ASI ’ਤੇ ਪਿਸਤੌਲ ਨਾਲ ਫਾਇਰ ਕਰਨ ਵਾਲਾ ਨੌਜਵਾਨ ਪਿਸਤੌਲ, ਮੈਗਜ਼ੀਨ ਤੇ 5 ਜ਼ਿੰਦਾ ਰੌਂਦ ਸਮੇਤ ਗ੍ਰਿਫ਼ਤਾਰ
Wednesday, May 22, 2024 - 12:41 PM (IST)

ਗੁਰਦਾਸਪੁਰ (ਵਿਨੋਦ)-ਥਾਣਾ ਸਦਰ ਪੁਲਸ ਗੁਰਦਾਸਪੁਰ ਨੇ ਏ. ਐੱਸ. ਆਈ. ਸਤਵਿੰਦਰ ਮਸੀਹ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਇਕ ਨੌਜਵਾਨ ਨੂੰ ਇਕ ਪਿਸਤੌਲ ਸਮੇਤ ਮੈਗਜ਼ੀਨ ਅਤੇ 5 ਰੌਂਦ ਜ਼ਿੰਦਾ ਸਮੇਤ ਗ੍ਰਿਫ਼ਤਾਰ ਕਰਕੇ ਧਾਰਾ 307, 353, 25-54-59 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਵਿੰਦਰ ਮਸੀਹ ਵੱਲੋਂ ਪੁਲਸ ਪਾਰਟੀ ਦੇ ਨਾਲ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋਸ਼ੀ ਗੁਰਤੇਗ ਸਿੰਘ ਉਰਫ਼ ਤੇਗਾ ਪੁੱਤਰ ਕੁਲਦੀਪ ਸਿੰਘ ਵਾਸੀ ਕਾਲਾ ਨੰਗਲ ਥਾਣਾ ਸਦਰ ਬਟਾਲਾ ਮੋਟਰਸਾਈਕਲ ਨੰਬਰ ਪੀ. ਬੀ.35 ਐੱਲ 8329 ਅਤੇ ਸਵਾਰ ਹੋ ਕੇ ਪਠਾਨਕੋਟ ਸਾਈਡ ਤੋਂ ਆਇਆ ਅਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਸਿੱਧਾ ਨਾਕੇ ਦੇ ਨਜ਼ਦੀਕ ਆ ਕੇ ਡਿੱਗ ਗਿਆ। ਜਿਸ ਨੂੰ ਪੁਲਸ ਪਾਰਟੀ ਦੀ ਮਦਦ ਨਾਲ ਚੁੱਕ ਕੇ ਖੜ੍ਹਾ ਕੀਤਾ ।
ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਏ. ਐੱਸ. ਆਈ. ਸਤਵਿੰਦਰ ਮਸੀਹ ਨੂੰ ਦੋਸ਼ੀ ਦੇ ਕੋਲ ਕੋਈ ਹਥਿਆਰ ਹੋਣ ਦਾ ਸ਼ੱਕ ਪਿਆ ਤਾਂ ਦੋਸ਼ੀ ਮੌਕੇ ਤੋਂ ਨਬੀਪੁਰ ਸਾਇਡ ਨੂੰ ਭੱਜ ਗਿਆ ਤਾਂ ਉਸ ਨੇ ਪੁਲਸ ਪਾਰਟੀ ਸਮੇਤ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਉਸ ਦੇ ਪਿੱਛੇ ਭੱਜਿਆ ਤਾਂ ਦੋਸ਼ੀ ਗੁਰਤੇਗ ਸਿੰਘ ਉਰਫ਼ ਤੇਗਾ ਨੇ ਆਪਣੀ ਡੱਬ ਵਿਚੋਂ ਪਿਸਟਲ ਕੱਢ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਕੀਤਾ, ਜੋ ਉਸ ਦੇ ਕੰਨ ਦੇ ਕੋਲ ਦੀ ਲੰਘ ਗਿਆ ਅਤੇ ਦੂਜਾ ਫਾਇਰ ਉਸ ਦੇ ਉੱਪਰ ਦੀ ਲੰਘ ਗਿਆ ਅਤੇ ਤੀਜਾ ਫਾਇਰ ਦੋਸੀ ਨੇ ਹਵਾ ਵਿਚ ਕੀਤਾ ਅਤੇ ਹਨੇਰੇ ਦਾ ਫਾਇਦਾ ਲੈ ਕੇ ਝਾੜੀਆਂ ਦੇ ਵਿਚੋਂ ਦੀ ਮੌਕੇ ਤੋਂ ਭੱਜ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਦੋਸੀ ਦਾ ਪਿੱਛਾ ਕਰਕੇ ਦੋਸ਼ੀ ਨੂੰ ਸਿਵਲ ਹਸਪਤਾਲ ਬੱਬਰੀ ਦੀ ਪਿਛਲੀਂ ਸਾਇਡ ਤੋਂ ਰੇਡ ਕਰਕੇ ਕਾਬੂ ਕੀਤਾ। ਦੋਸ਼ੀ ਪਾਸੋਂ ਮੌਕੇ ਤੋਂ ਇਕ ਪਿਸਟਲ ਸਮੇਤ ਮੈਗਜ਼ੀਨ ਅਤੇ 5 ਰੋਂਦ ਜ਼ਿੰਦਾ ਬਰਾਮਦ ਹੋਏ। ਜਿਸ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ 'ਚ 'ਆਪ' ਆਗੂ ਮਹਿੰਦਰ ਜੀਤ ਸਿੰਘ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8