ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ Mi KN-95 ਫੇਸ ਮਾਸਕ, ਜਾਣੋ ਕੀਮਤ ਤੇ ਫੀਚਰਜ਼

10/13/2020 8:32:45 PM

ਗੈਜੇਟ ਡੈਸਕ—ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਹੁਣ ਸਾਰਿਆਂ ਲਈ ਫੇਸ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ। ਨਾਲ ਹੀ ਬਾਜ਼ਾਰ ’ਚ ਵਧੀਆ ਫੇਸ ਮਾਸਕ ਦੀ ਮੰਗ ਵੀ ਵਧਣ ਲੱਗੀ ਹੈ। ਇਸ ਮੰਗ ਨੂੰ ਧਿਆਨ ’ਚ ਰੱਖ ਕੇ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਭਾਰਤ ’ਚ Mi KN-95 ਫੇਸ ਮਾਸਕ ਲਾਂਚ ਕਰ ਦਿੱਤਾ ਹੈ। ਇਸ ਫੇਸ ਮਾਸਕ ਦੀ ਖਾਸੀਅਤ ਹੈ ਕਿ ਇਹ 1 ਤੋਂ 5 ਮਾਈਕ੍ਰੋਨ ਸਾਈਜ਼ ਵਾਲੇ ਬੈਕਟੀਰੀਆ ਰੋਕਣ ’ਚ ਸਮਰੱਥ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ ਏਅਰ-ਪਾਪ ਮਾਸਕ ਨੂੰ ਗਲੋਬਲ ਬਾਜ਼ਾਰ ’ਚ ਪੇਸ਼ ਕੀਤਾ ਸੀ।

Mi KN-95 ਮਾਸਕ ਦੀ ਕੀਮਤ
ਕੰਪਨੀ ਨੇ Mi KN-95 ਮਾਸਕ ਲਈ ਇਕ ਪੇਅਰ ਦੀ ਕੀਮਤ 250 ਰੁਪਏ ਰੱਖੀ ਹੈ। ਗਾਹਕ ਇਸ ਫੇਸ ਮਾਸਕ ਨੂੰ ਕੰਪਨੀ ਦੇ ਆਧਿਕਾਰਿਤ ਸਾਈਟ ਅਤੇ ਆਫ ਲਾਈਨ ਸਟੋਰ ਤੋਂ ਖਰੀਦ ਸਕਦੇ ਹਨ।

Mi KN-95 ਮਾਸਕ ਦਾ ਡਿਜ਼ਾਈਨ
ਸ਼ਾਓਮੀ ਦੇ ਨਵੇਂ ਫੇਸ ਮਾਸਕ ਦਾ ਡਿਜ਼ਾਈਨ ਆਮ Mi KN-95 ਮਾਸਕ ਦੀ ਤਰ੍ਹਾਂ ਹੈ। ਇਸ ਮਾਸਕ ਦਾ ਵਜ਼ਨ ਘੱਟ ਹੈ ਅਤੇ ਇਸ ’ਚ ਸਾਫਟ ਈਅਰਲੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਮਾਸਕ ’ਚ ਨੋਜ਼-ਪਿਨ ਦਿੱਤੀ ਗਈ ਹੈ ਜਿਸ ਨਾਲ ਐਨਕ ’ਚ ਭਾਫ ਨਹੀਂ ਜੰਮਦੀ ਹੈ। ਉੱਥੇ, ਕੰਪਨੀ ਦਾ ਦਾਅਵਾ ਹੈ ਕਿ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਲੰਬੇ ਸਮੇਂ ਤੱਕ ਇਸ ਮਾਸਕ ਨੂੰ ਪਾ ਕੇ ਰੱਖ ਸਕਦੇ ਹਨ।

Mi KN-95 ਦੇ ਫੀਚਰ
ਕੰਪਨੀ ਨੇ ਆਪਣੇ ਨਵੇਂ Mi KN-95 ਫੇਸ ਮਾਸਕ ’ਚ ਸੁਰੱਖਿਆ ਦੀ ਚਾਰ ਲੇਅਰਜ਼ ਦਿੱਤੀਆਂ ਹਨ। ਨਾਲ ਹੀ ਇਸ ਮਾਸਕ ’ਚ ਨਾਨ-ਵੂਲਨ ਮੈਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮਾਸਕ ਦੇ ਅੰਦਰ ਦੋ ਮਲਟੀ-ਬਲਾਨ ਫੈਬਿ੍ਰਕ ਦੀ ਲੇਅਰ ਦਿੱਤੀ ਗਈ ਹੈ ਜੋ ਕਿ ਬੈਕਟੀਰੀਆ ਨੂੰ ਰੋਕਣ ’ਚ ਸਮਰੱਥ ਹੈ। ਸ਼ਾਓਮੀ ਦਾ ਫੇਸ ਮਾਸਕ 95 ਫੀਸਦੀ ਤੋਂ ਜ਼ਿਆਦਾ ਬੈਕਟੀਰੀਅਲ ਫਿਲਟਰ ਏਫੀਸ਼ਿਏਸੀ (ਬੀ.ਐੱਫ.ਈ.) ਨਾਲ ਸੁਰੱਖਿਆ ਦੇ ਮਾਨਕ ਮੂਲਾਂ ਦੇ ਅਨੁਰੂਪ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਮਾਸਕ ਉਨ੍ਹਾਂ ਬੈਕਟੀਰੀਆ ਨੂੰ ਰੋਕਣ ’ਚ ਸਮਰੱਥ ਹੈ ਜਿਨ੍ਹਾਂ ਦਾ ਸਾਈਜ਼ 1 ਤੋਂ 5 ਮਾਈ¬ਕ੍ਰੋਨ ਹੈ।


Karan Kumar

Content Editor

Related News