ਸ਼ਾਓਮੀ ਨੇ ਮਿਸਟਰ ਬੀਨ ਦੀ ਵੀਡੀਓ ਰਾਹੀਂ ਰੀਅਲਮੀ ਨੂੰ ਦੱਸਿਆ 'ਕਾਪੀ ਕੈਟ'

01/22/2020 1:14:17 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਮੇਕਰ ਕੰਪਨੀ ਸ਼ਾਓਮੀ ਨੇ ਆਪਣੀ ਰਾਈਵਲ ਕੰਪਨੀ ਰੀਅਲਮੀ ਨੂੰ ਟਵਿਟਰ 'ਤੇ ਇਕ ਪੋਸਟ ਰਾਹੀਂ ਟਰੋਲ ਕੀਤਾ। ਆਪਣੀ ਪੋਸਟ 'ਚ ਸ਼ਾਓਮੀ ਨੇ ਰੀਅਲਮੀ ਨੂੰ 'ਕਾਪੀ ਕੈਟ' ਬ੍ਰੈਂਡ ਦੱਸਿਆ। ਸ਼ਾਓਮੀ ਦੇ ਹੈੱਡ ਆਫ ਆਨਲਾਈਨ ਪਾਰਟਨਰ ਸੇਲਸ ਐਂਡ ਪੋਕੋ ਇੰਡੀਆ ਦੇ ਜੀ.ਐੱਮ. ਸੀ. ਮਨਮੋਹਨ ਨੇ ਟਵਿਟਰ 'ਤੇ ਮਿਸਟਰ ਬੀਨ ਦੇ ਇਕ ਐਪੀਸੋਡ ਦੀ ਇਕ ਕਲਿੱਪ ਸ਼ੇਅਰ ਕੀਤੀ। ਵੀਡੀਓ 'ਚ ਮਿਸਟਰ ਬੀਨ ਆਪਣੇ ਬੈਂਚ ਮੇਟ ਦੀ ਨੋਟਬੁੱਕ ਤੋਂ ਕਾਪੀ ਕਰਦੇ ਨਜ਼ਰ ਆ ਰਹੇ ਹਨ।

ਫੀਚਰ ਅਤੇ ਵੀਡੀਓ ਕਾਪੀ ਕਰਨ ਦਾ ਦੋਸ਼
ਵੀਡੀਓ ਰਾਹੀਂ ਕੰਪਨੀ ਨੇ ਰੀਅਲਮੀ 'ਤੇ ਬ੍ਰੈਂਡ ਸਰਵਿਸ ਅਤੇ ਫੀਚਰਸ ਕਾਪੀ ਕਰਨ ਦਾ ਦੋਸ਼ ਲਗਾਇਆ ਹੈ। ਸ਼ਾਓਮੀ ਇਸ ਨਾਲ ਪਹਿਲੇ ਵੀ ਰੀਅਲਮੀ ਨੂੰ ਟਰੋਲ ਕਰ ਚੁੱਕਿਆ ਹੈ। ਰੀਅਲਮੀ ਨੇ ਹਾਲ ਹੀ 'ਚ ਆਪਣੇ ਯੂ.ਆਈ. 'ਚ ਐਡ ਇੰਟਰਡਿਊਸ ਕੀਤੇ ਸਨ। ਉਸ ਵੇਲੇ ਸ਼ਾਓਮੀ ਇੰਡੀਆ ਦੇ ਐੱਮ.ਡੀ. ਮਨੁ ਕੁਮਾਰ ਜੈਨ ਨੇ ਵੀ ਰੀਅਲਮੀ ਨੂੰ ਕਾਪੀ ਕੈਟ ਬ੍ਰੈਂਡ ਦੱਸਿਆ ਸੀ।

ਭਾਰਤ 'ਚ ਮਸ਼ਹੂਰ ਹੈ ਸ਼ਾਓਮੀ
ਸ਼ਾਓਮੀ ਸਮਾਰਟਫੋਨ ਬ੍ਰੈਂਡ ਦੇ ਤੌਰ 'ਤੇ ਭਾਰਤ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਰਤੀ ਸਮਾਰਟਫੋਨ ਮਾਰਕੀਟ 'ਚ ਸ਼ਾਓਮੀ ਨੰਬਰ 1 ਬ੍ਰੈਂਡ ਹੈ। ਫੋਨ ਦੇ ਬਜਟ ਫੋਨਸ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ।

