ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ

Wednesday, Jul 02, 2025 - 04:51 PM (IST)

ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ

ਜਲੰਧਰ- ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ 2 ਜੁਲਾਈ ਅੱਜ ਤੋਂ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਆਦਮਪੁਰ ਹਵਾਈ ਅੱਡੇ ਤੋਂ ਇਹ ਉਡਾਣ ਦੁਪਹਿਰ 3:30 ਵਜੇ ਦੇ ਕਰੀਬ ਉੱਡੀ,ਜੋਕਿ ਸ਼ਾਮ 6 ਵਜੇ ਮੁੰਬਈ ਪਹੁੰਚੇਗੀ। ਇਹ ਸੇਵਾ ਰੋਜ਼ਾਨਾ ਉਪਲੱਬਧ ਹੋਵੇਗੀ। ਇਹ ਨਾ ਸਿਰਫ਼ ਧਾਰਮਿਕ ਸ਼ਰਧਾਲੂਆਂ ਸਗੋਂ ਪੰਜਾਬ ਦੇ ਵਪਾਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਵੀ ਰਾਹਤ ਲੈ ਕੇ ਆਈ ਹੈ। 

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਪਹਿਲਕਦਮੀ ਨੂੰ ਪੰਜਾਬ ਲਈ "ਹਵਾਬਾਜ਼ੀ ਸੰਪਰਕ ਕ੍ਰਾਂਤੀ" ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੇਵਾ ਨਾ ਸਿਰਫ਼ ਇਕ ਧਾਰਮਿਕ ਜ਼ਰੂਰਤ ਵਜੋਂ ਕੰਮ ਕਰੇਗੀ ਸਗੋਂ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਿਹਾਜ਼ ਨਾਲ ਵੀ ਇਕ ਮਹੱਤਵਪੂਰਨ ਮੀਲ ਪੱਥਰ ਵੀ ਸਾਬਤ ਹੋਵੇਗੀ।

ਇਹ ਵੀ ਪੜ੍ਹੋ: Punjab: ਪਿਓ-ਪੁੱਤ ਦਾ ਹੈਰਾਨੀਜਨਕ ਕਾਰਾ! ਦੋ ਕਰੋੜ ਦੀ ਇੰਝ ਜਾਅਲੀ ਰਸੀਦ ਬਣਾ NRI ਔਰਤ ਨਾਲ ਕੀਤਾ ਵੱਡਾ ਕਾਂਡ

ਧਾਰਮਿਕ ਆਸਥਾ ਨੂੰ ਸਮਰਥਨ ਮਿਲੇਗਾ
ਇਹ ਉਡਾਣ ਸਿੱਖ ਸੰਗਤ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਸਾਬਤ ਹੋਵੇਗੀ, ਕਿਉਂਕਿ ਹੁਣ ਮੁੰਬਈ ਨਾਲ ਲੱਗਦੇ ਨਾਂਦੇੜ ਵਿੱਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਪਹੁੰਚਣਾ ਬਹੁਤ ਸੌਖਾ ਹੋ ਜਾਵੇਗਾ। ਪਹਿਲਾਂ ਆਦਮਪੁਰ ਜਾਂ ਜਲੰਧਰ ਤੋਂ ਨਾਂਦੇੜ ਜਾਣ ਲਈ ਜਾਂ ਤਾਂ ਇਕ ਰੇਲਗੱਡੀ ਜਾਂ ਕਈ ਉਡਾਣਾਂ ਦੇ ਸੁਮੇਲ ਦੀ ਲੋੜ ਹੁੰਦੀ ਸੀ ਪਰ ਹੁਣ ਸਿੱਧੀ ਉਡਾਣ ਰਾਹੀਂ ਮੁੰਬਈ ਪਹੁੰਚ ਕੇ ਸ਼ਰਧਾਲੂ ਜਲਦੀ ਹੀ ਤਖ਼ਤ ਸਾਹਿਬ ਪਹੁੰਚ ਸਕਦੇ ਹਨ।

ਇਹ ਵੀ ਪੜ੍ਹੋ: ਫਿਰ ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸੈਰ ਕਰ ਰਹੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਦੇਸ਼ ਦੀ ਵਪਾਰਕ ਰਾਜਧਾਨੀ ਹੈ ਅਤੇ ਪੰਜਾਬ ਤੋਂ ਹਜ਼ਾਰਾਂ ਲੋਕ ਕਾਰੋਬਾਰ ਅਤੇ ਨੌਕਰੀਆਂ ਲਈ ਉੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਹੁਣ ਸਿੱਧੀ ਉਡਾਣ ਰਾਹੀਂ ਸਮਾਂ ਅਤੇ ਲਾਗਤ ਦੋਵੇਂ ਬਚਣਗੇ। ਇਸ ਦੇ ਨਾਲ ਹੀ ਇਹ ਸੇਵਾ ਪੰਜਾਬ ਦੇ ਨੌਜਵਾਨਾਂ ਲਈ ਮਦਦਗਾਰ ਹੋਵੇਗੀ ਜੋ ਉੱਚ ਸਿੱਖਿਆ ਜਾਂ ਕਰੀਅਰ ਦੀ ਭਾਲ 'ਚ ਮੁੰਬਈ ਜਾਂਦੇ ਹਨ। ਨਵੀਂ ਸੇਵਾ ਦੇ ਅਨੁਸਾਰ ਉਡਾਣ ਆਦਮਪੁਰ ਹਵਾਈ ਅੱਡੇ ਤੋਂ ਦੁਪਹਿਰ 3:30 ਵਜੇ ਦੇ ਕਰੀਬ ਉਡਾਣ ਭਰੇਗੀ ਅਤੇ ਸ਼ਾਮ 6 ਵਜੇ ਮੁੰਬਈ ਪਹੁੰਚੇਗੀ। ਇਹ ਸੇਵਾ ਰੋਜ਼ਾਨਾ ਉਪਲੱਬਧ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਕਾਰਪੀਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਕੁੜੀ ਦੀ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News