MWC 2017 : ਲਾਂਚ ਹੋਇਆ ਦੁਨੀਆ ਦਾ ਪਹਿਲਾ 5G ਸਮਾਰਟਫੋਨ

Monday, Feb 27, 2017 - 02:11 PM (IST)

ਜਲੰਧਰ- 2ਜੀ ਅਤੇ 3ਜੀ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਜਿਥੇ ਅਜੇ ਤੱਕ 4ਜੀ ਵੱਲ ਕਦਮ ਵਧਾ ਰਹੇ ਹਨ ਉਥੇ ਹੀ ਚੀਨ ਦੀ ਦਿੱਗਜ ਟੈਕਨਾਲੋਜੀ ਕੰਪਨੀ ਜ਼ੈੱਡ.ਟੀ.ਈ. ਨੇ ਦੁਨੀਆ ਦਾ ਪਹਿਲਾ 5ਜੀ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਲਾਈਟਨਿੰਗ-ਫਾਸਟ 5ਜੀ ਮੋਬਾਇਲ ਇੰਟਰਨੈੱਟ ਸਰਵਿਸ ਦੇ 2020 ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕਿਸੇ ਵੀ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਇਹ ਪਹਿਲਾ 5ਜੀ ਸਮਰਾਟਫੋਨ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਇਹ ਅਜਿਹਾ ਪਹਿਲਾ ਸਮਰਾਟਫੋਨ ਹੈ ਜਿਸ ਦੀ ਡਾਊਨਲੋਡਿੰਗ ਸਪੀਡ 1 ਗੀਗਾਬਾਈਟ ਪ੍ਰਤੀ ਸੈਕਿੰਡ ਤੱਕ ਹੋ ਸਕਦੀ ਹੈ ਜੋ ਅੱਜ ਦੇ ਸਮੇਂ ''ਚ ਇਸਤੇਮਾਲ ਹੋਣ ਵਾਲੀ ਪਹਿਲੀ ਜਨਰੇਸ਼ਨ ਦੇ 4ਜੀ ਸਰਵਿਸ ਤੋਂ 10 ਗੁਣਾ ਜ਼ਿਆਦਾ ਬਿਹਤਰ ਹੈ। 
ਇਸ ਫੋਨ ਨੂੰ MWC 2017 ''ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਨਾਲ 360 ਡਿਗਰੀ ਪੈਨੋਰੈਮਿਕ ਵਰਚੁਅਲ ਰਿਆਲਿਟੀ ਵੀਡੀਓ ਅਤੇ ਅਲਟਰਾ ਹਾਈ-ਫਾਈ ਮਿਊਜ਼ਿਕ ਅਤੇ ਵੀਡੀਓ ਲਈ ਫਾਸਟ ਡਾਊਨਲੋਡ ਸਪੋਰਟ ਮਿਲਦਾ ਹੈ। ਇਕ ਜ਼ੈੱਡ.ਟੀ.ਈ. ਬੁਲਾਰੇ ਨੇ ਕਿਹਾ ਹੈ ਕਿ ਨਵੇਂ ਡਿਵਾਈਸ ਦੇ ਨਾਲ ਲੋਕਾਂ ਦੇ ਇਕ-ਦੂਜੇ ਨਾਲ ਜੁੜਨ ਦਾ ਤਰੀਕਾ ਹਮੇਸ਼ਾ ਲਈ ਬਦਲ ਜਾਵੇਗਾ। 5ਜੀ ਟੈਕਨਾਲੋਜੀ ''ਤੇ ਧਿਆਨ ਦੇਣਾ ਜ਼ੈੱਡ.ਟੀ.ਈ. ਦੇ ਗਲੋਬਲ ਡਿਵੈਲਪਮੈਂਟ ਦੀਆਂ ਮੁੱਖ ਪਹਿਲਾਂ ''ਚੋਂ ਇਕ ਹੋਵੇਗੀ। ਟੈੱਕ ਕੰਪਨੀ ਅਜਿਹੇ ਪ੍ਰੋਡਕਟ ਡਿਵੈੱਲਪ ਕਰਨ ''ਤੇ ਧਿਆਨ ਦੇ ਰਹੀ ਹੈ ਜੋ 5ਜੀ ਨੂੰ ਸਪੋਰਟ ਕਰਨ। ਪੰਜਵੀਂ ਜਨਰੇਸ਼ਨ ਵਾਲੇ ਨੈੱਟਵਰਕ ਨਾਲ ਉਨ੍ਹਾਂ ਲੋਕਾਂ ਨੂੰ ਤੇਜ਼ ਕੁਨੈਕਟੀਵਿਟੀ ਮਿਲਣ ਦੀ ਉਮੀਦ ਹੈ ਜੋ ਸਿੱਧੇ ਫੋਨ ਤੋਂ ਮੂਵੀ ਅਤੇ ਟੀ.ਵੀ. ਸਟਰੀਮ ਕਰਨ ਦੇ ਆਦਿ ਹੋ ਚੁੱਕੇ ਹਨ। 
ਫਾਰੇਸਟ ਵਿਸ਼ਲੇਸ਼ਕ ਥਾਮਸ ਹਸਨ ਨੇ ਕਿਹਾ ਹੈ ਕਿ ਜ਼ੈੱਡ.ਟੀ.ਈ. ਇਸ ਫੋਨ ਨੂੰ ''ਇਨੋਵੇਸ਼ਨ ਦਿਖਾਉਣ'' ਅਤੇ ''ਸੈਕਿੰਡਸ ''ਚ ਪੂਰੀ ਮੂਵੀ ਨੂੰ ਡਾਊਨਲੋਡ ਕਰਨ ''ਚ ਸਮਰਤ ਹੋਣ ਦੀ ਝਲਕ'' ਦਿਖਾਉਣ ਲਈ ਇਸਤੇਮਾਲ ਕਰ ਰਹੀ ਸੀ। ਪਰ ਇਸ ਦੀ ਬਹੁਤ ਜ਼ਿਆਦਾ ਵਿਕਰੀ ਹੋਣ ਦੀ ਉਮੀਦ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੱਚਾਈ ਇਹ ਹੈ ਕਿ ਇਹ ਸਮਾਰਟਫੋਨ ਗਾਹਕਾਂ ਦੇ ਕੰਮ ਨਹੀਂ ਆਏਗਾ ਕਿਉਂਕਿ 5ਜੀ ਅਤੇ ਵਰਚੁਅਲ ਰਿਆਲਿਟੀ ਨੂੰ ਅਜੇ ਗਾਹਕਾਂ ਤੱਕ ਪਹੁੰਚਣ ''ਚ ਕਈ ਸਾਲਾਂ ਦਾ ਸਮਾਂ ਲੱਗੇਗਾ।

Related News