੀ ਹੈ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ। ਅਜਵਾਇਨ ਦੇ ਪਾਣੀ ਦੀ ਗਿਣਤੀ ਅਜਿਹੇ ਦੇਸੀ ਨੁਸਖਿਆਂ ’ਚ ਹੁੰਦੀ ਹੈ ਜੋ ਗਰਮੀਆਂ ’ਚ ਸਰੀਰ ਨੂੰ ਡਿਟੌਕਸ ਕਰਦਾ ਹੈ, ਹਾਜ਼ਮੇ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕੁਝ ਹੀ ਦਿਨਾਂ ’ਚ ਫਰਕ ਮਹਿਸੂਸ ਹੁੰਦਾ ਹੈ। ਆਓ ਜਾਣੀਏ ਕਿ ਇਹ ਪਾਣੀ ਕਿਵੇਂ ਤੁਹਾਡੀ ਰੋਜ਼ਾਨਾ ਦੀ ਸਿਹਤ ’ਚ ਸੁਧਾਰ ਲਿਆ ਸਕਦਾ ਹੈ।
ਅਜਵਾਇਨ ਦਾ ਪਾਣੀ ਪੀਣ ਦੇ ਫਾਇਦੇ :-
ਤਪਸ਼ ਘਟਾਉਂਦਾ ਹੈ
- ਅਜਵਾਇਨ ਦਾ ਪਾਣੀ ਸਰੀਰ ਦੀ ਗਰਮੀ ਨੂੰ ਕਮ ਕਰਦਾ ਹੈ ਅਤੇ ਠੰਡਕ ਪ੍ਰਦਾਨ ਕਰਦਾ ਹੈ।
ਹਾਜ਼ਮੇ ’ਚ ਸੁਧਾਰ
- ਗਰਮੀਆਂ ’ਚ ਖਾਣਾ ਅਕਸਰ ਹਜ਼ਮ ਨਹੀਂ ਹੁੰਦਾ ਪਰ ਅਜਵਾਇਨ ਦਾ ਪਾਣੀ ਪੀਣ ਨਾਲ ਅਜੀਰਨ, ਗੈਸ ਅਤੇ ਬਦਹਜ਼ਮੀ ਦੂਰ ਹੁੰਦੀ ਹੈ।
ਡਿਹਾਈਡਰੇਸ਼ਨ ਤੋਂ ਬਚਾਅ
- ਇਹ ਪਾਣੀ ਸਰੀਰ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ, ਜੋ ਕਿ ਗਰਮੀਆਂ ’ਚ ਆਮ ਸਮੱਸਿਆ ਹੈ।
ਸਕਿਨ ਲਈ ਲਾਭਕਾਰੀ
- ਅਜਵਾਇਨ ਦੇ ਪਾਣੀ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਕਿਨ ਦੀਆਂ ਸਮੱਸਿਆਵਾਂ (ਜਿਵੇਂ ਕਿ ਰੈਸ਼, ਪਿੰਪਲ) ਨੂੰ ਦੂਰ ਰੱਖਦੇ ਹਨ।
ਸਰੀਰ ਨੂੰ ਡਿਟੌਕਸ ਕਰਦੈ
- ਇਹ ਪਾਣੀ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ।
ਮਾਸਪੇਸ਼ੀਆਂ ਦੀ ਦਰਦ ਤੋਂ ਰਾਹਤ
- ਗਰਮੀ ’ਚ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਅਜਵਾਇਨ ਦਾ ਪਾਣੀ ਪੀਣ ਨਾਲ ਦਰਦ ਤੇ ਸੋਜ ’ਚ ਰਾਹਤ ਮਿਲਦੀ ਹੈ।
ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ
- ਇਸ ’ਚ ਐਂਟੀਓਕਸੀਡੈਂਟਸ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਂਦੇ ਹਨ।
ਬਣਾਉਣ ਦਾ ਤਰੀਕਾ :-
1 ਚਮਚ ਅਜਵਾਇਨ
2 ਗਲਾਸ ਪਾਣੀ
ਤਰੀਕਾ :-
- ਪਾਣੀ ’ਚ ਅਜਵਾਇਨ ਪਾਓ ਅਤੇ ਉਬਾਲੋ।
- ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਲਓ।
- ਠੰਡਾ ਕਰਕੇ ਸਵੇਰ ਨੂੰ ਖਾਲੀ ਪੇਟ ਪੀਓ।
- ਚਾਹੋ ਤਾਂ ਇਸ ’ਚ ਥੋੜ੍ਹਾ ਨਿੰਬੂ ਰਸ ਜਾਂ ਸ਼ਹਦ ਵੀ ਮਿਲਾ ਸਕਦੇ ਹੋ।