3-ਸਟਾਰ ਜਾਂ 5-ਸਟਾਰ AC: ਤੁਹਾਡੇ ਲਈ ਕਿਹੜਾ ਹੈ ਬਿਹਤਰ? ਪੜ੍ਹੋ ਪੂਰੀ ਖਬਰ

Friday, Mar 13, 2026 - 12:22 PM (IST)

3-ਸਟਾਰ ਜਾਂ 5-ਸਟਾਰ AC: ਤੁਹਾਡੇ ਲਈ ਕਿਹੜਾ ਹੈ ਬਿਹਤਰ? ਪੜ੍ਹੋ ਪੂਰੀ ਖਬਰ

ਗੈਜੇਟ ਡੈਸਕ - ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਲੋਕਾਂ ਦੇ ਘਰਾਂ 'ਚ ਬਿਜਲੀ ਦੇ ਬਿੱਲ ਵਧਣ ਲੱਗਦੇ ਹਨ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਏਅਰ ਕੰਡੀਸ਼ਨਰ (AC) ਹੁੰਦਾ ਹੈ। ਜੇਕਰ ਤੁਸੀਂ ਇਸ ਸਾਲ ਨਵਾਂ 1.5 ਟਨ ਦਾ AC ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ 3-ਸਟਾਰ ਅਤੇ 5-ਸਟਾਰ ਰੇਟਿੰਗ ਵਾਲਾ AC ਤੁਹਾਡੇ ਬਿੱਲ 'ਤੇ ਕਿੰਨਾ ਅਸਰ ਪਾਵੇਗਾ।

1.5 ਟਨ 5-ਸਟਾਰ AC ਦੀ ਖਪਤ

ਜੇਕਰ ਤੁਸੀਂ 1.5 ਟਨ ਦਾ 5-ਸਟਾਰ AC ਖਰੀਦਦੇ ਹੋ, ਤਾਂ ਇਕ ਅੰਦਾਜ਼ੇ ਮੁਤਾਬਕ ਇਹ 1600 ਘੰਟਿਆਂ 'ਚ ਲਗਭਗ 681.01 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ। ਇਸ ਦਾ ਮਤਲਬ ਹੈ ਕਿ ਇਹ AC ਇਕ ਘੰਟੇ 'ਚ ਲਗਭਗ 0.42 ਯੂਨਿਟ ਬਿਜਲੀ ਖਰਚਦਾ ਹੈ। ਜੇਕਰ ਤੁਸੀਂ ਰੋਜ਼ਾਨਾ 8 ਘੰਟੇ AC ਚਲਾਉਂਦੇ ਹੋ, ਤਾਂ ਇਹ ਦਿਨ 'ਚ 3.36 ਯੂਨਿਟ ਬਿਜਲੀ ਖਾਵੇਗਾ। 7 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ, ਇਕ ਦਿਨ ਦਾ ਖਰਚਾ 23.52 ਰੁਪਏ ਅਤੇ 30 ਦਿਨਾਂ ਦਾ ਮਹੀਨਾਵਾਰ ਖਰਚਾ ਲਗਭਗ 705.60 ਰੁਪਏ ਹੋਵੇਗਾ।

1.5 ਟਨ 3-ਸਟਾਰ AC ਦੀ ਖਪਤ

ਦੂਜੇ ਪਾਸੇ, 1.5 ਟਨ ਦਾ 3-ਸਟਾਰ AC 1600 ਘੰਟਿਆਂ 'ਚ ਲਗਭਗ 877.74 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ, ਯਾਨੀ ਕਿ ਇੱਕ ਘੰਟੇ 'ਚ 0.54 ਯੂਨਿਟ। ਰੋਜ਼ਾਨਾ 8 ਘੰਟੇ ਚੱਲਣ 'ਤੇ ਇਹ 4.32 ਯੂਨਿਟ ਬਿਜਲੀ ਖਰਚ ਕਰੇਗਾ। 7 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ, ਇਸ ਦਾ ਇਕ ਦਿਨ ਦਾ ਖਰਚਾ 30.24 ਰੁਪਏ ਬਣਦਾ ਹੈ, ਜਿਸ ਨਾਲ ਮਹੀਨੇ ਦਾ ਬਿੱਲ ਲਗਭਗ 907.20 ਰੁਪਏ ਤੱਕ ਪਹੁੰਚ ਸਕਦਾ ਹੈ।

ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਸਰੋਤਾਂ ਅਨੁਸਾਰ, ਵੱਖ-ਵੱਖ ਬ੍ਰਾਂਡਾਂ ਅਤੇ ਮਾਡਲਾਂ ਦੇ ਹਿਸਾਬ ਨਾਲ ਬਿਜਲੀ ਦੀ ਖਪਤ 'ਚ ਫਰਕ ਹੋ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਨਵਾਂ AC ਖਰੀਦਣ ਜਾਓ, ਤਾਂ ਉਸ ਦੇ ਰੇਟਿੰਗ ਚਾਰਟ 'ਤੇ ਸਾਲਾਨਾ ਯੂਨਿਟਾਂ ਦੀ ਜਾਂਚ ਜ਼ਰੂਰ ਕਰੋ ਤਾਂ ਜੋ ਤੁਸੀਂ ਆਪਣੀ ਵਰਤੋਂ ਦੇ ਹਿਸਾਬ ਨਾਲ ਬਿੱਲ ਦਾ ਸਹੀ ਅੰਦਾਜ਼ਾ ਲਗਾ ਸਕੋ।


author

Sunaina

Content Editor

Related News