ਸ਼ਾਓਮੀ ਲਿਆਏਗੀ ਸਮਾਰਟ ਟੀਵੀ ਦੇ ਨਵੇਂ ਮਾਡਲ, ਸ਼ੁਰੂ ਕੀਤਾ ਖ਼ਾਸ ਸਰਵੇ
Tuesday, Jul 21, 2020 - 06:17 PM (IST)

ਗੈਜੇਟ ਡੈਸਕ– ਸ਼ਾਓਮੀ ਭਾਰਤ ’ਚ ਆਪਣੇ ਸਮਾਰਟ ਟੀਵੀ ਦੀ ਨਵੀਂ ਰੇਂਜ ਲਾਂਚ ਕਰਨ ਬਾਰੇ ਸੋਚ ਰਹੀ ਹੈ। ਇਸ ਲਈ ਕੰਪਨੀ ਨੇ ਇਕ 'TV Survey' ਲਾਂਚ ਕੀਤਾ ਹੈ। ਸ਼ਾਓਮੀ ਸ਼ੁਰੂ ਤੋਂ ਹੀ ਨਵੇਂ ਟੀਵੀ ਨੂੰ ਲਾਂਚ ਕਰਨ ਤੋਂ ਪਹਿਲਾਂ ਸਰਵੇ ਕਰਵਾਉਣ ਦੇ ਟ੍ਰੈਂਡ ਨੂੰ ਫਾਲੋ ਕਰ ਰਹੀ ਹੈ। ਸ਼ਾਓਮੀ ਦਾ ਇਹ ਸਰਵੇ ਆਮਤੌਰ ’ਤੇ Mi Community ਫੋਰਮ ’ਤੇ ਹੁੰਦ ਹੈ ਪਰ ਹਾਲ ਹੀ ’ਚ ਭਾਰਤ ਸਰਕਾਰ ਨੇ ਇਸ ਫੋਰਮ ’ਤੇ 59 ਐਪਸ ’ਤੇ ਬੈਨ ਲਗਾ ਦਿੱਤਾ ਹੈ। ਸਰਵੇ ਲਈ ਹੁਣ ਕੰਪਨੀ ਟੈਲੀਗ੍ਰਾਮ ਗਰੁੱਪ ਦੀ ਵਰਤੋਂ ਕਰ ਰਹੀ ਹੈ।
ਗਾਹਕਾਂ ਦੀ ਮੰਗ ਨੂੰ ਸਮਝਣ ਦੀ ਕੋਸ਼ਿਸ਼
ਸ਼ਾਓਮੀ ਕਿਸੇ ਵੀ ਦੇਸ਼ ’ਚ ਆਪਣੇ ਪ੍ਰੋਡਕਟ ਨੂੰ ਲਾਂਚ ਕਰਨ ਤੋਂ ਪਹਿਲਾਂ ਗਾਹਕਾਂ ਲਈ ਇਕ ਸਰਵੇ ਫਾਰਮ ਜਾਰੀ ਕਰਦੀ ਹੈ। ਇਸ ਫਾਰਮ ਰਾਹੀਂ ਕੰਪਨੀ ਇਹ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਗਾਹਕਾਂ ਨੂੰ ਕਿਸ ਤਰ੍ਹਾਂ ਦੇ ਪ੍ਰੋਡਕਟ ਦਾ ਇੰਤਜ਼ਾਰ ਹੈ। ਕੰਪਨੀ ਨੇ ਹਾਲ ਹੀ ’ਚ ਅਜਿਹਾ ਹੀ ਟੀਵੀ ਸਰਵੇ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਭਾਰਤ ’ਚ ਸਮਾਰਟ ਟੀਵੀ ਦੇ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ’ਚ ਹੈ।