Xiaomi ਨੇ Redmi K20 ਤੇ Redmi K20 Pro ਦੇ 45 ਲੱਖ ਤੋਂ ਜ਼ਿਆਦਾ ਸਮਾਰਟਫੋਨਸ ਵੇਚ ਬਣਾਇਆ ਨਵਾਂ ਰਿਕਾਰਡ

12/11/2019 11:16:03 PM

ਗੈਜੇਟ ਡੈਸਕ—ਸ਼ਾਓਮੀ ਦੀ Redmi K20 ਸੀਰੀਜ਼ ਨੇ 45 ਲੱਖ ਤੋਂ ਜ਼ਿਆਦਾ ਗਲੋਬਲ ਸ਼ਿਪਮੈਂਟਸ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੀ ਇਸ ਸੀਰੀਜ਼ ਨੇ ਲਾਂਚ ਤੋਂ ਬਾਅਦ ਸਿਰਫ 6 ਮਹੀਨੇ 'ਚ ਇਹ ਨਵਾਂ ਰਿਕਾਰਡ ਬਣਾਇਆ ਹੈ। ਸ਼ਾਓਮੀ ਨੇ ਹਾਲ ਹੀ 'ਚ ਇਸ ਸੀਰੀਜ਼ ਦਾ ਸਕਸੈੱਸਰ ਰੈੱਡਮੀ ਕੇ30 ਵੀ ਪੇਇਚਿੰਗ 'ਚ ਹੋਏ ਇਕ ਈਵੈਂਟ 'ਚ ਲਾਂਚ ਕਰ ਦਿੱਤਾ ਹੈ। ਸ਼ਾਓਮੀ ਦੀ ਕੇ20 ਸੀਰੀਜ਼ ਦੇ ਰੈੱਡਮੀ 20 ਅਤੇ ਰੈੱਡਮੀ ਕੇ20 ਪ੍ਰੋ ਸਮਾਰਟਫੋਨਸ 'ਚ ਇਕੋ ਜਿਹਾ ਡਿਜ਼ਾਈਨ ਪਾਪ-ਅਪ ਕੈਮਰਾ ਅਤੇ ਗ੍ਰੇਡੀਐਂਟ ਬੈਕ ਫਿਨਿਸ਼ ਦਿੱਤਾ ਗਿਆ ਹੈ। ਇਸ ਸੀਰੀਜ਼ ਨੂੰ ਚੀਨ 'ਚ ਮਈ ਅਤੇ ਭਾਰਤ 'ਚ ਜੁਲਾਈ ਮਹੀਨੇ 'ਚ ਲਾਂਚ ਕੀਤਾ ਗਿਆ ਸੀ।

PunjabKesari

ਰੈੱਡਮੀ ਕੇ30 ਦੇ ਲਾਂਚ ਈਵੈਂਟ 'ਚ ਸ਼ਾਓਮੀ ਵੱਲੋਂ ਅਨਾਊਂਸ ਕੀਤਾ ਗਿਆ ਹੈ ਕਿ ਕੰਪਨੀ ਨੇ ਆਪਣੀ ਰੈੱਡਮੀ ਕੇ20 ਸੀਰੀਜ਼ ਦੇ 45 ਲੱਖ ਤੋਂ ਜ਼ਿਆਦਾ ਯੂਨੀਟਸ ਦੀ ਸ਼ਿਪਮੈਂਟ ਕੀਤੀ ਹੈ। ਇਸ ਤਰ੍ਹਾਂ ਕੰਪਨੀ ਨੇ ਆਪਣੀ ਰੈੱਡਮੀ ਕੇ ਸੀਰੀਜ਼ ਦੇ ਪਰਫਾਰਮੈਂਸ ਨੂੰ ਹਾਈਲਾਈਟ ਕਰ ਰਹੀ ਹੈ। ਰੈੱਡਮੀ ਕੇ20 ਅਤੇ ਰੈੱਡਮੀ ਕੇ20 ਪ੍ਰੋ ਦੋਵੇਂ ਹੀ ਡਿਵਾਈਸਜ ਦੀ ਮਾਰਕੀਟ ਪਰਫਾਰਮੈਂਸ ਬਿਹਤਰੀਨ ਰਹੀ ਹੈ ਅਤੇ ਘੱਟ ਕੀਮਤ ਦੇ ਚੱਲਦੇ ਇਨ੍ਹਾਂ ਨੂੰ ਯੂਜ਼ਰਸ ਤੋਂ ਵਧੀਆ ਰਿਸਪਾਂਸ ਮਿਲ ਰਿਹਾ ਹੈ।

