ਐਲੋਵੇਰਾ ਜੂਸ ਸਰੀਰ ਲਈ ਹੁੰਦਾ ਹੈ ਬੇਹੱਦ ਫਾਇਦੇਮੰਦ
Friday, Dec 14, 2018 - 06:12 PM (IST)

ਨਵੀਂ ਦਿੱਲੀ— ਜੇਕਰ ਤੁਸੀਂ ਸਿਹਤਮੰਦ ਤਰੀਕਿਆਂ ਨਾਲ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਐਲੋਵੇਰਾ ਜੂਸ ਬਣਾ ਕੇ ਪੀਓ। ਐਲੋਵੇਰਾ ਜੂਸ 'ਚ ਐਂਟੀ-ਆਕਸੀਡੈਂਟ ਦੀ ਕਾਫੀ ਜ਼ਿਆਦਾ ਮਾਤਰਾ ਮੌਜੂਦ ਹੁੰਦੀ ਹੈ ਜਿਸ ਨਾਲ ਇਮਿਊਨ ਸਿਸਟਮ ਬਿਲਕੁਲ ਮਜ਼ਬੂਤ ਹੋ ਜਾਂਦਾ ਹੈ ਅਤੇ ਸਰੀਰ ਅੰਦਰ ਤੋਂ ਸਾਫ ਹੋ ਜਾਂਦਾ ਹੈ। ਨਾਲ ਹੀ ਐਲੋਵੇਰਾ ਜੂਸ ਪੀਣ ਨਾਵ ਸਰੀਰ ਨੂੰ ਕੋਈ ਬੀਮਾਰੀ ਨਹੀਂ ਲੱਗਦੀ।
ਸਮੱਗਰੀ
- ਐਲੋਵੇਰਾ-2 ਚੱਮਚ
- ਨਿੰਬੂ-1
- ਅਦਰਕ ਛੋਟੇ ਪੀਸ 'ਚ ਕੱਟਿਆ ਹੋਇਆ
- ਖੰਡ ਲੋੜ ਮੁਤਾਬਕ
- ਚੁਟਕੀ ਇਕ ਨਮਕ
- ਪਾਣੀ ਲੋੜ ਮੁਤਾਬਕ
ਵਿਧੀ
ਸਭ ਤੋਂ ਪਹਿਲਾਂ ਨਿੰਬੂ ਦਾ ਰਸ, ਪਾਣੀ, ਐਲੋਵੇਰਾ ਜੈੱਲ, ਅਦਰਕ ਦੇ ਟੁੱਕੜੇ, ਖੰਡ ਅਤੇ ਨਮਕ ਮਿਲਾ ਕੇ ਬਲੈਂਡ ਕਰੋ। ਫਿਰ ਉਸ ਨੂੰ ਇਕ ਗਲਾਸ 'ਚ ਛਾਣ ਲਓ। ਲੋੜ ਮੁਤਾਬਕ ਨਮਕ ਅਤੇ ਖੰਡ ਪਾ ਕੇ ਮਿਕਸ ਕਰੋ। ਤੁਹਾਡਾ ਐਲੋਵੇਰਾ ਦਾ ਜੂਸ ਤਿਆਰ ਹੈ।