ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਤੇਜਪੱਤੇ ਦੀ ਚਾਹ ਹੈ ਵਰਦਾਨ, ਜਾਣੋ ਇਸ ਦੇ ਕਈ ਹੋਰ ਫਾਇਦੇ

Monday, Nov 28, 2022 - 07:52 PM (IST)

ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਤੇਜਪੱਤੇ ਦੀ ਚਾਹ ਹੈ ਵਰਦਾਨ, ਜਾਣੋ ਇਸ ਦੇ ਕਈ ਹੋਰ ਫਾਇਦੇ

ਨਵੀਂ ਦਿੱਲੀ- ਰਸੋਈ ਦੇ ਮਸਾਲਿਆਂ 'ਚ ਵਰਤਿਆ ਜਾਣ ਵਾਲਾ ਤੇਜਪੱਤਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਅਨੁਸਾਰ ਇਸ ਨੂੰ ਦਵਾਈ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭੋਜਨ ਦੀ ਸੁਗੰਧੀ ਵਧਾਉਣ ਦੇ ਨਾਲ-ਨਾਲ ਇਹ ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਵਿਟਾਮਿਨ ਸੀ, ਏ, ਬੀ, ਈ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਕਾਪਰ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਖਾਸ ਤੌਰ 'ਤੇ ਸਰਦੀਆਂ ਵਿੱਚ, ਤੁਸੀਂ ਤੇਜਪੱਤੇ ਤੋਂ ਬਣੀ ਚਾਹ ਦਾ ਸੇਵਨ ਕਰਕੇ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। 

ਆਓ ਜਾਣਦੇ ਹਾਂ ਤੇਜਪੱਤੇ ਦੀ ਚਾਹ ਦੇ ਸਿਹਤ ਸਬੰਧੀ ਫਾਇਦਿਆਂ ਬਾਰੇ

ਤੇਜ਼ੀ ਨਾਲ ਘਟੇਗਾ ਵਜ਼ਨ

ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੇਜ਼ ਪੱਤੇ ਤੋਂ ਤਿਆਰ ਚਾਹ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਪੱਧਰ ਨੂੰ ਵਧਾ ਕੇ ਸਰੀਰ ਵਿੱਚੋਂ ਵਾਧੂ ਚਰਬੀ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ।

PunjabKesari

ਦਿਲ ਰਹੇਗਾ ਸਿਹਤਮੰਦ 

ਤੇਜਪੱਤੇ ਵਿੱਚ ਪੋਟਾਸ਼ੀਅਮ, ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਨਾਲ ਦਿਲ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।

ਸ਼ੂਗਰ ਦੇ ਮਰੀਜ਼ਾਂ ਲਈ ਗੁਣਕਾਰੀ

ਇਸ ਚਾਹ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇੱਕ ਰਿਸਰਚ ਦੇ ਅਨੁਸਾਰ, ਤੇਜਪੱਤੇ ਤੋਂ ਬਣੀ ਚਾਹ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਚਾਹ ਨਾਲ ਖੂਨ 'ਚ ਗਲੂਕੋਜ਼ ਦੀ ਮਾਤਰਾ ਵੀ ਘੱਟ ਜਾਂਦੀ ਹੈ, ਜਿਸ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

PunjabKesari

ਇਨਫੈਕਸ਼ਨ ਤੋਂ ਬਚਾਏ

ਤੇਜਪੱਤੇ ਵਿੱਚ ਪਾਏ ਜਾਣ ਵਾਲੇ ਐਂਟੀਫੰਗਲ ਗੁਣ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ 'ਚ ਕੈਂਡੀਡਾ ਐਲਬੀਕੈਂਸ ਨਾਂ ਦਾ ਤੱਤ ਹੁੰਦਾ ਹੈ ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : Health Tips: ਲੱਕ ਦਰਦ ਤੋਂ ਪਰੇਸ਼ਾਨ ਲੋਕ ਰਾਹਤ ਪਾਉਣ ਲਈ ਅਪਣਾਓਣ ਇਹ ਤਰੀਕੇ

ਕਿਵੇਂ ਤਿਆਰ ਕਰੀਏ ਤੇਜਪੱਤੇ ਦੀ ਚਾਹ?

ਸਮੱਗਰੀ 

ਤੇਜਪੱਤੇ - 3-4

ਦਾਲਚੀਨੀ ਪਾਊਡਰ - ਇੱਕ ਚੂੰਡੀ

ਪਾਣੀ - 2 ਕੱਪ

ਸ਼ਹਿਦ - 1/2 ਚਮਚਾ

ਨਿੰਬੂ - ਅੱਧਾ ਟੁਕੜਾ

PunjabKesari

ਤੇਜਪੱਤੇ ਦੀ ਚਾਹ ਬਣਾਉਣ ਦੀ ਵਿਧੀ

- ਸਭ ਤੋਂ ਪਹਿਲਾਂ ਤੇਜਪੱਤੇ ਨੂੰ ਪਾਣੀ ਨਾਲ ਧੋ ਲਓ ਅਤੇ ਇਕ ਪੈਨ ਵਿਚ 2 ਕੱਪ ਪਾਣੀ ਗਰਮ ਕਰੋ। 

- ਇਸ ਤੋਂ ਬਾਅਦ ਤੇਜਪੱਤੇ ਨੂੰ ਗਰਮ ਹੋ ਰਹੇ ਪਾਣੀ 'ਚ ਉਬਾਲੋ। 
- ਇਸ ਨੂੰ 1 ਮਿੰਟ ਲਈ ਉਬਾਲੋ ਅਤੇ ਫਿਰ ਦਾਲਚੀਨੀ ਪਾਊਡਰ ਮਿਲਾਓ।
- ਘੋਲ ਨੂੰ 3-4 ਮਿੰਟ ਲਈ ਉਬਲਣ ਦਿਓ। ਤੈਅ ਸਮੇਂ ਬਾਅਦ ਇਸ 'ਚ ਸ਼ਹਿਦ ਮਿਲਾਓ।
- ਤੁਹਾਡੀ ਤੇਜਪੱਤੇ ਦੀ ਚਾਹ ਤਿਆਰ ਹੈ। ਤੁਸੀਂ ਇਸ ਨੂੰ ਛਾਨਣੀ ਨਾਲ ਛਾਣ ਲਵੋ। 
- ਇਸ ਵਿਚ ਸਵਾਦ ਅਨੁਸਾਰ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ।

ਨੋਟ : ਤੁਸੀਂ ਸਰਦੀਆਂ ਵਿੱਚ ਦੋ ਵਾਰ ਇਸ ਚਾਹ ਦਾ ਸੇਵਨ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਤੇਜਪੱਤੇ ਤੋਂ ਐਲਰਜੀ ਹੈ ਤਾਂ ਮਾਹਰਾਂ ਦੀ ਸਲਾਹ 'ਤੇ ਹੀ ਇਸ ਦਾ ਸੇਵਨ ਕਰੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News