Health Tips: ‘ਸੇਬ’ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਤੋਂ ਬਣਾ ਕੇ ਰੱਖੋ ਦੂਰੀ, ਹੋ ਸਕਦੀਆਂ ਨੇ ਇਹ ਬੀਮਾਰੀਆਂ

01/25/2021 12:20:22 PM

ਜਲੰਧਰ (ਬਿਊਰੋ) : ਫਲਾਂ ਦਾ ਸੇਵਨ ਤੁਹਾਡੇ ਸਿਹਤ ਲਈ ਕਿੰਨਾ ਲਾਭਕਾਰੀ ਹੁੰਦਾ ਹੈ ਇਹ ਤਾਂ ਤੁਸੀ ਨਿਸ਼ਚਿਤ ਜਾਣਦੇ ਹੀ ਹੋਵੋਗੇ। ਜੇਕਰ ਗੱਲ ਸੇਬ ਦੀ ਕਰੀਏ ਤਾਂ ਇਸਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ ਅਤੇ ਇਹ ਤੁਹਾਨੂੰ ਤੰਦਰੁਸਤ ਵੀ ਰੱਖਦਾ ਹੈ।ਰੋਜ਼ਾਨਾ ਸਵੇਰੇ ਖਾਧਾ ਇਕ ਸੇਬ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ ਪਰ ਜੇਕਰ ਇਸ ਨੂੰ ਗਲਤ ਤਰੀਕੇ ਨਾਲ ਖਾ ਰਹੇ ਹੋ ਤਾਂ ਤੁਹਾਨੂੰ ਫਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੇਬ ਖਾਣ ਦੇ ਤੁਰੰਤ ਬਾਅਦ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਕਿਉਂ?

ਦਹੀ ਦੀ ਨਾ ਕਰੋ ਵਰਤੋਂ 
ਇਸ ‘ਚ ਕੋਈ ਸ਼ੱਕ ਨਹੀਂ ਕਿ ਦਹੀ ਦਾ ਸੇਵਨ ਤੁਹਾਡੇ ਸਿਹਤ ਲਈ ਬਹੁਤ ਲਾਭਕਾਰੀ ਹੈ ਪਰ ਸੇਬ ਖਾਣ ਤੋਂ ਬਾਅਦ ਦਹੀ ਕਦੇ ਨਾ ਖਾਓ। ਸੇਬ ਅਤੇ ਦਹੀ ਦੋਨਾਂ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਇਸ ਨੂੰ ਜੇਕਰ ਇਕੱਠਿਆਂ ਖਾ ਲਿਆ ਜਾਵੇ ਤਾਂ ਇਹ ਬਲਗ਼ਮ ਦੀ ਸਮੱਸਿਆ ਪੈਦਾ ਕਰ ਸਕਦਾ ਹੈ।

ਮੂਲੀ ਦੀ ਨਾ ਕਰੋ ਵਰਤੋਂ: 
ਇਹ ਤੁਹਾਡੇ ਖਾਣੇ ਨੂੰ ਹਜ਼ਮ ਕਰਦੀ ਹੈ ਪਰ ਸੇਬ ਖਾਣ ਤੋਂ ਬਾਅਦ ਮੂਲੀ ਦਾ ਸੇਵਨ ਤੁਹਾਡੀ ਸਕਿਨ ਸਬੰਧੀ ਪਰੇਸ਼ਾਨੀਆਂ ‘ਚ ਪਾ ਸਕਦਾ ਹੈ, ਇਸ ਤੋਂ ਤਵਚਾ ‘ਤੇ ਰੈਸੇਜ ਜਾਂ ਐਲਰਜੀ ਹੋ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

ਅਚਾਰ ਜਾਂ ਨੀਂਬੂ ਦਾ ਸੇਵਨ : 
ਸੇਬ ਖਾਣ ਤੋਂ ਬਾਅਦ ਅਚਾਰ ਜਾਂ ਨੀਂਬੂ ਦਾ ਸੇਵਨ ਕਦੇ ਨਾ ਕਰੋ। ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਗੈਸ, ਐਸੀਡਿਟੀ ਜਾਂ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸੇਬ ਖਾਣ ਤੋਂ 2 ਘੰਟਿਆਂ ਤੱਕ ਤੁਸੀ ਖੱਟੀ ਚੀਜਾਂ ਨੂੰ ਨਾ ਖਾਓ।

ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

ਪਾਣੀ ਪੀਣ ਨਾਲ ਬਣਦਾ ਹੈ ਕਫ
ਸੇਬ ਖਾਣ ਦੇ ਤੁਰੰਤ ਬਾਅਦ ਕਦੀ ਵੀ ਪਾਣੀ ਨਾ ਪੀਓ। ਇਸ ਨੂੰ ਖਾਣ ਤੋਂ ਘੱਟ ਤੋਂ ਘੱਟ 1 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਸਰੀਰ 'ਚ ਕਫ ਬਣਨ ਲੱਗਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਕਿਸੇ ਵੀ ਤਰ੍ਹਾਂ ਦੀ ਖੱਟੀ ਚੀਜ਼ ਕਦੇ ਨਾ ਖਾਓ
ਕੁਝ ਲੋਕ ਸੇਬ ਖਾਣ ਤੋਂ ਬਾਅਦ ਗਲਤੀ ਨਾਲ ਖੱਟੀਆਂ ਚੀਜ਼ਾਂ ਜਿਵੇਂ ਸਿਰਕੇ ਵਾਲਾ ਭੋਜਨ, ਆਚਾਰ ਜਾਂ ਹੋਰ ਖੱਟੀਆਂ ਚੀਜ਼ਾਂ ਖਾ ਲੈਂਦੇ ਹਨ। ਇਸ ਨੂੰ ਖਾਣ ਨਾਲ ਢਿੱਡ 'ਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।

ਖਾਣਾ ਹਜ਼ਮ ਕਰਨ ’ਚ ਹੁੰਦੀ ਹੈ ਸਮੱਸਿਆ
ਰਾਤ ਨੂੰ ਸੇਬ ਖਾਣ ਨਾਲ ਸਰੀਰ 'ਚ ਐਸਿਡ ਬਣਦਾ ਹੈ, ਜਿਸ ਨਾਲ ਖਾਣਾ ਪਚਣ 'ਚ ਮੁਸ਼ਕਲ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਕਦੇ ਸੇਬ ਨਹੀਂ ਖਾਣਾ ਚਾਹੀਦਾ। ਸੇਬ ਅਤੇ ਹੋਰ ਫਲਾਂ ਦਾ ਸੇਵਨ ਸਵੇਰੇ ਕਰਨਾ ਚਾਹੀਦਾ ਹੈ। ਰਿਸਰਚ ਮੁਤਾਬਕ ਇਸ ਨਾਲ ਕੈਂਸਰ ਵਰਗੇ ਰੋਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਗਾਲਾਂ ਕੱਢਣ ਤੋਂ ਰੋਕਣ ਗਏ ਬਜ਼ੁਰਗ ਦੀ ਪਹਿਲਾਂ ਕੀਤੀ ਕੁੱਟਮਾਰ, ਫਿਰ ਇੱਟਾਂ ਮਾਰ ਦਿੱਤੀ ਦਰਦਨਾਕ ਮੌਤ


rajwinder kaur

Content Editor

Related News