YouTube ''ਤੇ ਵੀਡੀਓ ਬਣਾਉਣਾ ਹੋਵੇਗਾ ਹੋਰ ਮਜ਼ੇਦਾਰ, ਮਿਲਿਆ Veo AI ਦਾ ਸਪੋਰਟ

Thursday, Sep 19, 2024 - 04:55 PM (IST)

ਗੈਜੇਟ ਡੈਸਕ- ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਇਸਤੇਮਾਲ ਅੱਜ ਹਰ ਥਾਂ ਹੋ ਰਿਹਾ ਹੈ। ਯੂਟਿਊਬ ਵੀ ਲਗਾਤਾਰ ਏ.ਆਈ. ਨੂੰ ਲੈ ਕੇ ਕੰਮ ਕਰ ਰਿਹਾ ਹੈ। ਇਸੇ ਕੜੀ 'ਚ ਯੂਟਿਊਬ ਨੇ Google Deepminds ਦੇ AI ਵੀਡੀਓ ਟੂਲ Veo ਨੂੰ ਯੂਟਿਊਬ 'ਚ ਇੰਟੀਗ੍ਰੇਟ ਕਰ ਦਿੱਤਾ ਹੈ। ਹੁਣ Veo ਦੀ ਮਦਦ ਨਾਲ ਯੂਟਿਊਬ ਕੰਟੈਂਟ ਕ੍ਰਿਏਟਰ ਆਪਣੀ ਵੀਡੀਓ 'ਚ ਹਾਈ ਕੁਆਲਿਟੀ ਬੈਕਗ੍ਰਾਊਂਡ ਅਤੇ 6 ਸਕਿੰਟਾਂ ਦੀ ਕਿਸੇ ਕਲਿੱਪ ਦਾ ਇਸਤੇਮਾਲ ਕਰ ਸਕਣਗੇ। 

Veo ਨੂੰ ਗੂਗਲ ਨੇ ਇਸੇ ਸਾਲ ਲਾਂਚ ਕੀਤਾ ਹੈ। ਇਹ ਕੰਪਨੀ ਦਾ ਇਕ ਏ.ਆਈ. ਵੀਡੀਓ ਜਨਰੇਸ਼ਨ ਟੂਲ ਹੈ। Veo ਦੀ ਮਦਦ ਨਾਲ ਯੂਟਿਊਬ ਕ੍ਰਿਏਟਰਜ਼ ਏ.ਆੀ. ਥੰਬਨੇਲ ਬਣਾ ਸਕਣਗੇ। ਇਸ ਤੋਂ ਇਲਾਵਾ ਛੋਟੇ-ਛੋਟੇ ਕਲਿੱਪ ਵੀ ਬਣਾ ਸਕਣਗੇ। 

YouTube Shorts 'ਚ ਕਿਵੇਂ ਕੰਮ ਕਰੇਗਾ Veo

ਯੂਟਿਊਬ ਸ਼ਾਟਸ ਲਈ ਕੰਪਨੀ ਨੇ ਪਹਿਲਾਂ ਵੀ ਏ.ਆਈ. ਦਾ ਇਸਤੇਮਾਲ ਕੀਤਾ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਡਰੀਮ ਸਕਰੀਨ ਦਾ ਇਸਤੇਮਾਲ ਕਰ ਸਕਦੇ ਹਨ ਅਤੇ ਹੁਣ Veo ਦੀ ਮਦਦ ਨਾਲ ਯੂਜ਼ਰਜ਼ ਕਿਸੇ ਫੁਟੇਜ ਨੂੰ ਐਡਿਟ ਕਰ ਸਕਦੇ ਹਨ ਅਤੇ ਉਸ ਨੂੰ ਕ੍ਰਿਏਟਿਵ ਬਣਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਫੁਟੇਜ ਦਾ ਰੀਮਿਕਸ ਬਣਾ ਸਕਦੇ ਹੋ।

ਸਭ ਤੋਂ ਵੱਡੀ ਗੱਲ ਇਹ ਹੈ ਕਿ Veo ਦੀ ਮਦਦ ਨਾਲ ਯੂਜ਼ਰਜ਼ 6 ਸਕਿੰਟਾਂ ਦਾ ਕਲਿੱਪ ਬਣਾ ਸਕਦੇ ਹਨ ਜੋ ਕਿ ਕਾਪੀਰਾਈਟ ਫ੍ਰੀ ਹੋਵੇਗਾ। ਇਸ ਲਈ ਉਨ੍ਹਾਂ ਨੂੰ ਇਕ ਟੈਕਸਟ ਪ੍ਰੋਮਪਟ ਦੇਣਾ ਹੋਵੇਗਾ। ਉਸ ਤੋਂ ਬਾਅਦ ਕ੍ਰਿਏਟ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ animate into a video ਦੇ ਆਪਸ਼ਨ ਨੂੰ ਚੁਣਨਾ ਹੋਵੇਗਾ। ਯੂਟਿਊਬ ਨੇ ਕਿਹਾ ਹੈ ਕਿ Veo ਦੇ ਇਸਤੇਮਾਲ ਨਾਲ ਤਿਆਰ ਕੀਤੀਆਂ ਗਈਆਂ ਵੀਡੀਓਜ਼ 'ਚ DeepMind’s SynthID ਦਾ ਵਾਟਰਮਾਰਕ ਹੋਵੇਗਾ।


Rakesh

Content Editor

Related News