ਨਸ਼ੇ ਦੇ ਆਦੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

Tuesday, May 28, 2024 - 02:09 PM (IST)

ਸਮਾਣਾ (ਦਰਦ, ਅਸ਼ੋਕ) : ਚਿੱਟਾ ਦੇ ਆਦਿ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਸਮਾਣਾ ਲਿਆਂਦੇ ਜਾਣ ’ਤੇ ਇਲਾਜ ਦੌਰਾਨ ਉਸ ਦੀ ਮੌਤ ਹੋਣ ਦਾ ਸਮਾਚਾਰ ਹੈ। ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜੇ ਕੁਮਾਰ (23) ਦੇ ਪਿਤਾ ਕ੍ਰਿਸ਼ਨ ਚੰਦ ਨਿਵਾਸੀ ਵੜੈਚਾ ਪਤੀ ਹਾਲ ਆਬਾਦ ਕਰਨਾਲ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਪੈਂਟਰ ਵਜੋਂ ਕੰਮ ਕਰਦਾ ਉਸ ਦਾ ਪੁੱਤਰ ਅਜੇ ਆਪਣੀ ਪਤਨੀ ਨਾਲ ਵੜੈਚਾਂ ਪਤੀ ਸਮਾਣਾ ’ਚ ਰਹਿੰਦਾ ਸੀ। 

ਪਿਛਲੇ ਕੁਝ ਮਹੀਨੇ ਤੋਂ ਉਹ ਚਿੱਟੇ (ਨਸ਼ੇ) ਦਾ ਆਦੀ ਹੋ ਗਿਆ ਸੀ ਜਦਕਿ ਮ੍ਰਿਤਕ ਦੀ ਮਾਤਾ ਅਨੁਸਾਰ ਉਹ ਕਈ ਵਾਰ ਨਸ਼ੇ ਦਾ ਟੀਕਾ ਵੀ ਲਗਾਉਂਦਾ ਸੀ। ਬੀਤੇ ਦਿਨ ਉਸ ਨੇ ਘਰ ’ਚ ਪਈ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਉਲਟੀਆਂ ਲੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਚਚੇਰੇ ਭਰਾਵਾਂ ਵੱਲੋਂ ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਡਾਕਟਰਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੇ ਬਾਵਜੂਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।


Gurminder Singh

Content Editor

Related News