ਚਮੜੀ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦੈ ਪਪੀਤਾ, ਜਾਣੋ ਹੋਰ ਵੀ ਫ਼ਾਇਦੇ

Tuesday, Sep 08, 2020 - 12:21 PM (IST)

ਚਮੜੀ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦੈ ਪਪੀਤਾ, ਜਾਣੋ ਹੋਰ ਵੀ ਫ਼ਾਇਦੇ

ਜਲੰਧਰ (ਵੈੱਬ ਡੈਸਕ) — ਪਪੀਤਾ ਇਕ ਅਜਿਹਾ ਫਲ ਹੈ, ਜੋ ਹਰ ਥਾਂ 'ਤੇ ਆਸਾਨੀ ਨਾਲ ਮਿਲਣ ਜਾਂਦਾ ਹੈ। ਪੀਪਤਾ ਇਕ ਵਧੀਆ ਤੇ ਸਦਾਬਹਾਰ ਫਲ ਹੈ। ਇਹ ਆਪਣੇ ਅੰਦਰ ਗੁਣਾਂ ਦਾ ਭੰਡਾਰ ਸਮੋਈ ਬੈਠਾ ਹੈ। ਪਪੀਤੇ 'ਚ ਵਿਟਾਮਿਨ ਸੀ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ ਅਤੇ ਬੀ 2 ਮੌਜੂਦ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ 'ਪਪੇਇਨ' ਨਾਂ ਦਾ ਤੱਤ ਭੋਜਨ ਨੂੰ ਸਹੀਂ ਢੰਗ ਨਾਲ ਪਚਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਭੋਜਨ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਪਪੀਤੇ 'ਚ ਵਿਟਾਮਿਨ ਏ ਦੀ ਕਾਫੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਪਪੀਤੇ ਨਾਲ ਹੋਣ ਵਾਲੇ ਫਾਇਦਿਆਂ ਬਾਰੇ...

ਅੱਖਾਂ ਲਈ ਫਾਇਦੇਮੰਦ :-
ਪਪੀਤੇ 'ਚ ਵਿਟਾਮਿਨ ਏ ਦੀ ਕਾਫ਼ੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ।
PunjabKesari
ਪੇਟ ਦੇ ਲਈ ਫ਼ਾਇਦੇਮੰਦ :-
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਹੜੇ ਪੇਟ ਦੇ ਚੰਗੀ ਤਰ੍ਹਾਂ ਸਾਫ਼ ਨਾ ਹੋਣ ਤੋਂ ਪ੍ਰੇਸ਼ਾਨ ਰਹਿੰਦੇ ਹਨ। ਹਰ ਰੋਜ਼ ਸਵੇਰੇ ਖ਼ਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ। ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਗੈਸ, ਪੇਟ 'ਚ ਦਰਦ ਅਤੇ ਉਲਟੀ ਆਦਿ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
PunjabKesari
ਚਮੜੀ ਦੇ ਰੋਗਾਂ ਤੋਂ ਆਰਾਮ :-
ਕੱਚੇ ਪਪੀਤੇ ਦਾ ਰਸ ਜੇਕਰ ਖਾਜ, ਖੁਜਲੀ, ਦਾਦ 'ਤੇ ਲਗਾਇਆ ਜਾਵੇ ਤਾਂ ਜਲਦ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਪਪੀਤੇ ਦਾ ਲੇਪ ਬਣਾ ਕੇ ਲਗਾਓ ਤਾਂ ਇਸ ਦੇ ਫ਼ਿਨਸੀਆਂ ਤੋਂ ਆਰਾਮ ਮਿਲਦਾ ਹੈ ਅਤੇ ਚਿਹਰੇ 'ਤੇ ਚਮਕ ਆ ਜਾਂਦੀ ਹੈ।

