Baby Heath Tips : ਬੱਚੇ ਦੇ ਢਿੱਡ ''ਚ ਕੀੜਿਆਂ ਨੂੰ ਕਰਨਾ ਹੈ ਖ਼ਤਮ ਤਾਂ ਅਪਣਾਓ ਇਹ ਘਰੇਲੂ ਉਪਾਅ, ਮਿਲੇਗਾ ਆਰਾਮ

02/28/2024 12:34:51 PM

ਨਵੀਂ ਦਿੱਲੀ - ਢਿੱਡ ਦੇ ਕੀੜਿਆਂ ਦੀ ਸਮੱਸਿਆ ਬੱਚਿਆਂ 'ਚ ਅਕਸਰ ਦੇਖਣ ਨੂੰ ਮਿਲਦੀ ਹੈ। ਇਸੇ ਕਾਰਨ ਕਈ ਵਾਰ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਹਨ ਜਾਂ ਢਿੱਡ 'ਚ ਦਰਦ ਹੋਣ ਲੱਗ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਰਸੋਈ 'ਚ ਰੱਖੇ ਕੁਝ ਘਰੇਲੂ ਨੁਸਖਿਆਂ ਨੂੰ ਅਪਣਾਉਂਦੇ ਹੋ ਤਾਂ ਕੁਝ ਹੀ ਹਫ਼ਤਿਆਂ 'ਚ ਤੁਹਾਨੂੰ ਫਰਕ ਸਾਫ਼ ਨਜ਼ਰ ਆਉਣ ਲੱਗ ਜਾਵੇਗਾ। ਢਿੱਡ 'ਚ ਕੀੜੇ ਹੋਣ ਕਾਰਨ ਕਈ ਵਾਰ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਅਤੇ ਖਾਣਾ ਠੀਕ ਤਰ੍ਹਾਂ ਨਹੀਂ ਖਾ ਪਾਉਂਦੇ। 

ਅਜਿਹੇ 'ਚ ਇਹ ਘਰੇਲੂ ਨੁਸਖੇ ਇਸ ਸਮੱਸਿਆ 'ਚ ਕਾਰਗਰ ਸਾਬਤ ਹੁੰਦੇ ਹਨ। ਸਭ ਤੋਂ ਪਹਿਲਾਂ ਢਿੱਡ ਦੇ ਕੀੜਿਆਂ ਦਾ ਮੁੱਖ ਕਾਰਨ ਜਾਣਨਾ ਚਾਹੀਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਬਹੁਤ ਜ਼ਿਆਦਾ ਮਿਠਾਈਆਂ, ਚਾਕਲੇਟ ਜਾਂ ਚੀਨੀ ਖਾਂਦੇ ਹਨ, ਇਸ ਕਾਰਨ ਢਿੱਡ 'ਚ ਕੀੜੇ ਹੋ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਬੱਚੇ ਬਾਹਰ ਖੇਡਦੇ ਹਨ ਤੇ ਘਰ ਆ ਕੇ ਬਿਨਾਂ ਹੱਥ ਧੋਏ ਸਿੱਧਾ ਖਾਣਾ ਖਾਣ ਲੱਗਦੇ ਹਨ, ਇਸ ਨਾਲ ਗੰਦਗੀ ਢਿੱਡ 'ਚ ਜਾ ਕੇ ਇਨਫੈਕਸ਼ਨ ਦਾ ਕਾਰਨ ਬਣਦੀ ਹੈ ਅਤੇ ਢਿੱਡ 'ਚ ਕੀੜੇ ਬਣਦੇ ਹਨ। ਆਓ ਜਾਣਦੇ ਹਾਂ ਬੱਚਿਆਂ ਦੇ ਢਿੱਡ 'ਚ ਕੀੜਿਆਂ ਨੂੰ ਖ਼ਤਮ ਕਰਨ ਦੇ ਘਰੇਲੂ ਉਪਾਅ ....

 

