ਇਹ ਕੰਪਨੀ ਲਿਆ ਰਹੀ ਹੈ ਦੁਨੀਆ ਦਾ ਪਹਿਲਾ 7 ਕੈਮਰਿਆਂ ਵਾਲਾ ਸਮਾਰਟਫੋਨ

01/01/2019 12:48:52 PM

ਗੈਜੇਟ ਡੈਸਕ– ਜਲਦੀ ਹੀ 7 ਕੈਮਰਿਆਂ ਵਾਲਾ ਸਮਾਰਟਫੋਨ ਆ ਰਿਹਾ ਹੈ। ਇਹ ਫੋਨ ਇਸ ਮਹੀਨੇ ਲਾਂਚ ਹੋ ਸਕਦਾ ਹੈ। ਫੋਨ ਦਾ ਨਾਂ ਨੋਕੀਆ 9 ਪਿਓਰ ਵਿਊ ਹੈ। ਹੁਣ ਤਕ ਆਈਆਂ ਕਈ ਵੀਡੀਓਜ਼ ਅਤੇ ਤਸਵੀਰਾਂ ’ਚ ਨੋਕੀਆ 9 ਪਿਓਰ ਵਿਊ ਦੇ ਫੀਚਰਜ਼ ਸਾਹਮਣੇ ਆ ਚੁੱਕੇ ਹਨ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਸ ਵਿਚ ਲੱਗੇ ਕੈਮਰੇ ਹਨ। ਲੀਕ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਨੋਕੀਆ ਦੇ ਇਸ ਸਮਾਰਟਫੋਨ ’ਚ ਕੁਲ 7 ਕੈਮਰਾ ਸੈੱਟਅਪ ਹੋਵੇਗਾ ਯਾਨੀ ਫੋਨ ਦੇ ਬੈਕ ’ਚ 5 ਕੈਮਰੇ ਲੱਗੇ ਹੋਣਗੇ ਜਦੋਂਕਿ ਇਸ ਦੇ ਫਰੰਟ ’ਚ 2 ਕੈਮਰੇ ਹੋਣਗੇ।

ਕੈਮਰੇ ਹੋ ਸਕਦੇ ਹਨ ਫੋਨ ਦਾ ਸੇਲਿੰਗ ਪੁਆਇੰਟ
ਇਸ ਸਮਾਰਟਫੋਨ ’ਚ ਕੈਮਰਿਆਂ ਦੀ ਗਿਣਤੀ ਇਸ ਦਾ ਅਹਿਮ ਸੇਲਿੰਗ ਪੁਆਇਸ ਹਨ। ਹੁਣ ਤਕ ਸਾਹਮਣੇ ਆਈਆਂ ਲੀਕ ਰਿਪੋਰਟਾਂ ਮੁਤਾਬਕ, ਇਸ ਸਮਾਰਟਫੋਨ ਦੇ ਬੈਕ ’ਚ ਦੋ ਕੈਮਰੇ 12+12 ਮੈਗਾਪਿਕਸਲ ਦੈ ਹੋਣਗੇ। ਉਥੇ ਹੀ 2 ਕੈਮਰੇ 16+16 ਮੈਗਾਪਿਕਸਲ ਦੇ ਹੋਣਗੇ ਜਦੋਂਕਿ ਪੰਜਵਾਂ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ। ਨੋਕੀਆ 9 ਪਿਓਰ ਵਿਊ ਦੇ ਪਿੱਛੇ ਦਿੱਤੇ ਗਏ ਸੈੱਟਅਪ ’ਚ ਐੱਲ.ਈ.ਡੀ. ਫਲੈਸ਼ ਅਤੇ IR ਸੈਂਸਰ ਜਾਂ ਲੇਜ਼ਰ ਆਟੋਫੋਕਸ ਵੀ ਹੋ ਸਕਦਾ ਹੈ।

ਬਿਹਤਰ ਸੈਲਫੀ ਐਕਸਪੀਰੀਅੰਸ ਲਈ ਦੋ ਸੈਲਫੀ ਕੈਮਰੇ
ਇਸ ਫੋਨ ਦੇ ਫਰੰਟ ’ਚ ਬਿਹਤਰ ਸੈਲਫੀ ਐਕਸਪੀਰੀਅੰਸ ਲਈ ਦੋ ਕੈਮਰੇ ਦਿੱਤੇ ਜਾ ਸਕਦੇ ਹਨ। ਇਸ ਫੋਨ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਚ ਦੱਸਿਆਗਿਆ ਹੈ ਕਿ ਇਸ ਵਿਚ ਬਿਹਤਰ ਪੋਟਰੇਟ ਮੋਡ ਅਤੇ ਦਮਦਾਰ ਬੋਥੀ ਪਰਫਾਰਮੈਂਸ ਹੋ ਸਕਦਾ ਹੈ। ਹਾਲਾਂਕਿ ਫੇਸ ਰਿਕੋਗਨੀਸ਼ਨ ਫੀਚਰ ਨੂੰ ਲੈ ਕੇ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਲੀਕ ਰਿਪੋਰਟਾਂ ਮੁਤਾਬਕ ਨੋਕੀਆ ਪਿਓਰ ਵਿਊ ’ਚ 6 ਇੰਚ ਦੀ ਡਿਸਪਲੇਅ ਹੋਵੇਗਾ। ਇਹ ਸਾਮਾਰਟਫੋਨ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਆਪਸ਼ਨ ਦੇ ਨਾਲ ਆ ਸਕਦਾ ਹੈ। 

50 ਹਜ਼ਾਰ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ ਕੀਮਤ
ਖਬਰਾਂ ਹਨ ਕਿ ਨੋਕੀਆ ਦਾ ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ। ਹਾਲਾਂਕਿ, ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਗਾਹਕਾਂ ਨੂੰ ਲੁਭਾਉਣ ਲਈ ਐੱਚ.ਐੱਮ.ਡੀ. ਗਲੋਬਲ ਨੈਕਸਟ ਜਨਰੇਸ਼ਨ ਸਨੈਪਡ੍ਰੈਗਨ 855 SoC ਪ੍ਰੋਸੈਸਰ ਦਾ ਵੀ ਇਸਤੇਮਾਲ ਕਰ ਸਕਦੀ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਲੀਕਸ ਮੁਤਾਬਕ, ਨੋਕੀਆ 9 ਪਿਓਰ ਵਿਊ ਦੀ ਕੀਮਤ 4,799 ਯੁਆਨ (ਕਰੀਬ 50,600 ਰੁਪਏ) ਹੋ ਸਕਦੀ ਹੈ। 


Related News