ਭਾਰ ਨੂੰ ਘਟਾਉਂਦਾ ਹੈ :-
ਜੰਕ ਫੂਡ ਖਾਣ ਕਰਕੇ ਜ਼ਿਆਦਾਤਰ ਲੋਕ ਮੋਟਾਪੇ ਦੇ ਸ਼ਿਕਾਰ ਹਨ। ਭਾਰ ਘੱਟ ਕਰਨ ਲਈ ਲੋਕ ਜਿਮ ਅਤੇ ਡਾਈਟ ਚਾਰਟ ਨੂੰ ਫਾਲੋ ਕਰਦੇ ਹਨ। ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ 'ਚ ਪਪੀਤੇ ਨੂੰ ਜ਼ਰੂਰ ਸ਼ਾਮਿਲ ਕਰੋ।
PunjabKesari
ਪਪੀਤੇ ਦੇ ਪੱਤਿਆਂ ਦੇ ਫਾਇਦੇ :-
ਪਪੀਤੇ ਦੇ ਪੱਤੇ ਵੀ ਔਸ਼ਧੀ ਗੁਣਾਂ ਵਾਲੇ ਹੁੰਦੇ ਹਨ। ਸਰੀਰ 'ਚ ਸੈੱਲ ਘੱਟ ਹੋਣ ਅਤੇ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਫ਼ਾਇਦਾ ਪਹੁੰਚਦਾ ਹੈ।

ਖੂਨ ਦੀ ਕਮੀ ਨੂੰ ਕਰਦਾ ਦੂਰ :-
ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਕਮੀ ਹੋਵੇ ਤਾਂ ਹਰ ਰੋਜ ਪਪੀਤੇ ਦੀ ਵਰਤੋਂ ਕਰੋ।

ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ :-
ਅੱਜ-ਕੱਲ੍ਹ ਦੇ ਖਾਣ ਵਾਲੇ ਲਾਈਫ ਸਟਾਈਲ ਕਰਕੇ ਜ਼ਿਆਦਾਤਰ ਲੋਕਾਂ 'ਚ ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਆਮ ਹੁੰਦੀ ਜਾ ਰਹੀ ਹੈ, ਜੋ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਪਪੀਤਾ ਫਲ ਇਸ ਨੂੰ ਕੰਟਰੋਲ 'ਚ ਰੱਖਦਾ ਹੈ ਕਿਉਂਕਿ ਇਸ 'ਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ 'ਚ ਕੋਲੈਸਟ੍ਰੋਲ ਨੂੰ ਜੰਮਣ ਨਹੀਂ ਦਿੰਦੇ।
PunjabKesari
ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ :-
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਹੀ ਜਾਨਲੇਵਾ ਹੁੰਦਾ ਹੈ ਅਤੇ ਅਜਿਹੇ 'ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪਾਚਨ ਸ਼ਕਤੀ ਨੂੰ ਰੱਖਦਾ ਠੀਕ :-
ਪਾਚਨ ਤੰਤਰ ਲਈ ਪਪੀਤੇ ਨੂੰ ਸਭ ਤੋਂ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਕਦੇ-ਕਦੇ ਅਸੀਂ ਜੰਕ ਫੂਡ ਜਾਂ ਤੇਲ ਵਾਲਾ ਖਾਣਾ ਖਾਣ ਨੂੰ ਮਜਬੂਰ ਹੁੰਦੇ ਹਾਂ ਤਾਂ ਅਜਿਹੇ 'ਚ ਰੋਜ਼ ਇਕ ਪਪੀਤਾ ਅਜਿਹੇ ਭੋਜਨ ਤੋਂ ਹੋਣ ਵਾਲੇ ਨੁਕਸਾਨ ਤੋਂ ਸਰੀਰ ਨੂੰ ਬਚਾਏ ਰੱਖਦਾ ਹੈ ਕਿਉਂਕਿ ਇਸ 'ਚ ਫਾਈਬਰ ਦੇ ਨਾਲ-ਨਾਲ ਪਪੈਨ ਨਾਂ ਦਾ ਇਕ ਐਨਜ਼ਾਈਮ ਪਾਇਆ ਜਾਂਦਾ ਹੈ, ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।
PunjabKesari
ਚਮੜੀ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ :-
ਪਪੀਤੇ ਨਾਲ ਤੁਹਾਡੀ ਸਕਿਨ ਚਮਕਦਾਰ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਨੂੰ ਦੂਰ ਕਰਦਾ ਹੈ। ਥੋੜ੍ਹਾ ਜਿਹਾ ਪਪੀਤਾ, ਇਕ ਚੱਮਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਕਸ ਕਰ ਕੇ ਪੇਸਟ ਤਿਆਰ ਕਰ ਲਓ। ਫਿਰ ਉਸ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਨਾਲ ਤੁਹਾਡੀ ਸਕਿਨ ਮੁਲਾਇਮ ਅਤੇ ਗਲੋਇੰਗ ਹੋ ਜਾਵੇਗੀ।


author

sunita

Content Editor

Related News