ਰੀਅਲਮੀ ਨੇ ਇਕ ਮਹੀਨੇ 'ਚ ਵੇਚੇ 52 ਲੱਖ ਸਮਾਰਟਫੋਨਸ
ਰੀਅਲਮੀ ਦੀ ਇਕ ਸਮਾਰਟਫੋਨ ਬ੍ਰੈਂਡ ਦੇ ਤੌਰ 'ਤੇ ਦੁਨੀਆ ਭਰ 'ਚ ਕਾਫੀ ਮਸ਼ਹੂਰ ਹੋ ਚੁੱਕਿਆ ਹੈ। ਕਦੇ ਓਪੋ ਦਾ ਸਬਬ੍ਰੈਂਡ ਰਿਹਾ ਰੀਅਲਮੀ ਇੰਡੀਪੈਂਡੇਟ ਕੰਪਨੀ ਦੇ ਤੌਰ 'ਤੇ ਇਕ ਤੋਂ ਬਾਅਦ ਇਕ ਕਈ ਰਿਕਾਰਡ ਬਣਾ ਰਿਹਾ ਹੈ। ਅਗਸਤ 2019 'ਚ ਇਹ ਸਮਾਰਟਫੋਨ ਕੰਪਨੀ ਦੁਨੀਆਭਰ 'ਚ 1.7 ਕਰੋੜ ਯੂਨੀਟਸ ਦਾ ਗਲੋਬਲ ਸ਼ਿਪਮੈਂਟ ਕਰਨ ਵਾਲਾ ਬ੍ਰੈਂਡ ਬਣ ਗਿਆ ਹੈ। ਚਾਈਨੀਜ਼ ਸਮਾਰਟਫੋਨ ਮੇਕਰ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਕੰਪਨੀ ਨੇ 160 ਫੀਸਦੀ ਦਾ ਵਾਧਾ ਦੇਖਿਆ ਹੈ ਅਤੇ ਇਸ ਦੇ ਨਾਲ ਹੀ ਫਲਿੱਪਕਾਰਟ 'ਤੇ ਤੈਅ ਸਮੇਂ 'ਚ ਸਭ ਤੋਂ ਜ਼ਿਆਦਾ ਸਮਾਰਟਫੋਨ ਬ੍ਰੈਂਡ ਵੀ ਰੀਅਲਮੀ ਬਣਿਆ।

ਸ਼ਾਓਮੀ ਅਤੇ ਰੀਅਲਮੀ 'ਚ ਟੱਕਰ
ਸ਼ਾਓਮੀ ਅਤੇ ਰੀਅਲਮੀ ਦੋਵੇਂ ਹੀ ਚੀਨ ਦੀ ਸਮਾਰਟਫੋਨ ਕੰਪਨੀਆਂ ਹਨ। ਇਕ ਪਾਸੇ ਸ਼ਾਓਮੀ ਜਿਥੇ ਭਾਰਤ 'ਚ ਨੰਬਰ 1 ਸਮਾਰਟਫੋਨ ਬ੍ਰੈਂਡ ਹੈ ਉੱਥੇ ਰੀਅਲਮੀ ਨੇ ਬੇਹੱਦ ਘੱਟ ਸਮੇਂ 'ਚ ਭਾਰਤੀ ਬਾਜ਼ਾਰ 'ਚ ਕਾਫੀ ਜਗ੍ਹਾ ਬਣਾ ਲਈ ਹੈ ਅਤੇ ਮੌਜੂਦਾ ਸਮੇਂ 'ਚ ਦੇਸ਼ ਦਾ ਚੌਥਾ ਸਭ ਤੋਂ ਮਸ਼ਹੂਰ ਬ੍ਰੈਂਡ ਬਣ ਗਿਆ ਹੈ।


Karan Kumar

Content Editor

Related News