ਰੈੱਡਮੀ ਨੇ ਲਾਂਚ ਕੀਤਾ ਨਵਾਂ ਵਾਇਰਲੈੱਸ ਈਅਰਫੋਨ, ਮਿਲੇਗਾ 12 ਘੰਟਿਆਂ ਦਾ ਮਿਊਜ਼ਿਕ ਪਲੇਅਬੈਕ

09/11/2020 3:57:55 PM

ਗੈਜੇਟ ਡੈਸਕ– ਸ਼ਾਓਮੀ ਨੇ Redmi SonicBass ਵਾਇਰਲੈੱਸ ਈਅਰਫੋਨ ਲਾਂਚ ਕੀਤਾ ਹੈ। ਇਸ ਨਵੇਂ ਬਲੂਟੂਥ ਈਅਰਫੋਨ ’ਚ ਦਮਦਾਰ ਸਾਊਂਡ ਲਈ ਬਾਸ ਦੀ ਸੁਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਈਅਰਫੋਨ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਈਅਰਫੋਨ ਵਾਟਰ ਪਰੂਫ ਹੈ। ਦੱਸ ਦੇਈਏ ਕਿ ਕੰਪਨੀ ਇਸ ਤੋਂ ਪਹਿਲਾਂ ਵੀ ਕਈ ਈਅਰਫੋਨ ਗਲੋਬਲ ਬਾਜ਼ਾਰ ’ਚ ਉਤਾਰ ਚੁੱਕੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। 

Redmi SonicBass ਵਾਇਰਲੈੱਸ ਈਅਰਫੋਨ ਦੀ ਕੀਮਤ
ਕੰਪਨੀ ਨੇ ਨਵੇਂ Redmi SonicBass ਵਾਇਰਲੈੱਸ ਈਅਰਫੋਨ ਦੀ ਕੀਮਤ NPR 2,099 (ਕਰੀਬ 1,300 ਰੁਪਏ) ਰੱਖੀ ਹੈ। ਇਸ ਈਅਰਫੋਨ ਨੂੰ ਬਲੈਕ ਅਤੇ ਬਲਿਊ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ ਪਰ ਅਜੇ ਤਕ ਇਸ ਦੀ ਵਿਕਰੀ ਦੀ ਜਾਣਕਾਰੀ ਨਹੀਂ ਮਿਲੀ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਨਹੀਂ ਮਿਲੀ ਕਿ ਇਸ ਈਅਰਫੋਨ ਨੂੰ ਭਾਰਤੀ ਬਾਜ਼ਾਰ ’ਚ ਕਦੋਂ ਉਤਾਰਿਆ ਜਾਵੇਗਾ। 

Redmi SonicBass ਵਾਇਰਲੈੱਸ ਈਅਰਫੋਨ ਦੇ ਫੀਚਰਜ਼
Redmi SonicBass ਵਾਇਰਲੈੱਸ ਈਅਰਫੋਨ ਦਾ ਡਿਜ਼ਾਇਨ ਐੱਮ.ਆਈ. ਨੈੱਕਬੈਂਡ ਬਲੂਟੂਥ ਈਅਰਫੋਨ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਈਅਰਫਨੋ ਦੀ ਵਰਤੋਂ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਕਰ ਸਕਦੇ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਈਅਰਫੋਨ ’ਚ ਕੁਨੈਕਟੀਵਿਟੀ ਲਈ ਬਲੂਟੂਥ 5.0 ਨਾਲ ਵੌਇਸ ਕਮਾਂਡ ਫੀਚਰ ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਿਵੇਂ ਕੰਮ ਕਰਦਾ ਹੈ। ਇਸ ਤੋਂ ਇਲਾਵਾ ਈਅਰਫੋਨ ’ਚ ਇਨ-ਈਅਰ ਬਡਸ ਨਾਲ ਪਤਲੀ ਕੇਬਲ ਦਿੱਤੀ ਗਈਹੈ। 

ਕੰਪਨੀ ਨੇ Redmi SonicBass ਵਾਇਰਲੈੱਸ ਈਅਰਫੋਨ ’ਚ ਦਮਦਾਰ ਬੈਟਰੀ ਦਿੱਤੀ ਹੈ ਜੋ ਇਕ ਵਾਰ ਚਾਰਚ ਹੋ ਕੇ 12 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ ਇਸ ਈਅਰਫੋਨ ’ਚ ਨੌਇਜ਼ ਕੈਂਸੀਲੇਸ਼ਨ ਫੀਚਰ ਦਿੱਤਾ ਗਿਆ ਹੈ। 


Rakesh

Content Editor

Related News