ਸ਼ਮਸ਼ਾਨਘਾਟ ''ਚ ਨਸ਼ਾ ਕਰ ਰਹੇ ਦੋ ਨੌਜਵਾਨ ਗ੍ਰਿਫ਼ਤਾਰ

05/22/2024 5:18:46 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ  ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਮਸ਼ਾਨਘਾਟ ਦੇ ਕਮਰੇ ਵਿਚ ਹੈਰੋਇਨ ਦੇ ਨਸ਼ੇ ਵਿਚ ਧੁੱਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਸੂਈਆਂ ਸਮੇਤ ਦੋ ਸਰਿੰਜਾਂ, ਇੱਕ ਹੈਰੋਇਨ ਰਹਿਤ ਪਲਾਸਟਿਕ ਦਾ ਲਿਫ਼ਾਫ਼ਾ, ਇੱਕ ਚਮਚਾ ਅਤੇ ਇੱਕ ਲਾਈਟਰ ਬਰਾਮਦ ਹੋਇਆ ਹੈ। ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ, ਜਦੋਂ ਉਹ ਅੱਡਾ ਬਹਿਰਾਮਪੁਰ ਤੋਂ ਥੋੜਾ ਅੱਗੇ ਸ਼ਮਸ਼ਾਨਘਾਟ ਬਹਿਰਾਮਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸ਼ੱਕੀ ਵਿਅਕਤੀ ਰਮਨ ਕੁਮਾਰ ਉਰਫ ਲਾਡੀ ਪੁੱਤਰ ਦਲਵੀਰ ਚੰਦ ਵਾਸੀ ਮੁਗਲਾਣੀ ਚੱਕ ਤੇ ਸਤਵਿੰਦਰ ਸਿੰਘ ਉਰਫ਼ ਮੌਨ ਪੁੱਤਰ ਇਕਬਾਲ ਸਿੰਘ ਵਾਸੀ ਅੱਡਾ ਹਲੜੀ  ਨੂੰ ਸ਼ਮਸ਼ਾਨਘਾਟ ਦੇ ਵਰਾਂਡੇ 'ਚ ਲੁਕਿਆ ਦੇਖਿਆ ਗਿਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਇਸ ਸਮੇਂ ਉਹ ਹੈਰੋਇਨ ਦੇ ਨਸ਼ੇ 'ਚ ਸੀ। ਇਸ 'ਤੇ ਮੁਲਜ਼ਮ ਰਮਨ ਕੁਮਾਰ ਅਤੇ ਸਤਵਿੰਦਰ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਇੱਕ ਸੂਈ ਸਮੇਤ ਇੱਕ ਸਰਿੰਜ, ਇੱਕ ਹੈਰੋਇਨ ਚਿੱਟੇ ਪਲਾਸਟਿਕ ਦਾ ਲਿਫ਼ਾਫ਼ਾ ਅਤੇ ਇੱਕ ਸਰਿੰਜ ਸਮੇਤ ਇੱਕ ਸੂਈ, ਇੱਕ ਚਮਚਾ ਅਤੇ ਇੱਕ ਲਾਈਟਰ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News