Health Tips : ਫਿੱਟ ਰਹਿਣ ਲਈ ਰੋਜ਼ਾਨਾ ਸਵੇਰੇ 30 ਮਿੰਟ ਕਰੋ 'ਜੌਗਿੰਗ', ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਨਿਜ਼ਾਤ
Saturday, Mar 16, 2024 - 01:57 PM (IST)
ਜਲੰਧਰ - ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਬਹੁਤ ਸਾਰੇ ਲੋਕ ਸਵੇਰ ਦੇ ਸਮੇਂ ਜੌਗਿੰਗ ਕਰਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਵੀ ਹੈ। ਰੋਜ਼ਾਨਾ 20 ਤੋਂ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬੀਮਾਰੀਆਂ ਦੂਰ ਹੁੰਦੀਆਂ ਹਨ। ਜੌਗਿੰਗ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਜੇਕਰ ਤੁਹਾਡੀ ਉਮਰ 25-30 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਰੋਜ਼ਾਨਾ ਜੌਗਿੰਗ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਜੌਗਿੰਗ ਨਾਲ ਕਰਦੇ ਹਨ, ਜਦਕਿ ਕਈ ਰਾਤ ਨੂੰ ਜਾਗਿੰਗ ਕਰਦੇ ਹਨ। ਜੌਗਿੰਗ ਕਰਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ....
ਮੋਟਾਪਾ ਦੂਰ ਹੁੰਦੈ
ਰੋਜ਼ਾਨਾ ਜੌਗਿੰਗ ਕਰਨ ਨਾਲ ਮੋਟਾਪਾ ਦੂਰ ਹੁੰਦਾ ਹੈ। ਜੌਗਿੰਗ ਕਰਨ ਨਾਲ ਸਰੀਰ ਦੀ ਬੇਲੋੜੀ ਚਰਬੀ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਮੋਟਾਪਾ ਅਤੇ ਭਾਰ ਵਧਣ ਦੀ ਸਮੱਸਿਆ ਦੂਰ ਹੁੰਦੀ ਹੈ। ਜੌਗਿੰਗ ਕਰਨ ਨਾਲ ਸਾਡਾ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ।
ਹੱਡੀਆਂ ਅਤੇ ਮਾਸਪੇਸ਼ੀਆਂ ਹੁੰਦੀਆਂ ਹਨ ਮਜ਼ਬੂਤ
ਰੋਜ਼ਾਨਾ ਸਵੇਰ ਦੇ ਸਮੇਂ ਜੌਗਿੰਗ ਕਰਨ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਜੌਗਿੰਗ ਕਰਨ ਨਾਲ ਗੌਡਿਆਂ ਵਿੱਚ ਹੋਣ ਵਾਲਾ ਦਰਦ ਦੀ ਦੂਰ ਹੋ ਜਾਂਦਾ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ। ਜੌਗਿੰਗ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ
ਸਾਰਾ ਦਿਨ ਕੰਮ ਵਿੱਚ ਵਿਅਸਥ ਹੋਣ ਕਾਰਨ ਸਾਨੂੰ ਕੰਮ ਸੰਬੰਧੀ ਚਿੰਤਾਵਾਂ ਜਾਂ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜਿਸ ਕਾਰਨ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਜੌਗਿੰਗ ਕਰਨੀ ਬਹੁਤ ਜ਼ਰੂਰੀ ਹੈ। ਜੌਗਿੰਗ ਕਰਨ ਨਾਲ ਸਰੀਰ ਵਿੱਚੋਂ ਐਂਡੋਰਫਿਨ ਨਾਮਕ ਹਾਰਮੋਨ ਨਿਕਲਦੇ ਹਨ, ਜੋ ਸਰੀਰ ਨੂੰ ਤਣਾਅ ਮੁਕਤ ਕਰ ਦਿੰਦੇ ਹਨ।
ਸਰੀਰ ਨੂੰ ਊਰਜਾ ਮਿਲਦੀ ਹੈ
ਰੋਜ਼ਾਨਾ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਜੌਗਿੰਗ ਕਰਨ ਤੋਂ ਬਾਅਦ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਜੌਗਿੰਗ ਕਰਨ ਨਾਲ ਨਾਸ਼ਤਾ ਵੀ ਜਲਦੀ ਹਜ਼ਮ ਹੁੰਦਾ ਹੈ, ਜਿਸ ਨਾਲ ਸਰੀਰਕ ਊਰਜਾ ਵੱਧਦੀ ਹੈ।
ਚੰਗੀ ਨੀਂਦ ਆਉਂਦੀ ਹੈ
ਸਾਰਾ ਦਿਨ ਕੰਮ ਕਰਨ ਕਰਕੇ ਸਰੀਰ ਥੱਕ ਜਾਂਦਾ ਹੈ, ਜਿਸ ਨਾਲ ਰਾਤ ਦੇ ਸਮੇਂ ਨੀਂਦ ਚੰਗੀ ਨਹੀਂ ਆਉਂਦੀ। ਕਈ ਵਾਰ ਕੰਮ ਦੀ ਚਿੰਤਾ ਹੋਣ ਕਾਰਨ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਹਾਲਤ ਵਿੱਚ ਜੌਗਿੰਗ ਕਰਨੀ ਚਾਹੀਦੀ ਹੈ। ਜੌਗਿੰਗ ਕਰਨ ਨਾਲ ਸਰੀਰ ਦੀ ਥਕਾਵਟ, ਚਿੰਤਾ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ, ਜਿਸ ਨਾ ਚੰਗੀ ਨੀਂਦ ਆਉਂਦੀ ਹੈ।
ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ
ਸਵੇਰ ਦੇ ਸਮੇਂ ਰੋਜ਼ਾਨਾ ਜੌਗਿੰਗ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਘਾਟ ਨਹੀਂ ਹੁੰਦੀ। ਇਸ ਨਾਲ ਦਿਲ ਦੀ ਧੜਕਣ ਵੱਧਦੀ ਹੈ ਅਤੇ ਸਰੀਰ ਵਿੱਚ ਖੂਨ ਦਾ ਸੰਚਾਰ ਚੰਗੇ ਤਰੀਕੇ ਨਾਲ ਹੁੰਦਾ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ 30 ਮਿੰਟ ਜੌਗਿੰਗ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਕਾਫ਼ੀ ਹੱਦ ਤੱਕ ਰਾਹਤ ਮਿਲਦੀ ਹੈ।