ਦੋ ਦਿਨਾਂ ਬਾਅਦ ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚੱਲੇਗਾ WhatsApp! ਦੇਖੋ ਪੂਰੀ ਲਿਸਟ
Tuesday, Apr 29, 2025 - 05:26 PM (IST)

ਗੈਜੇਟ ਡੈਸਕ- ਵਟਸਐਪ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਹੈ, ਜਿਸਦੇ ਲਗਭਗ 2 ਅਰਬ ਮੰਥਲੀ ਐਕਟਿਵ ਯੂਜ਼ਰਜ਼ ਹਨ। ਜੇਕਰ ਤੁਸੀਂ ਪੁਰਾਣਾ ਆਈਫੋਨ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਜ਼ਰੂਰੀ ਖ਼ਬਰ ਹੈ। WhatsApp ਨੇ ਐਲਾਨ ਕੀਤਾ ਹੈ ਕਿ ਉਹ ਮਈ 2025 ਤੋਂ ਕੁਝ ਪੁਰਾਣੇ ਆਈਫੋਨ ਮਾਡਲਾਂ ਲਈ ਸਪੋਰਟ ਬੰਦ ਕਰ ਦੇਵੇਗਾ। ਇਸ ਵਿੱਚ iOS 15.1 ਜਾਂ ਇਸ ਤੋਂ ਪੁਰਾਣੇ ਵਰਜਨ 'ਤੇ ਚੱਲਣ ਵਾਲੇ ਆਈਫੋਨ ਸ਼ਾਮਲ ਹਨ। ਫਿਲਹਾਲ, WhatsApp iOS 12 ਅਤੇ ਇਸ ਤੋਂ ਉੱਪਰ ਵਾਲੇ ਵਰਜ਼ਨ ਨੂੰ ਸਪੋਰਟ ਕਰਦਾ ਹੈ ਪਰ ਨਵੇਂ ਬਦਲਾਅ ਤੋਂ ਬਾਅਦ iPhone 5s, iPhone 6 ਅਤੇ iPhone 6 Plus ਵਰਗੇ ਪੁਰਾਣੇ ਮਾਡਲਾਂ 'ਤੇ WhatsApp ਕੰਮ ਨਹੀਂ ਕਰੇਗਾ।
ਇਸ ਕਾਰਨ ਲਿਆ ਗਿਆ ਫੈਸਲਾ
ਵਟਸਐਪ ਦਾ ਕਹਿਣਾ ਹੈ ਕਿ ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਐਪਲ ਨੇ ਖੁਦ ਵੀ ਇਨ੍ਹਾਂ ਪੁਰਾਣੇ iOS ਵਰਜ਼ਨਾਂ ਲਈ ਅਪਡੇਟ ਦੇਣਾ ਬੰਦ ਕਰ ਦਿੱਤਾ ਹੈ, ਜਿਸ ਨਾਲ ਇਹ ਡਿਵਾਈਸ ਸੁਰੱਖਿਆ ਖਤਰਿਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਗਏ ਹਨ। ਬਿਨਾਂ ਨਿਯਮਿਤ ਸੁਰੱਖਿਆ ਅਪਡੇਟਸ ਦੇ ਯੂਜ਼ਰਜ਼ ਡਾਟਾ ਬ੍ਰੀਚ ਅਤੇ ਹੋਰ ਸਾਈਬਰ ਖਤਰਿਆਂ ਦੇ ਸ਼ਿਕਾਰ ਹੋ ਸਕਦੇ ਹਨ।
ਇਨ੍ਹਾਂ ਫੋਨਾਂ 'ਚ ਕੰਮ ਨਹੀਂ ਕਰੇਗਾ ਵਟਸਐਪ
- Apple iPhone 5
- Apple iPhone 6
- Apple iPhone 6S
- Apple iPhone 6S Plus
- Apple iPhone SE
ਪੁਰਾਣੇ iPhone ਵਰਜ਼ਨ ਵਾਲੇ ਕੀ ਕਰਨ
ਜੇਕਰ ਤੁਸੀਂ iPhone 5s, iPhone 6 या iPhone 6 Plus ਵਰਗੇ ਪੁਰਾਣੇ ਡਿਵਾਈਸ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਵਟਸਐਪ ਦਾ ਇਸਤੇਮਾਲ ਜਾਰੀ ਰੱਖਣ ਲਈ ਆਪਣੇ ਆਈਫੋਨ ਮਾਡਲ ਨੂੰ ਅਪਗ੍ਰੇਡ ਕਰਨਾ ਪਵੇਗਾ, ਜੋ ਨਵੇਂ iOS ਅਪਡੇਟਸ ਦੇ ਨਾਲ ਸਪੋਰਟ ਕਰਨ ਵਾਲੇ ਹੋਣ।