  • ਢਿੱਡ ਦੇ ਕੀੜੇ ਹੋਣ ਦੀ ਸੂਰਤ 'ਚ ਸਭ ਤੋਂ ਪਹਿਲਾਂ ਹਰ ਦੋ ਦਿਨਾਂ ਬਾਅਦ ਬੱਚਿਆਂ ਨੂੰ ਅਜਵਾਈਨ ਦਾ ਪਾਣੀ ਦੇਣਾ ਸ਼ੁਰੂ ਕਰੋ। ਅਜਵਾਈਨ 'ਚ ਐਂਟੀਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਹੜੇ ਢਿੱਡ ਦੇ ਕੀੜਿਆਂ ਨੂੰ ਮਾਰਨ ਦਾ ਕੰਮ ਕਰਦੇ ਹਨ।
  • ਤੁਸੀਂ ਹਰ ਚਾਰ ਦਿਨ ਬਾਅਦ ਬੱਚਿਆਂ ਨੂੰ ਜੀਰੇ ਦਾ ਪਾਣੀ ਦੇ ਸਕਦੇ ਹੋ ਕਿਉਂਕਿ ਜੀਰੇ ਦਾ ਪਾਣੀ ਬਹੁਤ ਠੰਡੀ ਤਸੀਰ ਵਾਲਾ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਹਰ ਰੋਜ਼ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੀਰਾ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਵੀ ਹੈ।
  • ਬੱਚਿਆਂ ਨੂੰ ਤ੍ਰਿਫਲਾ ਪਾਊਡਰ ਇੱਕ ਗਲਾਸ ਪਾਣੀ 'ਚ ਘੋਲ ਕੇ ਦਿੱਤਾ ਜਾ ਸਕਦਾ ਹੈ। ਇਹ ਰਾਮਬਾਣ ਦਾ ਕੰਮ ਕਰਦਾ ਹੈ। ਤ੍ਰਿਫਲਾ ਪਾਊਡਰ ‘ਚ ਕਈ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
  • ਸਵੇਲੇ ਉੱਠ ਕੇ ਬੱਚਿਆਂ ਨੂੰ ਇੱਕ ਗਲਾਸ ਕੋਸੇ ਪਾਣੀ 'ਚ ਕਾਲਾ ਨਮਕ ਅਤੇ ਥੋੜ੍ਹਾ ਜਿਹਾ ਕਾਲੀ ਮਿਰਚ ਪਾਊਡਰ ਮਿਲਾ ਕੇ ਪਿਲਾਓ। ਕਾਲਾ ਨਮਕ ਢਿੱਡ ਦੇ ਕੀੜਿਆਂ ਨੂੰ ਮਾਰਨ ਦਾ ਵੀ ਕੰਮ ਕਰਦਾ ਹੈ। ਇਹ ਕੀੜਿਆਂ ਲਈ ਜ਼ਹਿਰ ਤੋਂ ਘੱਟ ਨਹੀਂ ਹੈ।
  • ਇਸ ਨਾਲ ਹੀ ਬੱਚਿਆਂ ਨੂੰ ਹਰ 6 ਮਹੀਨਿਆਂ 'ਚ ਇੱਕ ਵਾਰ ਡੀ-ਵਾਰਮਿੰਗ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਹਮੇਸ਼ਾ ਸਾਫ਼ ਹੱਥਾਂ ਨਾਲ ਖਾਣਾ ਖਾਣ ਦੀ ਆਦਤ ਪਾਓ ਅਤੇ ਬਾਥਰੂਮ 'ਚ ਚੱਪਲਾਂ ਪਹਿਨਣ ਦੀ ਆਦਤ ਪਾਓ। ਜਿੱਥੋਂ ਤੱਕ ਹੋ ਸਕੇ ਮਠਿਆਈਆਂ ਅਤੇ ਚੀਨੀ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਇਸ ਦਾ ਅਸਰ ਇਕ ਹਫਤੇ ‘ਚ ਨਜ਼ਰ ਆਉਣ ਲੱਗੇਗਾ।
  • ਬੱਚਿਆਂ ਦੀ ਡਾਈਟ 'ਚ ਟਮਾਟਰ ਨੂੰ ਜ਼ਰੂਰ ਸ਼ਾਮਲ ਕਰੋ। ਟਮਾਟਰ ਨੂੰ ਕੱਟ ਕੇ ਉਸ 'ਚ ਨਮਕ ਅਤੇ ਕਾਲੀ ਮਿਰਚ ਦਾ ਚੂਰਨ ਮਿਲਾਕੇ ਸੇਵਨ ਕਰਾਓ। ਇਸ ਨਾਲ ਢਿੱਡ ਦੇ ਕੀੜੇ ਖ਼ਤਮ ਹੋਣਗੇ।
  • ਬੱਚਿਆਂ ਨੂੰ ਅਨਾਰ ਦਾ ਰਸ ਰੋਜ਼ਾਨਾ ਪਿਲਾਓ। ਛੋਟਾ ਬੱਚਾ ਹੈ ਤਾਂ ਉਸ ਨੂੰ ਦੋ ਤਿੰਨ ਚਮਚ, ਵੱਡਾ ਬੱਚਾ ਹੈ ਤਾਂ ਮਾਤਰਾ ਜ਼ਿਆਦਾ ਕਰ ਦਿਓ। ਇਸ ਜੂਸ ਦੇ ਸੇਵਨ ਨਾਲ ਬੱਚੇ 'ਚ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ।
  • ਛੋਟੇ ਬੱਚੇ ਖਾਣ 'ਚ ਬਹੁਤ ਆਨਕਾਨੀ ਕਰਦੇ ਹਨ। ਅਜਿਹੇ 'ਚ ਤੁਸੀਂ ਆਸਾਨ ਉਪਾਅ ਬੱਚੇ ਨੂੰ ਸਵੇਰੇ ਸ਼ਾਮ ਦਹੀਂ 'ਚ ਸ਼ਹਿਦ ਮਿਲਾਕੇ ਖਿਲਾਓ। ਇਸ ਦੀ ਵਰਤੋਂ ਨਾਲ ਢਿੱਡ ਦੇ ਕੀੜੇ ਆਪਣੇ ਆਪ ਹੀ ਖ਼ਤਮ ਹੋ ਜਾਣਗੇ।
  • ਛੋਟੇ ਬੱਚਿਆਂ ਨੂੰ ਪਿਆਜ਼ ਦੇ ਰਸ ਨੂੰ ਚਮਚ ਇੱਕ ਦਿਨ 'ਚ 2 ਵਾਰ ਪਿਲਾਓ। ਇਸ ਨਾਲ ਕੁਝ ਹੀ ਦਿਨ੍ਹਾਂ 'ਚ ਕੀੜੇ ਖ਼ਤਮ ਹੋ ਜਾਣਗੇ।
  • ਕੇਲਾ ਇੱਕ ਚੰਗਾ ਅਤੇ ਲਾਭਕਾਰੀ ਫਲ ਹੈ, ਜਿਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਬੱਚਿਆਂ ਦੇ ਢਿੱਡ 'ਚ ਕੀੜਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

sunita

Content Editor

Related News