ਨਾਨਕੇ ਗਏ 10 ਮਹੀਨੇ ਦੇ ਬੱਚੇ ਨਾਲ ਵਾਪਰੀ ਅਣਹੋਣੀ, ਜਹਾਨੋਂ ਰੁਖ਼ਸਤ ਹੋਈ ਨੰਨ੍ਹੀ ਜਾਨ

Wednesday, Mar 15, 2023 - 05:25 PM (IST)

ਨਾਨਕੇ ਗਏ 10 ਮਹੀਨੇ ਦੇ ਬੱਚੇ ਨਾਲ ਵਾਪਰੀ ਅਣਹੋਣੀ, ਜਹਾਨੋਂ ਰੁਖ਼ਸਤ ਹੋਈ ਨੰਨ੍ਹੀ ਜਾਨ

ਬਟਾਲਾ (ਸਾਹਿਲ) : ਪਿੰਡ ਸੁਨਈਆ ਤੋਂ ਅੱਜ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਰੀਬ 10 ਮਹੀਨੇ ਦੇ ਮਾਸੂਮ ਬੱਚੇ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਾ ਮਤਾਜ ਆਪਣੇ ਨਾਨਕੇ ਆਇਆ ਹੋਇਆ ਸੀ ਜਿੱਥੇ ਇਹ ਅਣਹੋਣੀ ਵਾਪਰੀ।ਇਸ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਨੂੰ ਜਾਰੀ ਕੀਤਾ ਪੱਤਰ, ਇਨ੍ਹਾਂ ਨਿਯਮਾਂ ਦੀ ਉਲੰਘਣਾ 'ਤੇ ਰੱਦ ਹੋਵੇਗੀ ਮਾਨਤਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਾਸੂਮ ਬੱਚੇ ਮਤਾਜ ਦੇ ਮਾਮਾ ਮੇਜਰ ਸਿੰਘ ਵਾਸੀ ਪਿੰਡ ਸੁਨਈਆ ਨੇ ਦੱਸਿਆ ਕਿ ਉਸਦਾ 10 ਮਹੀਨੇ ਦਾ ਭਾਣਜਾ ਮਤਾਜ ਪੁੱਤਰ ਦਲਜੀਤ ਵਾਸੀ ਪਿੰਡ ਲੱਖੂਵਾਲ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਬੱਚਾ ਅੱਜ ਖੇਡਦਾ-ਖੇਡਦਾ ਪਿੰਡ ਵਿਚ ਬਣੇ ਛੱਪੜ ਵਿਚ ਜਾ ਵੜਿਆ। ਛੱਪੜ ਪਾਣੀ ਨਾਲ ਭਰਿਆ ਹੋਣ ਕਰਕੇ ਬੱਚਾ ਉਸ ਵਿਚ ਜਾ ਡੁੱਬਾ। ਕੁਝ ਸਮੇਂ ਬਾਅਦ ਪਰਿਵਾਰ ਬੱਚੇ ਦੀ ਭਾਲ ਕਰਨ ਲੱਗਾ ਤਾਂ ਵੇਖਿਆ ਕਿ ਬੱਚਾ ਛੱਪੜ ਵਿਚ ਡਿੱਗਾ ਪਿਆ ਸੀ, ਜਿਸ ਨੂੰ ਉਹ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਆਏ ਪਰ ਉਦੋਂ ਤੱਕ ਭਾਣਾ ਵਾਪਰ ਚੁੱਕਾ ਸੀ। ਡਾਕਟਰਾਂ ਨੇ ਬੱਚੇ ਮਤਾਜ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਤੋਂ ਬਾਅਦ ਸਾਰਾ ਪਰਿਵਾਰ ਸੋਗ 'ਚ ਡੁੱਬ ਗਿਆ।

ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News