PunjabKesari

ਮਿਲ ਰਹੇ ਹਨ ਡਿਸਕਾਊਂਟ ਆਫਰਸ
ਹਾਲ ਹੀ 'ਚ ਸ਼ਾਓਮੀ ਨੇ ਕੁਝ ਪ੍ਰਮੋਸ਼ਨਲ ਸੇਲਸ ਆਫਰ ਵੀ ਅਨਾਊਂਸ ਕੀਤੇ ਹਨ ਜਿਨ੍ਹਾਂ 'ਚ Redmi K20 ਤੇ Redmi K20 Pro 'ਤੇ ਡਿਸਕਾਊਂਟ ਅਤੇ ਐਕਸਚੇਂਜ ਆਫਰ ਮਿਲ ਰਹੇ ਹਨ। ਕੰਪਨੀ ਦੋਵਾਂ ਹੀ ਡਿਵਾਈਸੇਜ ਲਈ ਹਾਲ ਹੀ 'ਚ MIUI 11 ਯੂ.ਆਈ. ਅਪਡੇਟ ਲੈ ਕੇ ਆਈ ਹੈ, ਜੋ MIUI ਯੂਜ਼ਰ ਇੰਟਰਫੇਸ ਦਾ ਲੇਟੈਸਟ ਵਰਜ਼ਨ ਹੈ ਅਤੇ ਇਸ 'ਚ ਬਿਹਤਰੀਨ ਐਕਸਪੀਰੀਅੰਸ ਅਤੇ ਨਵੇਂ ਫੀਚਰਸ ਯੂਜ਼ਰਸ ਨੂੰ ਮਿਲਦੇ ਹਨ। ਇਸ ਸੀਰੀਜ਼ ਦੀ ਸ਼ੁਰੂਆਤੀ ਕੀਮਤ ਭਾਰਤ 'ਚ 19,999 ਰੁਪਏ ਦੇ ਡਿਸਕਾਊਂਟ ਪ੍ਰਾਈਸ ਤੋਂ ਸ਼ੁਰੂ ਹੈ। ਸ਼ਾਓਮੀ ਦੀ ਰੈੱਡਮੀ ਕੇ30 ਸੀਰੀਜ਼ ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ।

PunjabKesari

ਨਵਾਂ ਰੈੱਡਮੀ ਕੇ30 ਹੁਣ ਸ਼ਾਓਮੀ ਦਾ ਫਲੈਗਸ਼ਿਪ ਡਿਵਾਈਸ ਹੈ ਅਤੇ ਫਿਲਹਾਲ ਇਸ ਦਾ ਕੋਈ ਪ੍ਰੋ ਵਰਜ਼ਨ ਲਾਂਚ ਨਹੀਂ ਕੀਤਾ ਗਿਆ ਹੈ। ਸ਼ਾਓਮੀ ਨੇ ਇਸ ਸਮਾਰਟਫੋਨ 'ਚ ਬਿਹਤਰੀਨ ਫੀਚਰਸ ਤਾਂ ਦਿੱਤੇ ਹਨ ਨਾਲ ਹੀ ਇਸ ਦੀ ਕੀਮਤ ਪਿਛਲੇ ਡਿਵਾਈਸ ਦੀ ਤਰ੍ਹਾਂ ਦੀ 20 ਹਜ਼ਾਰ ਰੁਪਏ ਦੇ ਕਰੀਬ ਰੱਖੀ ਗਈ ਹੈ। ਇਸ ਡਿਵਾਈਸ ਦੇ 4ਜੀ ਅਤੇ 5ਜੀ ਵੇਰੀਐਂਟ ਮਾਰਕੀਟ 'ਚ ਪੇਸ਼ ਕੀਤੇ ਗਏ ਹਨ। ਇਸ ਨੂੰ ਵੀ ਜਲਦ ਹੀ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।


Karan Kumar

Content Editor

Related News