ਸੇਬ ਖਾਣ ਤੋਂ ਤੁਰੰਤ ਬਾਅਦ ਨਾ ਖਾਓ ਇਹ ਚੀਜ਼ਾਂ, ਸਿਹਤ ਹੋਵੇਗੀ ਖਰਾਬ
Thursday, Sep 27, 2018 - 09:15 AM (IST)

ਜਲੰਧਰ— ਰੋਜ਼ਾਨਾ ਸਵੇਰੇ ਖਾਧਾ ਇਕ ਸੇਬ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ ਪਰ ਜੇਕਰ ਇਸ ਨੂੰ ਗਲਤ ਤਰੀਕੇ ਨਾਲ ਖਾ ਰਹੇ ਹੋ ਤਾਂ ਤੁਹਾਨੂੰ ਫਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ। ਅੱੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੇਬ ਖਾਣ ਦੇ ਤੁਰੰਤ ਬਾਅਦ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਕਿਉਂ?
1. ਪਾਣੀ ਪੀਣ ਨਾਲ ਬਣਦਾ ਹੈ ਕਫ
ਸੇਬ ਖਾਣ ਦੇ ਤੁਰੰਤ ਬਾਅਦ ਕਦੀ ਵੀ ਪਾਣੀ ਨਾ ਪੀਓ। ਇਸ ਨੂੰ ਖਾਣ ਤੋਂ ਘੱਟ ਤੋਂ ਘੱਟ 1 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਸਰੀਰ 'ਚ ਕਫ ਬਣਨ ਲੱਗਦਾ ਹੈ।
2. ਖੱਟੀ ਚੀਜ਼ਾਂ ਖਾਣ ਨਾਲ ਬਣਦੀ ਹੈ ਗੈਸ
ਕੁਝ ਲੋਕ ਸੇਬ ਖਾਣ ਤੋਂ ਬਾਅਦ ਗਲਤੀ ਨਾਲ ਖੱਟੀਆਂ ਚੀਜ਼ਾਂ ਜਿਵੇਂ ਸਿਰਕੇ ਵਾਲਾ ਭੋਜਨ, ਆਚਾਰ ਜਾਂ ਹੋਰ ਖੱਟੀਆਂ ਚੀਜ਼ਾਂ ਖਾ ਲੈਂਦੇ ਹਨ। ਇਸ ਨੂੰ ਖਾਣ ਨਾਲ ਪੇਟ 'ਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।
3. ਦਹੀਂ
ਸੇਬ ਖਾਣ ਤੋਂ ਬਾਅਦ ਦਹੀਂ ਨਾ ਖਾਓ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਅਜਿਹੀ ਹਾਲਤ 'ਚ ਸੇਬ ਖਾਣ ਦੇ ਤੁਰੰਤ ਬਾਅਦ ਦਹੀਂ ਦੇ ਸੇਵਨ ਤੋਂ ਬਚਨਾ ਚਾਹੀਦਾ ਹੈ।
4. ਮੂਲੀ
ਸੇਬ ਦਾ ਸੇਵਨ ਕਰਨ ਤੋਂ ਬਾਅਦ ਮੂਲੀ ਨਾ ਖਾਓ। ਇਸ ਨੂੰ ਖਾਣ ਨਾਲ ਸਰੀਰ 'ਤੇ ਸਫੈਦ ਦਾਗ ਪੈ ਸਕਦੇ ਹਨ।
ਸਵੇਰੇ ਸੇਬ ਖਾਣ ਨਾਲ ਮਿਲਦਾ ਹੈ ਫਾਇਦਾ
ਸੇਬ ਹਮੇਸ਼ਾ ਸਵੇਰੇ ਹੀ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਹੈ।