ਸ਼ਾਓਮੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ MIUI 10 ਗਲੋਬਲ ਸਟੇਬਲ ਅਪਡੇਟ

12/13/2018 1:18:56 PM

ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਾਓਮੀ ਨੇ ਰੈੱਡਮੀ 4ਏ ਤੋਂ ਬਾਅਦ ਹੁਣ ਰੈੱਡਮੀ 3ਐੱਸ, ਰੈੱਡਮੀ 3ਐੱਸ ਪ੍ਰਾਈਮ ਅਤੇ ਰੈੱਡਮੀ 4 ਸਮਾਰਟਫੋਨ ਲਈ ਮੀ.ਯੂ.ਆਈ. 10 ਗਲੋਬਲ ਸਟੇਬਲ ਅਪਡੇਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਮੀ.ਯੂ.ਆਈ. 10 ਅਪਡੇਟ ਐਂਡਰਾਇਡ 8.1 ਓਰੀਓ ’ਤੇ ਆਧਾਰਿਤ ਹੈ। ਅਪਡੇਟ ਦਾ ਸਾਈਜ਼ ਤਿੰਨਾਂ ਫੋਨਜ਼ ਲਈ ਵੱਖ-ਵੱਖ ਹੋਵੇਗਾ।

ਸ਼ਾਓਮੀ ਨੇ ਫੋਰਮ ’ਤੇ ਰੈੱਡਮੀ 3ਐੱਸ, ਰੈੱਡਮੀ 3ਐੱਸ ਪ੍ਰਾਈਮ ਅੇਤ ਰੈੱਡਮੀ 4 ਸਮਾਰਟਫੋਨ ਲਈ ਅਪਡੇਟ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਹੈ। ਅਪਡੇਟ ਤੋਂ ਬਾਅਦ ਫੁੱਲ ਸਕਰੀਨ ਐਕਸਪੀਰੀਅੰਸ, ਨਵਾਂ ਯੂ.ਆਈ. ਨੈਚੁਰਲ ਸਾਊਂਡ ਸਿਸਟਮ ਤੋਂ ਇਲਾਵਾ ਕਲਾਕ, ਨੋਟਸ ਅਤੇ ਹੋਰ ਸਿਸਟਮ ਐਪਸ ’ਚ ਬਦਲਾਅ ਦੇਖਣ ਨੂੰ ਮਿਲੇਗਾ। ਰੈੱਡਮੀ 3ਐੱਸ ਅਤੇ ਰੈੱਡਮੀ 3ਐੱਸ ਪ੍ਰਾਈਮ ਨੂੰ ਮਿਲਣ ਵਾਲੇ ਅਪਡੇਟ ਦਾ ਵਰਜਨ ਨੰਬਰ V10.1.1.0.MALMIFI ਹੈ। ਉਥੇ ਹੀ ਰੈੱਡਮੀ 4 ਨੂੰ ਮਿਲੀ ਅਪਡੇਟ ਦਾ ਵਰਜਨ ਨੰਬਰ  V10.1.1.0.NAMMIFI ਹੈ। 

ਓਵਰ-ਦਿ-ਏਅਰ (OTA) ਰਾਹੀਂ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ। ਅਪਡੇਟ ਨੂੰ ਵਾਈ-ਫਾਈ ਨਾਲ ਕਨੈਕਟ ਕਰਨ ਤੋਂ ਬਾਅਦ ਅਤੇ ਜਦੋਂ ਫੋਨ ਦੀ ਬੈਟਰੀ ਘੱਟੋ-ਘੱਟ 80 ਫੀਸਦੀ ਹੋਵੇ ਤਾਂ ਹੀ ਫੋਨ ਨੂੰ ਅਪਡੇਟ ਕਰੋ। ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਤੁਸੀਂ ਫੋਨ ਦੀ Settings > About phone > System updates > Check for updates ’ਚ ਜਾ ਕੇ ਜਾਂਚ ਕਰ ਸਕਦੇ ਹੋ। ਸ਼ਾਓਮੀ ਨੇ ਰੈੱਡਮੀ 4, ਰੈੱਡਮੀ 3ਐੱਸ ਅਤੇ ਰੈੱਡਮੀ 3ਐੱਸ ਪ੍ਰਾਈਮ ਲਈ ਫਾਸਟਬੂਟ ਅਤੇ ਰਿਕਵਰੀ ਰੋਮ ਡਾਊਨਲੋਡ ਲਿੰਕ ਨੂੰ ਵੀ ਸ਼ੇਅਰ ਕੀਤਾ ਹੈ। 


Related News