ਇਸ ਦਿਨ ਲਾਂਚ ਹੋਵੇਗਾ Xiaomi 12 Pro 5G, ਕੰਪਨੀ ਨੇ ਜਾਰੀ ਕੀਤਾ ਟੀਜ਼ਰ

04/12/2022 5:31:53 PM

ਗੈਜੇਟ ਡੈਸਕ– ਸ਼ਾਓਮੀ ਦੇ ਫਲੈਗਸ਼ਿਪ ਸਮਾਰਟਫੋਨ Xiaomi 12 Pro 5G ਦੀ ਲਾਂਚ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਫੋਨ ਨੂੰ ਆਉਣ ਵਾਲੇ 27 ਅਪ੍ਰੈਲ 2022 ਨੂੰ ਲਾਂਚ ਕੀਤਾ ਜਾਵੇਗਾ। ਸ਼ਾਓਮੀ ਇੰਡੀਆ ਦੇ ਟਵਿਟਰ ਹੈਂਡਲ ਤੋਂ ਅਪਕਮਿੰਗ ਸਮਾਰਟਫੋਨ Xiaomi 12 Pro 5G ਦੀ ਲਾਂਚਿੰਗ ਡਿਟੇਲ ਜਾਰੀ ਕੀਤੀ ਗਈ ਹੈ। ਫੋਨ ਨੂੰ #TheShowStopper ਟੈਗਲਾਈਨ ਨਾਲ ਪੋਸਟ ਕੀਤਾ ਗਿਆ ਹੈ। ਨਾਲ ਹੀ Xiaomi 12 Pro 5G ਦੀ ਮਾਈਕ੍ਰੋ ਸਾਈਟ ਨੂੰ ਲਾਈਵ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ, ਫੋਨ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਫੋਨ ਲੇਟੈਸਟ ਸਨੈਪਡ੍ਰੈਗਨ 8 ਜਨਰੇਸ਼ਨ 1 ਚਿਪਸੈੱਟ ਨਾਲ ਆਏਗਾ। 

 

ਕੀ ਹੋਵੇਗਾ ਖਾਸ
Xiaomi 12 Pro 5G ਸਮਾਰਟਫੋਨ ਅਲਟਰਾ ਲਾਈਟ ਸਲਿਮ ਡਿਜ਼ਾਇਨ ’ਚ ਆਏਗਾ। ਇਸਦੀ ਥਿਕਨੈੱਸ 69.9mm ਹੈ ਜਦਕਿ ਭਾਰਤ 176 ਗ੍ਰਾਮ ਹੋਵੇਗਾ। ਫੋਨ ’ਚ ਪਾਵਰ ਬੈਕਅਪ ਲਈ 4500mAh ਦੀ ਬੈਟਰੀ ਮਿਲੇਗੀ। ਫੋਨ 120 ਵਾਟ ਫਾਸਟ ਚਾਰਜਿੰਗ, 50 ਵਾਟ ਵਾਇਰਲੈੱਸ ਅਤੇ 10 ਵਾਟ ਰਿਵਰਸ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਆਏਗਾ। ਫੋਨ ਜੇ.ਬੀ.ਐੱਲ. ਡਿਊਲ ਸਟੀਰੀਓ ਸਪੀਕਰ ਸਪੋਰਟ ਨਾਲ ਲੈਸ ਹੋਵੇਗਾ। ਫੋਨ ’ਚ 6.28 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ। ਇਸਦਾ ਸਕਰੀਨ ਰਿਫ੍ਰੈਸ਼ ਰੇਟ 120hz ਹੋਵੇਗਾ ਜਦਕਿ ਪੀਕ ਬ੍ਰਾਈਟਨੈੱਸ 1600 ਨਿਟਸ ਹੋਵੇਗਾ। ਸਮਾਰਟਫੋਨ ਕਾਰਨਿੰਗ ਗੋਰਿਲਾ ਗਲਾਸ Victus ਪ੍ਰੋਟੈਕਸ਼ਨ ਦੇ ਨਾਲ ਆਏਗਾ। ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਜਾਵੇਗਾ। ਫੋਨ ਦੇ ਬੈਕ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸਦਾ ਮੇਨ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਇਸਤੋਂ ਇਲਾਵਾ 50 ਮੈਗਾਪਿਕਸਲ ਅਲਟਰਾ-ਵਾਈਡ ਲੈੱਨਜ਼ ਅਤੇ 5 ਮੈਗਾਪਿਕਸਲ ਟੈਲੀਫੋਟੋ ਲੈੱਨਜ਼ ਦਿੱਤਾ ਜਾਵੇਗਾ। ਫੋਨ 8 ਜੀ.ਬੀ. ਅਤੇ 12 ਜੀ.ਬੀ. LPDDR5 ਰੈਮ ਦੇ ਨਾਲ ਹੀ 256 GB UFS 3.1 ਸਟੋਰੇਜ ਸਪੋਰਟ ਦੇ ਨਾਲ ਆਏਗਾ। ਫੋਨ ਐਂਡਰਾਇਡ 12 ਬੇਸਡ MIUI13 ’ਤੇ ਕੰਮ ਕਰੇਗਾ। 


Rakesh

Content Editor

Related News