YouTube ਵੀਡੀਓ ਦੇਖਣਾ ਹੋਵੇਗਾ ਹੋਰ ਵੀ ਮਜ਼ੇਦਾਰ, ਆ ਰਿਹਾ ਇਹ ਨਵਾਂ ਫੀਚਰ

Friday, Sep 20, 2024 - 05:16 PM (IST)

ਗੈਜੇਟ ਡੈਸਕ- ਯੂਟਿਊਬ ਦੇ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਵਿਗਿਆਪਨ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੇ। ਯੂਟਿਊਬ ਪੌਜ਼ ਐਡ ਦਾ ਫੀਚਰ ਰਿਲੀਜ਼ ਕਰ ਰਿਹਾ ਹੈ। ਪਿਛਲੇ ਸਾਲ ਯੂਟਿਊਬ ਨੇ ਇਕ ਫੀਚਰ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਪਲੇਅ ਹੋ ਰਹੀ ਕਿਸੇ ਵੀਡੀਓ ਨੂੰ ਪੌਜ਼ ਕਰਨ 'ਤੇ ਵਿਗਿਆਪਨ ਦਿਸਦੇ ਸਨ। ਯੂਟਿਊਬ ਦੇ ਇਸ ਫੀਚਰ ਨੂੰ ਲੈ ਕੇ ਲੋਕਾਂ ਨੇ ਕਾਫੀ ਸ਼ਿਕਾਇਤਾਂ ਕੀਤੀਆਂ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਆਪਣੀ ਪਲਾਨਿੰਗ 'ਚ ਬਦਲਾਅ ਕੀਤਾ ਹੈ। 

ਹੁਣ ਤਕ ਯੂਟਿਊਬ 'ਚ ਕਿਸੇ ਵੀਡੀਓ ਨੂੰ ਪੌਜ਼ ਕਰਨ 'ਤੇ ਇਕ ਪੌਪਅਪ ਐਡ ਆਉਂਦੀ ਹੈ। ਇਹ ਕਦੇ ਇਕ ਸ਼ਾਰਟ ਲੂਪ ਵੀਡੀਓ ਅਤੇ ਕਈ ਵਾਰ ਇਕ ਇਮੇਜ ਦੇ ਰੂਪ 'ਚ ਆਉਂਦਾ ਹੈ। ਇਸ ਸਮੱਸਿਆ ਨੂੰ ਲੈ ਕੇ ਯੂਟਿਊਬ ਦੇ ਖਿਲਾਫ ਹਜ਼ਾਰਾਂ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਕੀਤੀਆਂ ਸਨ।

ਇਹ ਵਿਗਿਆਪਨ ਆਮਤੌਰ 'ਤੇ ਕਿਸੇ ਵੀਡੀਓ ਦੀ ਸ਼ੁਰੂਆਤ ਅਤੇ ਵਿਚਕਾਰ ਆਉਂਦੇ ਸਨ। ਇਹ ਤਾਂ ਹੀ ਦਿਸਦੇ ਸਨ ਜਦੋਂ ਕੋਈ ਯੂਜ਼ਰ ਕਿਸੇ ਵੀਡੀਓ ਨੂੰ ਪੌਜ਼ ਕਰਦਾ ਸੀ। ਇਸ ਤਰ੍ਹਾਂ ਦੇ ਵਿਗਿਆਪਨ ਪੂਰੀ ਸਕਰੀਨ ਨੂੰ ਕਵਰ ਕਰਦੇ ਸਨ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਇਨ੍ਹਾਂ ਵੀਡੀਓ ਨੂੰ ਸਕਿਪ ਨਹੀਂ ਕੀਤਾ ਜਾ ਸਕਦਾ ਸੀ।

ਯੂਟਿਊਬ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਐਡ ਇਸ ਲਿਹਾਜ ਨਾਲ ਡਿਜ਼ਾਈਨ ਕੀਤੇ ਗਏ ਸਨ ਕਿ ਯੂਜ਼ਰਜ਼ ਨੂੰ ਵੀਡੀਓ ਦੇਖਣ 'ਚ ਪਰੇਸ਼ਾਨੀ ਨਾ ਹੋਵੇ ਪਰ ਹੋਇਆ ਇਸ ਦੇ ਉਲਟ। ਅਜਿਹੇ 'ਚ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। 


Rakesh

Content Editor

Related News