ਘਰੋਂ ਭੱਜਣ ਵਾਲੇ ਪ੍ਰੇਮੀ ਜੋੜਿਆਂ ਲਈ ਬੇਹੱਦ ਅਹਿਮ ਖ਼ਬਰ! ਜਾਰੀ ਹੋਏ ਨਵੇਂ ਨਿਰਦੇਸ਼

Friday, Jul 04, 2025 - 10:35 AM (IST)

ਘਰੋਂ ਭੱਜਣ ਵਾਲੇ ਪ੍ਰੇਮੀ ਜੋੜਿਆਂ ਲਈ ਬੇਹੱਦ ਅਹਿਮ ਖ਼ਬਰ! ਜਾਰੀ ਹੋਏ ਨਵੇਂ ਨਿਰਦੇਸ਼

ਚੰਡੀਗੜ੍ਹ (ਸੁਸ਼ੀਲ): ਭੱਜੇ ਹੋਏ ਪ੍ਰੇਮੀ ਜੋੜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਪੁਲਸ ਨੇ ਇਕ ਨਵਾਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸ.ਓ.ਪੀ.) ਜਾਰੀ ਕੀਤਾ ਹੈ। ਇਹ ਐੱਸ.ਓ.ਪੀ. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਮਲਪ੍ਰੀਤ ਕੌਰ ਬਨਾਮ ਹਰਿਆਣਾ ਰਾਜ ਮਾਮਲੇ ਵਿਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ’ਚ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਉਨ੍ਹਾਂ ਜੋੜਿਆਂ ਨੂੰ ਸੁਰੱਖਿਆ, ਕਾਨੂੰਨੀ ਸਹਾਇਤਾ ਅਤੇ ਆਸਰਾ ਪ੍ਰਦਾਨ ਕਰਨਾ ਹੈ ਜੋ ਆਪਣੇ ਜੀਵਨ ਅਤੇ ਆਜ਼ਾਦੀ ਨੂੰ ਲੈ ਕੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਇਸ ਐੱਸ.ਓ.ਪੀ. ਨੂੰ ਚੰਡੀਗੜ੍ਹ ਪੁਲਸ ਡਾਇਰੈਕਟਰ ਜਨਰਲ ਦੇ ਨਿਰਦੇਸ਼ਾਂ ’ਤੇ ਤਿਆਰ ਕੀਤਾ ਗਿਆ ਹੈ ਅਤੇ ਇਸਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਪੁਲਸ ਸੁਪਰਡੈਂਟ (ਸਿਟੀ) ਨੂੰ ਸੌਂਪੀ ਗਈ ਹੈ, ਜੋ ਰਾਜ ਨੋਡਲ ਅਧਿਕਾਰੀ ਵਜੋਂ ਨਿਯੁਕਤ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ DSP ਗ੍ਰਿਫ਼ਤਾਰ! ਮਾਨ ਸਰਕਾਰ ਦਾ ਵੱਡਾ ਐਕਸ਼ਨ

ਇਸ ਤਰ੍ਹਾਂ ਕਰੇਗਾ ਕੰਮ, ਇਹ ਹੋਣਗੇ ਨਿਯਮ

- ਜਿਵੇਂ ਹੀ ਕਿਸੇ ਜੋੜੇ ਵੱਲੋਂ ਸੁਰੱਖਿਆ ਦੀ ਅਪੀਲ ਪ੍ਰਾਪਤ ਹੁੰਦੀ ਹੈ, ਸਬੰਧਤ ਅਧਿਕਾਰੀ ਉਸਨੂੰ ਨੋਡਲ ਅਫਸਰ ਕੋਲ ਭੇਜੇਗਾ, ਜੋ ਉਸਨੂੰ ਸਥਾਨਕ ਐੱਸ.ਐੱਚ.ਓ. ਕੋਲ ਜਾਂਚ ਲਈ ਭੇਜੇਗਾ। ਇਹ ਸਾਰੀ ਪ੍ਰਕਿਰਿਆ ਤਿੰਨ ਦਿਨਾਂ ਦੇ ਅੰਦਰ ਪੂਰੀ ਕਰਨੀ ਪਵੇਗੀ।

- ਐੱਸ.ਐੱਚ.ਓ. ਇੱਕ ਮਹਿਲਾ ਅਧਿਕਾਰੀ ਦੀ ਮੌਜੂਦਗੀ ਵਿਚ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਾਂਚ ਕਰੇਗਾ। ਜੇਕਰ ਕੋਈ ਜਾਨ-ਮਾਲ ਦੀ ਧਮਕੀ ਸਾਹਮਣੇ ਆਉਂਦੀ ਹੈ, ਤਾਂ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

- ਜੋੜੇ ਦੀ ਸੁਰੱਖਿਆ ਜਾਂਚ ਦੇ ਆਧਾਰ ’ਤੇ ਐੱਸ.ਐੱਚ.ਓ. ਉਨ੍ਹਾਂ ਨੂੰ ਸੈਕਟਰ-19ਬੀ ਸਥਿਤ ਪ੍ਰੋਟੈਕਸ਼ਨ ਹੋਮ/ਸੇਫ ਹਾਊਸ ਵਿਚ ਰੱਖਣ ਦਾ ਫੈਸਲਾ ਲੈ ਸਕਦਾ ਹੈ। ਜੇਕਰ ਲੜਕੀ ਨਾਬਾਲਗ ਹੈ, ਤਾਂ ਉਸਨੂੰ ਸੈਕਟਰ-15 ਸਥਿਤ ਆਸ਼ੀਆਣਾ ਵਿਚ ਰੱਖਿਆ ਜਾਵੇਗਾ।

- ਜੇਕਰ ਕਿਸੇ ਫ਼ੈਸਲੇ ’ਤੇ ਕੋਈ ਇਤਰਾਜ਼ ਹੈ ਤਾਂ ਐੱਸ.ਡੀ.ਪੀ.ਓ./ਡੀ.ਐੱਸ.ਪੀ. ਖੇਤਰੀ ਅਪੀਲੀ ਅਧਿਕਾਰੀ ਹੋਣਗੇ, ਜੋ ਸੱਤ ਦਿਨਾਂ ਦੇ ਅੰਦਰ ਫੈਸਲਾ ਦੇਣਗੇ। ਇਹ ਫੈਸਲਾ ਪੀੜਤ ਧਿਰ ਨੂੰ ਮੁਫ਼ਤ ਉਪਲਬਧ ਕਰਵਾਏ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 9 ਜੁਲਾਈ ਤਕ ਲਈ ਵੱਡੀ ਭਵਿੱਖਬਾਣੀ! ਦਿੱਤੀ ਗਈ ਚੇਤਾਵਨੀ

-ਸੈਕਟਰ-17 ਸਥਿਤ ਹੋਮ ਗਾਰਡ ਭਵਨ ’ਚ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਦੇ ਤਹਿਤ ਇੱਕ ਵਿਸ਼ੇਸ਼ ਸੈੱਲ ਵੀ ਸਥਾਪਤ ਕੀਤਾ ਹੈ, ਜਿੱਥੋਂ ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਅਤੇ ਕਾਰਵਾਈ ਕੀਤੀ ਜਾਵੇਗੀ।

-ਲੋੜਵੰਦ ਜੋੜੇ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ ’ਤੇ ਜਾ ਕੇ ਵਾਧੂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਜਾਂ ਐਮਰਜੈਂਸੀ ਦੀ ਸਥਿਤੀ ਵਿਚ 112 ’ਤੇ ਕਾਲ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News