YouTube ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ ਪ੍ਰੀਮੀਅਮ ਦੇ ਪਲਾਨ

Tuesday, Aug 27, 2024 - 06:14 PM (IST)

YouTube ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ ਪ੍ਰੀਮੀਅਮ ਦੇ ਪਲਾਨ

ਗੈਜੇਟ ਡੈਸਕ- ਗੂਗਲ ਨੇ ਭਾਰਤੀ ਯੂਜ਼ਰਜ਼ ਨੂੰ ਵੱਡਾ ਝਟਕਾ ਦਿੰਦੇ ਹੋਏ ਯੂਟਿਊਬ ਪ੍ਰੀਮੀਅਮ ਦੇ ਪਲਾਨ ਮਹਿੰਗੇ ਕਰ ਦਿੱਤੇ ਹਨ। ਯੂਟਿਊਬ ਪ੍ਰੀਮੀਅਮ ਦੇ ਪਲਾਨ ਹੁਣ ਭਾਰਤੀ ਯੂਜ਼ਰਜ਼ ਲਈ 58 ਫੀਸਦੀ ਤਕ ਮਹਿੰਗੇ ਹੋਏ ਹਨ। ਯੂਟਿਊਬ ਪ੍ਰੀਮੀਅਮ ਦੇ ਸਟੂਡੈਂਟ, ਫੈਮਲੀ ਅਤੇ ਨਿੱਜੀ ਤਿੰਨੋਂ ਤਰ੍ਹਾਂ ਦੇ ਪਲਾਨ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਰੀਚਾਰਜ ਪਲਾਨ ਦੇ ਮਹਿੰਗੇ ਹੋਣ ਤੋਂ ਬਾਅਦ ਭਾਰਤੀ ਸਮਾਰਟਫੋਨ ਯੂਜ਼ਰਜ਼ ਨੂੰ ਲੱਗਣ ਵਾਲਾ ਇਹ ਦੂਜਾ ਝਟਕਾ ਹੈ। 

YouTube Premium ਪਲਾਨ ਦੀਆਂ ਨਵੀਆਂ ਕੀਮਤਾਂ

YouTube Premium ਦੇ ਸਟੂਡੈਂਟ ਮਾਸਿਕ ਪਲਾਨ ਦੀ ਸ਼ੁਰੂਆਤੀ ਕੀਮਤ ਹੁਣ 79 ਰੁਪਏ ਤੋਂ ਵੱਧ ਕੇ 89 ਰੁਪਏ ਹੋ ਗਈ ਹੈ ਜੋ ਕਿ ਕਰੀਬ 12.6 ਫੀਸਦੀ ਦਾ ਵਾਧਾ ਹੈ। ਉਥੇ ਹੀ ਨਿੱਜੀ ਪਲਾਨ ਦੀ ਸ਼ੁਰੂਆਤੀ ਕੀਮਤ ਹੁਣ 1498 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 1290 ਰੁਪਏ ਸੀ ਯਾਨੀ ਇਸ ਵਿਚ 15 ਫੀਸਦੀ ਦਾ ਵਾਧਾ ਹੋਇਆ ਹੈ। 

ਮਾਸਿਕ ਫੈਮਲੀ ਪਲਾਨ ਦੀ ਸ਼ੁਰੂਆਤੀ ਕੀਮਤ ਹੁਣ 299 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 189 ਰੁਪਏ ਸੀ। ਨਵੀਂ ਅਪਡੇਟ ਤੋਂ ਬਾਅਦ ਯੂਟਿਊਬ ਪ੍ਰੀਮੀਅਮ ਦੇ ਫੈਮਲੀ ਮਾਸਿਕ ਪਲਾਨ ਦੀਆਂ ਕੀਮਤਾਂ 'ਚ 58 ਫੀਸਦੀ ਦਾ ਵਾਧਾ ਹੋਇਆ ਹੈ। ਇਸ ਪਲਾਨ ਨੂੰ 5 ਮੈਂਬਰ ਇਸਤੇਮਾਲ ਕਰ ਸਕਦੇ ਹਨ। 

ਨਵੇਂ ਪਲਾਨ ਨਵੇਂ ਅਤੇ ਮੌਜੂਦਾ ਦੋਵਾਂ ਗਾਹਕਾਂ ਲਈ ਹਨ। ਯੂਟਿਊਬ ਪ੍ਰੀਮੀਅਮ ਦੇ ਨਾਲ ਯੂਜ਼ਰ ਨੂੰ ਵਿਗਿਆਪਨ ਫ੍ਰੀ ਅਨੁਭਵ, ਆਫਲਾਈਨ ਡਾਊਨਲੋਡ, ਬੈਕਗ੍ਰਾਊਂਡ ਪਲੇਅਬੈਕ ਅਤੇ ਐਡ ਫ੍ਰੀ ਯੂਟਿਊਬ ਮਿਊਜ਼ਿਕ ਦਾ ਐਕਸੈਸ ਮਿਲਦਾ ਹੈ।


author

Rakesh

Content Editor

Related News