ਪੀਣ ਵਾਲੇ ਪਾਣੀ ''ਚ ਬੈਕਟੀਰੀਆ
Sunday, Jan 03, 2016 - 10:10 AM (IST)
ਲੰਦਨ — ਕੀ ਤੁਸੀਂ ਸੋਚ ਸਕਦੇ ਹੋ ਕਿ ਜੋ ਪਾਣੀ ਤੁਸੀਂ ਪੀਣ ਜਾ ਰਹੇ ਹੋ। ਉਸ ਵਿਚ ਕਰੋੜਾਂ ਬੈਕਟੀਰੀਆ ਹਨ। ਇਹ ਸੱਚ ਹੈ ਕਿ ਇੱਕ ਗਿਲਾਸ ਪਾਣੀ ਵਿੱਚ ਇੱਕ ਕਰੋੜ ਬੈਕਟੀਰੀਆ ਹੁੰਦੇ ਹਨ। ਇਹ ਖੁਲਾਸਾ ਵਿਗਿਆਨੀਆਂ ਨੇ ਕੀਤਾ ਹੈ, ਪਰ ਨਾਲ ਕਿਹਾ ਹੈ ਕਿ ਇਸ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਦਰਅਸਲ ਇਹ ਬੈਕਟੀਰੀਆ ਖਤਰਨਾਕ ਨਹੀਂ ਹੁੰਦੇ। ਇਨ੍ਹਾਂ ਵਿੱਚ ਕੁੱਝ ਪਾਣੀ ਸਾਫ ਕਰਦੇ ਹਨ ਤਾਂ ਕੁਝ ਇਹ ਸੰਕੇਤ ਦਿੰਦੇ ਹਨ ਕਿ ਪੀਣ ਦੇ ਪਾਣੀ ਵਿੱਚ ਕੁਝ ਗੜਬੜ ਹੋਣ ਵਾਲੀ ਹੈ। ਸਵੀਡਨ ਵਿੱਚ ਲੰਚ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਸਾਫ ਦਿੱਸਣ ਵਾਲਾ ਪਾਣੀ ਅਸਲ ਵਿੱਚ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ, ਪਰ ਜ਼ਿਆਦਾ ਕਰ ਕੇ ਮਾਈਕ੍ਰੋਸਕੋਪੀ ਬੈਕਟੀਰੀਆ ਖਤਰਨਾਕ ਨਹੀਂ ਹੁੰਦੇ।
ਇਹ ਟ੍ਰੀਟਮੈਂਟ ਪਲਾਂਟ ਅਤੇ ਨਾੜੀਆਂ ਵਿੱਚ ਪੈਦਾ ਹੁੰਦੇ ਹਨ। ਜ਼ਿਆਦਾ ਗਿਣਤੀ ਵਿੱਚ ਜਮ੍ਹਾਂ ਹੋਣ ''ਤੇ ਇਹ ਨਾੜੀ ਦੇ ਅੰਦਰ ਵਾਲੇ ਹਿੱਸੇ ਵਿੱਚ ਇੱਕ ਪਰਤ ਜਮਾ ਲੈਂਦੇ ਹਨ ਜਿਸ ਨੂੰ ਵਿਗਿਆਨ ਦੀ ਭਾਸ਼ਾ ਵਿੱਚ ਬਾਇਓਫਿਲਮ ਕਿਹਾ ਜਾਂਦਾ ਹੈ। ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੀ ਕੈਥਰੀਨ ਪਾਲ ਮੁਤਾਬਕ,'''' ਆਧੁਨਿਕ ਤਕਨੀਕ ਦੇ ਕਾਰਨ ਅਸੀਂ ਇਹ ਅਤਿ ਸੂਖਮ ਜੀਵਾਣੂ ਦੇਖ ਸਕੇ ਹਾਂ।''''
