ਕੀ ਸਰਦੀਆਂ ''ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
Friday, Dec 05, 2025 - 10:34 AM (IST)
ਵੈੱਬ ਡੈਸਕ- ਸਰਦੀਆਂ ਦੀ ਸ਼ੁਰੂਆਤ ਨਾਲ ਹੀ ਘਰਾਂ 'ਚ ਕਈ ਆਦਤਾਂ ਬਦਲ ਜਾਂਦੀਆਂ ਹਨ। ਲੋਕ ਠੰਡਾ ਪਾਣੀ ਘੱਟ ਪੀਂਦੇ ਹਨ, ਆਈਸਕ੍ਰੀਮ ਤੇ ਹੋਰ ਠੰਡੀ ਚੀਜ਼ਾਂ ਵੀ ਘੱਟ ਵਰਤਦੇ ਹਨ, ਜਿਸ ਕਰਕੇ ਫਰਿੱਜ ਦੀ ਵਰਤੋਂ ਵੀ ਘਟਦੀ ਹੈ। ਹਰ ਸਾਲ ਇਕ ਹੀ ਸਵਾਲ ਉੱਠਦਾ ਹੈ ਕਿ ਕੀ ਸਰਦੀਆਂ 'ਚ ਫਰਿੱਜ ਬੰਦ ਕਰ ਦੇਣਾ ਚਾਹੀਦਾ ਹੈ? ਬਹੁਤ ਲੋਕ ਇਹ ਸੋਚਦੇ ਹਨ ਕਿ ਫਰਿੱਜ ਬੰਦ ਕਰਨ ਨਾਲ ਬਿਜਲੀ ਬਚੇਗੀ ਅਤੇ ਇਸ ਦੀ ਉਮਰ ਵਧੇਗੀ, ਪਰ ਮਾਹਿਰ ਇਸ ਧਾਰਨਾ ਨੂੰ ਗਲਤ ਦੱਸਦੇ ਹਨ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ, ਨੋਟ ਗਿਣਨ ਲਈ ਹੋ ਜਾਓ ਤਿਆਰ!
ਫਰਿੱਜ ਨੂੰ ਬੰਦ ਕਰਨਾ ਨੁਕਸਾਨਦਾਇਕ
ਮਾਹਿਰਾਂ ਦੇ ਮੁਤਾਬਕ, ਫਰਿੱਜ ਘਰ ਦਾ ਉਹ ਜ਼ਰੂਰੀ ਸਾਮਾਨ ਹੈ ਜੋ ਖਾਣੇ ਨੂੰ ਸੁਰੱਖਿਅਤ ਰੱਖਣ ਅਤੇ ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ ਬਹੁਤ ਮਹੱਤਵਪੂਰਨ ਹੈ। ਸਰਦੀਆਂ 'ਚ ਇਸ ਦੀ ਵਰਤੋਂ ਭਾਵੇਂ ਘੱਟ ਹੋ ਜਾਵੇ ਪਰ ਫਰਿੱਜ ਨੂੰ ਬੰਦ ਕਰਨਾ ਮਸ਼ੀਨ ਲਈ ਨੁਕਸਾਨਦਾਇਕ ਹੋ ਸਕਦਾ ਹੈ। ਸਭ ਤੋਂ ਵੱਡਾ ਕਾਰਨ ਹੈ ਫਰਿੱਜ ਦਾ ਕੰਪ੍ਰੈਸ਼ਰ, ਜੋ ਕੂਲਿੰਗ ਨੂੰ ਕੰਟਰੋਲ ਰੱਖਦਾ ਹੈ। ਜੇ ਤੁਸੀਂ ਫਰਿੱਜ ਨੂੰ ਲੰਮੇ ਸਮੇਂ ਲਈ ਬੰਦ ਕਰ ਦਿੰਦੇ ਹੋ ਤਾਂ ਕੰਪ੍ਰੈਸ਼ਰ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਈ ਵਾਰ ਗੈਸ ਲੀਕੇਜ ਦਾ ਖਤਰਾ ਵੀ ਬਣ ਜਾਂਦਾ ਹੈ, ਜਿਸ ਨਾਲ ਮਹਿੰਗੀ ਰਿਪੇਅਰ ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
ਬਿਜਲੀ ਬਚਤ ਨੂੰ ਲੈ ਕੇ ਵੀ ਵੱਡਾ ਭਰਮ
ਬਿਜਲੀ ਬਚਤ ਨੂੰ ਲੈ ਕੇ ਵੀ ਇਕ ਵੱਡਾ ਭਰਮ ਹੈ ਕਿ ਫਰਿੱਜ ਹਮੇਸ਼ਾ ਇਕੋ ਜਿਹੀ ਬਿਜਲੀ ਖਰਚਦਾ ਹੈ। ਪਰ ਸੱਚ ਇਹ ਹੈ ਕਿ ਸਰਦੀਆਂ 'ਚ ਪਹਿਲਾਂ ਹੀ ਤਾਪਮਾਨ ਘੱਟ ਹੋਣ ਕਰਕੇ ਕੰਪ੍ਰੈਸ਼ਰ ਨੂੰ ਵੱਧ ਮਿਹਨਤ ਨਹੀਂ ਕਰਨੀ ਪੈਂਦੀ, ਜਿਸ ਨਾਲ ਬਿਜਲੀ ਦੀ ਖਪਤ ਆਪਣੇ ਆਪ ਹੀ ਘਟ ਜਾਂਦੀ ਹੈ। ਜੇ ਫਰਿੱਜ ਨੂੰ ਲੋਅ ਕੂਲਿੰਗ ਸੈਟਿੰਗ—ਜਿਵੇਂ ਲੈਵਲ 1 ਜਾਂ 2 'ਤੇ ਚਲਾਇਆ ਜਾਵੇ ਤਾਂ ਬਿਜਲੀ ਹੋਰ ਵੀ ਘੱਟ ਖਰਚ ਹੁੰਦੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਅਧੁਨਿਕ ਫਰਿੱਜਾਂ 'ਚ ਆਉਂਦੇ ‘ਵਿੰਟਰ ਮੋਡ’ ਤੇ ‘ਇਕੋ ਮੋਡ’
ਅਧੁਨਿਕ ਫਰਿੱਜਾਂ 'ਚ ਆਉਂਦੇ ‘ਵਿੰਟਰ ਮੋਡ’ ਅਤੇ ‘ਇਕੋ ਮੋਡ’ ਸਿਰਫ਼ ਸਹੂਲਤ ਲਈ ਨਹੀਂ, ਬਲਕਿ ਮਸ਼ੀਨ ਦੀ ਸਿਹਤ ਬਣਾਈ ਰੱਖਣ ਲਈ ਵੀ ਬਣਾਏ ਗਏ ਹਨ। ਮਾਹਿਰਾਂ ਦੀ ਸਲਾਹ ਹੈ ਕਿ ਸਰਦੀਆਂ 'ਚ ਫਰਿੱਜ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਘੱਟ ਕੂਲਿੰਗ ਸੈਟਿੰਗ ’ਤੇ ਚਲਾਇਆ ਜਾਵੇ। ਇਸ ਨਾਲ ਮਸ਼ੀਨ ਦੀ ਪਰਫਾਰਮੈਂਸ ਸਥਿਰ ਰਹਿੰਦੀ ਹੈ, ਕੰਪ੍ਰੈਸ਼ਰ ’ਤੇ ਦਬਾਅ ਨਹੀਂ ਪੈਂਦਾ ਅਤੇ ਫਰਿੱਜ ਦੀ ਉਮਰ ਵੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
