ਹੁਣ ਸਿਰਫ 30,000 ਰੁਪਏ ''ਚ ਖਰੀਦ ਸਕਦੇ ਹੋ BS4 Hero HF Deluxe

Friday, May 08, 2020 - 12:32 AM (IST)

ਹੁਣ ਸਿਰਫ 30,000 ਰੁਪਏ ''ਚ ਖਰੀਦ ਸਕਦੇ ਹੋ BS4 Hero HF Deluxe

ਆਟੋ ਡੈਸਕ-ਭਾਰਤ 'ਚ ਲਾਕਡਾਊਨ ਦੇ ਚੱਲਦੇ ਲਗਭਗ ਸਾਰੀਆਂ ਬਾਈਕਸ ਅਤੇ ਕਾਰਾਂ ਦੀ ਡੀਲਰਸ਼ਿਪਸ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਲਾਕਡਾਊਨ 3.0 'ਚ ਕੁਝ ਜਗ੍ਹਾ 'ਤੇ ਦੋਬਾਰਾ ਤੋਂ ਸ਼ੋਰੂਮ ਖੋਲੇ ਜਾ ਰਹੇ ਹਨ। ਅਜਿਹੇ 'ਚ ਹੀਰੋ ਮੋਟੋਕਾਰਪ ਨੇ BS4 ਵਾਹਨਾਂ 'ਤੇ ਆਫਰ ਸ਼ੁਰੂ ਕਰ ਦਿੱਤਾ ਹੈ।

ਹੀਰੋ ਮੋਟੋਕਾਰਪ ਨੇ ਕੁਝ ਚੁਨਿੰਦਾ ਡੀਲਰਸ਼ਿਪ 'ਤੇ ਹੀਰੋ HF ਡੀਲਕਸ BS4 ਅਤੇ ਹੀਰੋ ਸਪਲੈਂਡਰ BS4 'ਤੇ 10 ਹਜ਼ਾਰ ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਭਾਵ ਹੁਣ ਤੁਸੀਂ ਹੀਰੋ HF ਡੀਲਕਸ ਦੇ BS4 ਵੇਰੀਐਂਟ ਨੂੰ ਸਿਰਫ 29,900 ਰੁਪਏ 'ਚ ਖਰੀਦ ਸਕੋਗੇ। ਉੱਥੇ ਹੀਰੋ ਸਪਲੈਂਡਰ BS4 ਨੂੰ ਸਿਰਫ 41,790 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਦੋਵਾਂ ਦੀ ਕੀਮਤਾਂ ਐਕਸ-ਸ਼ੋਰੂਮ, ਦਿੱਲੀ ਦੇ ਆਧਾਰ 'ਤੇ ਹੈ। ਇਹ ਆਫਰ ਸਿਰਫ ਸਟਾਕ ਰਹਿਣ ਤਕ ਦੀ ਸੀਮਿਤ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਦੋਵਾਂ ਬਾਈਕਸ ਨੂੰ ਸਿਰਫ 200 ਰੁਪਏ ਦੀ ਰਿਫੰਡੇਬਲ ਰਾਸ਼ੀ ਨਾਲ ਬੁੱਕ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਦੇਸ਼ ਦੇ ਸਾਰੇ ਡੀਲਰਸ਼ਿਪ ਨੂੰ 3 ਮਈ ਤੋਂ 10 ਦਿਨਾਂ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ 10 ਫੀਸਦੀ BS4 ਵਾਹਨਾਂ ਦੀ ਵਿਕਰੀ ਕਰ ਸਕੇ। ਜੇਕਰ ਸਾਰੇ ਡੀਲਰਸ਼ਿਪ ਇਨ੍ਹਾਂ 10 ਦਿਨਾਂ 'ਚ ਆਪਣਾ ਸਟਾਕ ਖਤਮ ਨਹੀਂ ਕਰ ਪਾਉਂਦੇ ਤਾਂ ਕੰਪਨੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਨ੍ਹਾਂ ਸਾਰਿਆਂ BS4  ਵਾਹਨਾਂ ਨੂੰ ਵਾਪਸ ਲੈ ਲਿਆ ਜਾਵੇਗਾ।


author

Karan Kumar

Content Editor

Related News