ਜ਼ੁਕਰਬਰਗ ਨੇ ਪਹਿਲੀ ਵਾਰ ਕੀਤੀ Live Chat, ਕਿਹਾ- ਹਮੇਸ਼ਾ FREE ਰਹੇਗੀ Facebook

Monday, Jun 27, 2016 - 03:33 PM (IST)

ਜ਼ੁਕਰਬਰਗ ਨੇ ਪਹਿਲੀ ਵਾਰ ਕੀਤੀ Live Chat, ਕਿਹਾ- ਹਮੇਸ਼ਾ FREE ਰਹੇਗੀ Facebook

ਜਲੰਧਰ: ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ  ਦੇ CEO ਮਾਰਕ ਜ਼ੁਕਰਬਰਗ ਨੇ ਪਹਿਲੀ ਵਾਰ ਫੇਸਬੁੱਕ ਲਾਇਵ ਫੀਚਰ ਦਾ ਇਸਤੇਮਾਲ ਕਰਕੇ ਲੋਕਾਂ ਦੇ ਸਵਾਲਾਂ ਦੇ ਲਾਇਵ ਜਵਾਬ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਵਰਚੁਅਲ ਰਿਐਲਿਟੀ, ਆਰਟੀਫੀਸ਼ਿਅਲ ਇੰਟੈਲੀਜੈਂਸ,  ਫੇਸਬੁੱਕ ਦੇ ਭਵਿੱਖ ''ਚ ਆਉਣ ਵਾਲੀ ਸਹੂਲਤਾਂ ਬਾਰੇ ''ਚ ਚਰਚਾ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਾਡਾ ਫੋਕਸ ਫਿਲਹਾਲ ਮੋਬਾਇਲ ਐਪ ''ਤੇ ਰਹੇਗਾ ਅਤੇ ਇਹ ਤੁਹਾਡੇ ਲਈ ਹਮੇਸ਼ਾ ਫ੍ਰੀ ਰਹੇਗੀ।

 
ਵਰਚੁਅਲ ਰਿਐਲਿਟੀ ਦੇ ਸਵਾਲ ''ਤੇ ਜ਼ੁਕਰਬਰਗ ਨੇ ਜਵਾਬ ਦਿੱਤਾ ਕਿ ਉਹ ਕੋਸ਼ਿਸ਼ ਕਰ ਰਹੇ ਹੈ ਕਿ ਲੋਕਾਂ ਨੂੰ ਉਹ ਸ਼ੇਅਰ ਕਰਨ ਦੀ ਇਜਾਜ਼ਤ ਮਿਲੇ ਜੋ ਉਹ ਸੱਚ ''ਚ ਐਕਸਪੀਰਿਅੰਸ ਕਰਦੇ ਹਨ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਦੇ ਫੇਸਬੁੱਕ ਇਸਤੇਮਾਲ ਕਰਨ ਲਈ ਪੈਸੇ ਦੇਣ ਹੋਣਗੇ ਤਾਂ ਉਨ੍ਹਾਂ ਨੇ ਸਾਫ਼ ਹੀ ਨਾ ਕਿਹਾ।
 
ਜ਼ੁਕਰਬਰਗ ਤੋਂ ਪਹਿਲਾ ਸਵਾਲ ਕੀਤਾ ਗਿਆ ਕਿ ਕੀ ਭਵਿੱਖ ''ਚ ਫੇਸਬੁੱਕ ''ਤੇ ਕਦੇ ਕੰਟੈਂਟ ਸਟੋਰ ਕਰ ਸਕਣਗੇ? ਕੀ ਲੋਕਾਂ ਨੂੰ ਇਸ ਦੇ ਲਈ ਆਨਲਾਈਨ ਫੋਲਡਰ ਦੀ ਸਹੂਲਤ ਮਿਲੇਗੀ। ਇਸ ''ਤੇ ਜਕਰਬਰਗ ਨੇ ਕੁਝ ਖਾਸ ਨਹੀਂ ਕਿਹਾ ਪਰ ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਕੰਪਨੀ ਇਸ ਤਰ੍ਹਾਂ ਦੇ ਫੀਚਰ ''ਤੇ ਕੰਮ ਕਰ ਰਹੀ ਹੈ। 
 
ਅੱਜ ਫੇਸਬੁੱਕ ਸ਼ੁਰੂ ਹੁੰਦੀ ਤਾਂ ਬਿਲਕੁੱਲ ਅਗਲ ਹੁੰਦੀ
ਜੈਪੁਰ ਦੇ ਰਹਿਣ ਵਾਲੇ ਇਕ ਭਾਰਤੀ ਅਮਰੀਕੀ ਦੇ ਸਵਾਲ ਦੇ ਜਵਾਬ ''ਚ ਜ਼ੁਕਰਬਰਗ ਨੇ ਕਿਹਾ ਕਿ ਜੇਕਰ ਉਹ ਅੱਜ ਫੇਸਬੁੱਕ ਸ਼ੁਰੂ ਕਰਦੇ ਤਾਂ ਇਹ ਬਿਲਕੁੱਲ ਅਲਗ ਦਿਸਦੀ। ਉਹ ਫੇਸਬੁੱਕ ਨੂੰ ਵੈੱਬਸਾਈਟ ਦੀ ਤਰ੍ਹਾਂ ਨਹੀਂ ਬਲਕਿ ਮੋਬਾਇਲ ਐਪ ਦੇ ਤੌਰ ''ਤੇ ਲਾਂਚ ਕਰਦੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਜੰਗਲ ''ਚ ਵੀ ਭੇਜ ਦਿੱਤਾ ਜਾਵੇ ਤਾਂ ਵੀ ਉਨ੍ਹਾਂ ਦਾ ਇਕ ਹੀ ਮਕਸਦ ਹੋਵੇਗਾ, ਅਤੇ ਉਹ ਹੋਵੇਗਾ ਲੋਕਾਂ ਨੂੰ ਇਕ-ਦੂੱਜੇ ਨਾਲ ਜੋੜਨਾ।

Related News