ਸ਼ਾਓਮੀ ਦੇ ਸਭ ਤੋਂ ਸਸਤੇ ਫੋਨ Redmi Go ਦਾ ਨਵਾਂ ਵੇਰੀਐਂਟ ਲਾਂਚ

05/27/2019 1:02:52 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਨੇ ਆਪਣੇ ਸਭ ਤੋਂ ਸਸਤੇ ਸਮਾਰਟਫੋਨ Redmi Go ਦਾ 16 ਜੀ.ਬੀ. ਸਟੋਰੇਜ ਵੇਰੀਐਂਟ ਲਾਂਚ ਕੀਤਾ ਹੈ। 16 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 4,799 ਰੁਪਏ ਹੈ। ਸ਼ਾਓਮੀ ਦਾ ਇਹ ਨਵਾਂ ਸਮਾਰਟਫੋਨ Mi.com, Mi Home Stores ਅਤੇ ਐਮਾਜ਼ਾਨ ਇੰਡੀਆ ’ਤੇ ਮਿਲੇਗਾ। ਸ਼ਾਓਮੀ ਨੇ ਇਸ ਸਾਲ ਮਾਰਚ ’ਚ ਹੀ ਆਪਣਾ ਐਂਟਰੀ ਲੈਵਲ ਸਮਾਰਟਫੋਨ Redmi Go ਲਾਂਚ ਕੀਤਾ ਸੀ। ਇਸ ਦੀ ਕੀਮਤ 4,499 ਰੁਪਏ ਹੈ। ਇਸ ਸਮਾਰਟਫੋਨ ਨੂੰ 1 ਜੀ.ਬੀ. ਰੈਮ ਅਤੇ 8 ਜੀ.ਬੀ. ਸਟੋਰੇਜ ਆਪਸ਼ਨ ਨਾਲ ਲਾਂਚ ਕੀਤਾ ਗਿਆ ਸੀ। ਹੁਣ Redmi Go ਦੇ ਨਵੇਂ ਵੇਰੀਐਂਟ ’ਚ 16 ਜੀ.ਬੀ. ਸਟੋਰੇਜ ਦਿੱਤੀ ਗਈ ਹੈ। 

ਸ਼ਾਓਮੀ ਦਾ ਰੈੱਡਮੀ ਗੋ ਸਮਾਰਟਫੋਨ ਐਂਡਰਾਇਡ ਓਰੀਓ (ਗੋ ਐਡੀਸ਼ਨ) ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। ਸਮਾਰਟਫੋਨ ’ਚ ਕੁਆਲਕਾਮ ਦਾ ਐਂਟਰੀ ਲੈਵਲ ਸਨੈਪਡ੍ਰੈਗਨ 425 ਪ੍ਰੋਸੈਸਰ ਹੈ। ਸ਼ਾਓਮੀ ਦਾ ਰੈੱਡਮੀ ਗੋ ਸਮਾਰਟਫੋਨ 20 ਤੋਂ ਜ਼ਿਆਦਾ ਰੀਜਨਲ ਭਾਸ਼ਾਵਾਂ ਅਤੇ ਹਿੰਦੀ ’ਚ ਗੂਗਲ ਅਸਿਸਟੈਂਟ ਨੂੰ ਸਪੋਰਟ ਕਰਦਾ ਹੈ। ਫੋਨ ’ਚ 11 ਸੀਨ ਮੋਡ ਡਿਟੈਕਸ਼ਨ, ਆਟੋ-ਐੱਚ.ਡੀ. ਅਤੇ ਐੱਲ.ਈ.ਡੀ. ਫਲੈਸ਼ ਦੇਨਾਲ 9 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਸੈਲਫੀ ਲਈ ਇਸ ਸਮਾਰਟਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਹੈ ਅਤੇ ਇਹ ਵੀਡੀਓ ਕਾਲਿੰਗ ਨੂੰ ਵੀ ਸਪੋਰਟ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ 3,000mAh ਦੀ ਬੈਟਰੀ ਹੈ। 


Related News